*ਬੁਢਲਾਡਾ ਦੀਆਂ ਪੰਜ ਸਰਬ ਸੰਮਤੀ ਵਾਲੀਆਂ ਪੰਚਾਇਤਾਂ ਨੂੰ 25 ਲੱਖ ਰੁਪਏ ਦੀ ਵਿਕਾਸ ਗਰਾਂਟ ਜਾਰੀ*

0
30

ਬੁਢਲਾਡਾ/ਮਾਨਸਾ: 11 ਮਈ(ਸਾਰਾ ਯਹਾਂ/ਅਮਨ ਮਹਿਤਾ) : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜੋ ਪੰਚਾਇਤਾਂ ਸਰਬ ਸੰਮਤੀ ਨਾਲ ਚੁਣੀਆਂ ਜਾਣਗੀਆਂ ਉਨਾਂ ਨੂੰ ਪੰਜ ਪੰਜ ਲੱਖ ਰੁਪਏ ਵਿਕਾਸ ਗ੍ਰਾਂਟ ਜਾਰੀ ਕੀਤੀ ਜਾਵੇਗੀ। ਇਸ ਵਾਅਦੇ ਨੂੰ ਨਿਭਾਉਂਦੇ ਹੋਏ ਪਹਿਲੀ ਕਿਸ਼ਤ ਵਿੱਚ ਹਲਕਾ ਬੁਢਲਾਡਾ ਦੀਆਂ ਪੰਜ ਪੰਚਾਇਤਾਂ ਦਰੀਆਪੁਰ ਕਲਾਂ, ਰਾਮਗੜ੍ਹ ,ਜਲਵੇੜਾ, ਗੁਰਨੇ ਖੁਰਦ ਅਤੇ ਅਚਾਨਕ ਨੂੰ ਪੰਜ ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ। 

      ਇਹ ਜਾਣਕਾਰੀ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਇੰਨ੍ਹਾਂ ਗਰਾਂਟਾਂ ਦੇ ਸੈਕਸ਼ਨ ਪੱਤਰ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੌਂਪਣ ਮੌਕੇ ਸਾਂਝੀ ਕੀਤੀ। 

      ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇੰਨ੍ਹਾਂ ਗਰਾਂਟਾ ਨਾਲ ਪੰਚਾਇਤਾਂ ਆਪਣੇ ਮਨ ਪਸੰਦ ਦਾ ਵਿਕਾਸ ਕਾਰਜ ਕਰਵਾ ਸਕਦੀਆਂ ਹਨ । 

  ਪੰਚਾਇਤਾਂ ਦੇ ਸਰਪੰਚਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਰਜਿੰਦਰ ਸਿੰਘ ਗੋਬਿੰਦਪੁਰਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰਾਂ ਸਿਰਫ ਵਾਅਦੇ ਕਰਦੀਆਂ ਸਨ ਪਰ ਪੂਰਾ ਨਹੀਂ ਕਰਦੀਆਂ ਸਨ। ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਪੰਚਾਇਤਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਕੇ ਵਧੀਆ ਪਿਰਤ ਪਾਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਬੁੱਧ ਰਾਮ ਦੀ ਅਗਵਾਈ ਹੇਠ ਹਮੇਸ਼ਾ ਪੰਚਾਇਤਾਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਹੱਲ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here