

ਬੁਢਲਾਡਾ 15 ਜੁਲਾਈ (ਸਾਰਾ ਯਹਾਂ/ਮੇਹਤਾ ਅਮਨ) : ਸੀਆਈ ਸਟਾਫ ਪੁਲਿਸ ਵੱਲੋਂ ਦੌਰਾਨੇ ਗਸ਼ਤ ਇੱਕ ਨੌਜਵਾਨ ਤੋਂ ਵੱਡੀ ਮਾਤਰਾ ਚ ਸਮੈਕ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਥਾਣੇਦਾਰ ਭੁਪਿੰਦਰ ਸਿੰਘ ਨੇ ਦੌਰਾਨੇ ਗਸ਼ਤ ਚੈਕਿੰਗ ਦੌਰਾਨ ਕਰਣ ਪੁੱਤਰ ਦੇਸਰਾਜ ਵਾਸੀ ਬੁਢਲਾਡਾ ਦੀ ਤੈਲਾਸ਼ੀ ਦੌਰਾਨ ਉਸ ਤੋਂ 7 ਗ੍ਰਾਮ ਸਮੈਕ ਬਰਾਮਦ ਕੀਤੀ। ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਸੀਨੀਅਰ ਸਿਪਾਹੀ ਗੁਰਦੀਪ ਸਿੰਘ ਨੇ ਦਰਾਨੇ ਗਸ਼ਤ ਨਾਜਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੁਢਲਾਡਾ ਤੋਂ 105 ਪਾਬੰਦੀਸ਼ੁੱਦਾ ਕੈਪਸੂਲ ਬਰਾਮਦ ਕੀਤੇ। ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।























