

ਫਰੀਦਕੋਟ—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ ਗੋਲੀ ਕਾਂਡ ‘ਚ ਐੱਸ.ਆਈ. ਟੀ ਦੀ ਸਿਫਾਰਿਸ਼ ‘ਤੇ ਬਾਦਲਾਂ ਦੇ ਖਿਲਾਫ ਕੇਸ ਦਰਜ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਲੋਕਾਂ ‘ਚ ਖਤਮ ਹੋ ਚੁੱਕਾ ਹੈ, ਅਕਾਲੀ ਦਲ ਦੇ ਨੇਤਾ ਚਾਹੁਣ ਜਿੰਨਾ ਵੀ ਜ਼ੋਰ ਲਗਾ ਲੈਣ, ਹੁਣ ਸੱਤਾ ‘ਚ ਨਹੀਂ ਆਉਣਗੇ। ਕੈਪਟਨ ਨੇ ਕਿਹਾ ਕਿ ਅਕਾਲੀ ਸਰਕਾਰ ‘ਚ ਨਸ਼ੇ ਦੇ ਕਾਰਨ ਹਜ਼ਾਰਾਂ ਨੌਜਵਾਨ ਬਰਬਾਦ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ‘ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਪਤਾ ਨਹੀਂ ਸੀ ਕਿ ਨਸ਼ਾ ਕਿੱਥੋਂ ਆ ਰਿਹਾ ਹੈ, ਪੰਜਾਬ ‘ਚ ਨਸ਼ੇ ਨਾਲ ਕਿੰਨ ਲੋਕ ਮਰੇ ਹਨ, ਇਹ ਬਾਦਲਾਂ ਨੂੰ ਪਤਾ ਹੀ ਹੋਵੇਗਾ। ਉਹ ਅੱਜ ਐਤਵਾਰ ਨੂੰ ਬਾਦਲਾਂ ਦੇ ਗੜ੍ਹ ਲੰਬੀ ‘ਚ ਆਯੋਜਿਤ ਕਾਂਗਰਸ ਦੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰ ਰਹੇ ਸੀ। ਕਾਂਗਰਸ ਨੇ ਇਸ ਰੈਲੀ ਦੌਰਾਨ ਮਿਸ਼ਨ 13 ਦਾ ਪੋਸਟਰ ਵੀ ਰਿਲੀਜ਼ ਕੀਤਾ। ਇਕ ਦਾ ਮਤਲਬ ਪੰਜਾਬ ਦੀਆਂ 13 ਲੋਕ ਸਭਾ ਸੀਟਾਂ, ਜਿਨ੍ਹਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਜਿੱਤਾ ਦਾ ਟੀਚਾ ਰੱਖਿਆ ਗਿਆ ਹੈ।
ਕੈਪਟਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੋ ਲੱਖ ਲੋਕਾਂ ਦੇ ਕਰਜ਼ ਮੁਆਫ ਕੀਤੇ ਹਨ ਅਤੇ ਵਧ ਤੋਂ ਵਧ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ। ਇਸ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਇਕ ਪੱਤਰਕਾਰ ਨੇ ਪੁੱਛਿਆ ਸੀ ਕਿ ਇਹ ਰੈਲੀ ਕਿਉਂ ਕੀਤੀ ਜਾ ਰਹੀ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ‘ਚ ਲੋਕਾਂ ਦੇ ਨਾਲ ਜੁੜਨ ਲਈ ਰੈਲੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਲੰਬੀ ਜਾ ਰਿਹਾ ਹਾਂ, ਤਾਂ ਬਾਦਲਾਂ ਨੇ ਕਿਹਾ ਕਿ ਉਹ ਪਟਿਆਲਾ ਜਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲਾਂ ਦੇ ਪਟਿਆਲੇ ਜਾਣ ‘ਤੇ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਜਿੱਥੇ ਅਕਾਲੀਆਂ ਦੀ ਰੈਲੀ ਕੀਤੀ ਜਾ ਰਹੀ ਹੈ, ਉੱਥੇ 30 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ, ਜਿਸ ‘ਚੋਂ ਸਿਰਫ 19000 ਭਰੀਆਂ ਮਿਲੀਆਂ ਹਨ, ਬਾਕੀ ਖਾਲੀ ਹਨ।
ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਲੰਬੀ ਦੀ ਧਰਤੀ ‘ਤੇ ਆ ਕੇ ਸਕੂਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਬਰਗਾੜੀ ‘ਚ ਜੋ ਕੁਝ ਹੋਇਆ ਉਹ ਗਲਤ ਹੈ, ਪਰ ਕੈਪਟਨ ਸਰਕਾਰ ਦੋਸ਼ੀਆਂ ਨੂੰ ਮੁਆਫ ਨਹੀਂ ਕਰੇਗੀ, ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸੰਸਦੀ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਰਦਾਰ ਬਾਦਲ ਕਹਿ ਰਹੇ ਹਨ ਕਿ ਉਹ ਪੰਜਾਬ ਦੇ ਭਾਈਚਾਰੇ ਨੂੰ ਕੁਝ ਨਹੀਂ ਹੋਣ ਦੇਣਗੇ ਅਤੇ ਜੇਕਰ ਲੋੜ ਪਈ ਤਾਂ ਉਹ ਅਤੇ ਉਨ੍ਹਾਂ ਦਾ ਬੇਟਾ ਕੁਰਬਾਨੀ ਦੇਣਗੇ। ਜਾਖੜ ਨੇ ਕਿਹਾ ਕਿ ਬਾਦਲ ਸਾਹਿਬ ਪੰਜਾਬ ਦਾ ਜਿਹੜਾ ਭਾਈਚਾਰਾ ਹੈ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੈ। ਅੱਜ ਜੇਕਰ ਭਾਈਚਾਰੇ ਨੂੰ ਖਤਰਾ ਹੈ ਤਾਂ ਉਹ ਛੋਟੀ ਸੋਚ ਵਾਲਿਆਂ ਦੇ ਕਾਰਨ ਹੈ। ਬਾਦਲ ਸਾਹਿਬ ਘਰ-ਘਰ ਜਾ ਕੇ ਲੋਕਾਂ ਨੂੰ ਕਹਿ ਰਹੇ ਹਨ ਕਿ ਪਟਿਆਲਾ ਜ਼ਰੂਰ ਆਓ, ਇੱਜ਼ਤ ਦਾ ਸਵਾਲ ਹੈ।
ਕੀ ਆਪਣੀ ਇੱਜ਼ਤ ਗੁਰੂ ਸਾਹਿਬ ਤੋਂ ਵੱਡੀ ਹੋ ਗਈ? ਤੁਹਾਨੂੰ ਉਸ ਸਮੇਂ ਯਾਦ ਨਹੀਂ ਆਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਛੋਟੇ ਬਾਦਲ ਕਹਿ ਰਹੇ ਹਨ ਕਿ ਜਦੋਂ ਬਰਗਾੜੀ ਕਾਂਡ ਹੋਇਆ ਉਸ ਸਮੇਂ ਉਹ ਇੱਥੇ ਨਹੀਂ ਸੀ। ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ। ਪੰਥ ਦੇ ਨਾਂ ‘ਤੇ ਰੋਟੀਆਂ ਸੇਕ ਰਹੇ ਹੋ।
EDITED BY : SARA YAHA | | Last Updated : 8:00 pm 07 October 2018























