*ਨੇਕੀ ਫਾਉਂਡੇਸ਼ਨ ਨੇ ਮਾਤਾ ਹਰਬਿੰਦਰ ਕੌਰ ਦੀਆਂ ਅੱਖਾਂ ਏਮਜ਼ ਹਸਪਤਾਲ ਨੂੰ ਕਰਵਾਈਆਂ ਦਾਨ* 

0
36

ਬੁਢਲਾਡਾ 15 ਜੁਲਾਈ   (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਦੀ ਪ੍ਰੇਰਨਾ ਨਾਲ ਮਰਨ ਉਪਰੰਤ ਮ੍ਰਿਤਕ  ਦੀਆਂ ਅੱਖਾਂ ਦਾਨ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਸ਼ਹਿਰ ਦੇ ਵਸਨੀਕ ਮਾਤਾ ਹਰਬਿੰਦਰ ਕੌਰ (65 ਸਾਲ) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦਾ ਪਤਾ ਲੱਗਿਆ ਤਾਂ ਸੰਸਥਾ ਨੇ ਪਰਿਵਾਰ ਦਾ ਦੁੱਖ ਸਾਂਝਾ ਕਰਦੇ ਹੋਏ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸੇ ਮੌਕੇ ਸੰਸਥਾ ਵੱਲੋਂ ਏਮਜ਼ ਹਸਪਤਾਲ ਬਠਿੰਡਾ ਦੀ ਡਾਕਟਰੀ ਟੀਮ ਨੂੰ ਬੁਲਾਇਆ ਗਿਆ ਅਤੇ ਮ੍ਰਿਤਕ ਦੇ ਪਤੀ ਅਮਰਜੀਤ ਸਿੰਘ ਸਾਹਨੀ, ਪੁੱਤਰ ਜਸਵਿੰਦਰ ਸਿੰਘ ਰੋਮੀ ਅਤੇ ਬੇਟੀ ਮਨਪ੍ਰੀਤ ਕੌਰ ਵੱਲੋਂ ਅੱਖਾਂ ਹਸਪਤਾਲ ਦੀ ਟੀਮ ਨੂੰ ਸੌਂਪੀਆਂ ਗਈਆਂ। ਫਾਉਂਡੇਸ਼ਨ ਦੇ ਮੈਂਬਰਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਦੱਸੀ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਦੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਦੋ ਵਿਅਕਤੀਆਂ ਨੂੰ ਦੀਆਂ ਅੱਖਾਂ ਨੂੰ ਰੌਸ਼ਨੀ ਮਿਲ ਜਾਵੇਗੀ। ਇਸ ਮੌਕੇ ਚਰਨਜੀਤ ਸਿੰਘ ਐੱਸ ਡੀ ਓ, ਪ੍ਰਭਜੋਤ ਸਿੰਘ ਸਾਹਨੀ, ਮਨਿੰਦਰਪਾਲ ਸਿੰਘ ਤੋਂ ਇਲਾਵਾ ਪਰਿਵਾਰਿਕ ਮੈਂਬਰ ਅਤੇ ਸ਼ਹਿਰ ਨਿਵਾਸੀ ਮੌਜ਼ੂਦ ਸਨ।

LEAVE A REPLY

Please enter your comment!
Please enter your name here