

C6 ਮਈ (ਸਾਰਾ ਯਹਾਂ/ਮੇਹਤਾ ਅਮਨ) ਖ੍ਰੀਦ ਕੇਂਦਰਾਂ ਤੋਂ ਢੋਆ ਢੁਆਈ ਦੌਰਾਨ ਹੋ ਰਹੀ ਕਣਕ ਦੀ ਚੋਰੀ ਨੂੰ ਰੋਕਣ ਦੇ ਮਾਮਲੇ ਚ ਪਨਸਪ ਦੇ ਦੋ ਇੰਸਪੈਕਟਰਾਂ ਦੀ ਕੁੱਟਮਾਰ ਕਰਨ ਵਾਲੇ 3 ਨੌਜਵਾਨਾਂ ਸਮੇਤ 5—6 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਪਨਸਪ ਦੇ ਇੰਸਪੈਕਟਰ ਚਰਨਜੀਤ ਕੁਮਾਰ ਵੱਲੋਂ ਦਿੱਤੇ ਬਿਆਨ ਅਨੁਸਾਰ ਮੈਂ ਅਤੇ ਰਸਪ੍ਰੀਤ ਸਿੰਘ ਬੋਹਾ ਮੰਡੀ ਵਿੱਚ ਖ੍ਰੀਦ ਕਰਨ ਜਾ ਰਹੇ ਸਨ ਤਾਂ ਰਸਤੇ ਵਿੱਚ ਮੋਟਰ ਸਾਈਕਲ ਸਵਾਰ 2 ਨੌਜਵਾਨਾਂ ਨੇ ਟਰੱਕ ਵਿੱਚੋਂ ਗੱਟੇ ਸੁੱਟ ਕੇ ਆਪਣੇ ਮੋਟਰ ਸਾਈਕਲ ਤੇ ਲੈ ਕੇ ਜਾ ਰਹੇ ਸਨ ਤਾਂ ਸਾਡੇ ਵੱਲੋਂ ਉਨ੍ਹਾਂ ਨੂੰ ਰੋਕਣ ਤੇ ਉਨਾਂ ਨੇ ਆਪਣੇ ਨਾਲ ਹੋਰ 5—6 ਅਣਪਛਾਤੇ ਵਿਅਕਤੀਆਂ ਅਤੇ ਗੱਗੂ ਸਿੰਘ ਨਾਂਅ ਦੇ ਵਿਅਕਤੀ ਨੂੰ ਸੱਦ ਲਿਆ। ਇਨ੍ਹਾਂ ਸਾਰਿਆਂ ਨੇ ਸਾਨੂੰ ਘੇਰ ਕੇ ਜਿੱਥੇ ਸਾਡੇ ਸਰਕਾਰੀ ਕੰਮਕਾਜ ਵਿੱਚ ਵਿਘਨ ਪਾਇਆ ਉਥੇ ਸਾਡੀ ਕੁੱਟਮਾਰ ਵੀ ਕੀਤੀ ਗਈ ਅਤੇ ਇੰਸਪੈਕਟਰ ਰਸਪ੍ਰੀਤ ਸਿੰਘ ਦੀ ਦਸਤਾਰ ਉਤਾਰੀ ਅਤੇ ਉਨ੍ਹਾਂ ਦੇ ਕਕਾਰਾਂ ਦੀ ਬੇਅਦਵੀ ਕਰ ਦਿੱਤੀ। ਸਹਾਇਕ ਥਾਣੇਦਾਰ ਨੇ ਸੰਦੀਪ ਸਿੰਘ, ਜਸਵੰਤ ਸਿੰਘ, ਗੱਗੂ ਸਿੰਘ ਸਮੇਤ 5—6 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।























