

ਬੁਢਲਾਡਾ 9 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸਦਰ ਪੁਲਿਸ ਵੱਲੋਂ ਦੋਰਾਨੇ ਗਸ਼ਤ ਇੱਕ ਨੌਜਵਾਨ ਤੋਂ ਨਸ਼ੀਲਾ ਪਦਾਰਥ ਚਿੱਟਾ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਿਸ ਅਨੁਸਾਰ ਸਹਾਇਕ ਥਾਣੇਦਾਰ ਬਲਜੀਤ ਕੌਰ ਵੱਲੋਂ ਦੌਰਾਨੇ ਗਸ਼ਤ ਪਿੰਡ ਜੀਤਸਰ ਕੋਠੇ ਵਿਖੇ ਸ਼ੱਕੀ ਨੌਜਵਾਨ ਜਗਸੀਰ ਸਿੰਘ ਦੀ ਤੈਲਾਸ਼ੀ ਲੈਣ ਤੇ ਉਸ ਪਾਸੋਂ 3 ਗ੍ਰਾਮ ਚਿੱਟਾ ਬਰਾਮਦ ਹੋਇਆ। ਜਿਸ ਖਿਲਾਫ ਐਨ.ਡੀ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।























