ਬੇਸਹਾਰਾ ਪਸ਼ੂ ਨਾਲ ਟਕਰਾ ਕੇ ਬੁਰੀ ਤਰਾਂ ਜਖਮੀ !!!!!

0
83

ਮਾਨਸਾ,8ਅਕਤੂਬਰ (ਬਲਜੀਤ ਸ਼ਰਮਾ) :  ਅਵਾਰਾ ਪਸ਼ੂਆ ਕਰਨ ਹੋ, ਰਹੇ ਹਰ ਰੋਜ ਹਾਦਸੇ ਰੋਕਣ ਦਾ ਨਾਂ ਨਹੀਂ ਲੈ ਰਹੇ ਮਾਨਸਾ ਦੇ ਪੁਰਾਣੀ ਗਾਊਸ਼ਾਲਾ ਰੋਡ ਤੇ ਜੈਨ ਸਕੂਲ ਵਾਲੀ ਗਲੀ ਵਿਚ ਹਰ ਰੋਜ਼ ਦੀ ਤਰ੍ਹਾਂ ਰੋਹਿਤ ਕੁਮਾਰ ਆਪਣੇ ਘਰ ਤੋਂ ਕੰਮ ਲਈਂ ਦੁਕਾਨ ਤੇ ਜੋ ਕਿ ਵਿਜੇ ਗਲਾਸ ਹਾਉਸ ਤੇ ਆ ਰਿਹਾ ਸੀ ਅਤੇ ਨਾਲ ਹੀ ਵਿਜੈ ਕੁਮਾਰ ਸੀ ਅਤੇ ਜਦੋਂ ਦੁਕਾਨ ਦੇ ਬਾਹਰ ਖੜ੍ਹੇ ਸੀ ਅਤੇ ਪਿਛਲੇ ਪਾਸੇ ਤੋਂ ਢਠਾ ਆਇਆ ਜੋ, ਬਹੁਤ ਤੇਜ਼ੀ ਨਾਲ ਆ ਰਿਹਾ ਸੀ ਉਸ ਨੇ ਬਹੁਤ ਬੁਰੀ ਤਰਾਂ ਟੱਕਰ ਰੋਹਿਤ ਕੁਮਾਰ ਪੁੱਤਰ ਵਿਜੈ ਕੁਮਾਰ ਦੇ ਵੱਜਣ ਕਾਰਨ ਉਹੀ ਬੁਰੀ ਤਰਾਂ ਜਖਮੀ ਹੋ ਗਿਆ ਜਿਸ ਨੂੰ ਆਸ ਪਾਸ ਦੇ ਦੁਕਾਨਦਾਰਾਂ ਨੇ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਪਹੁੰਚਾਇਆ ਅਤੇ ਜਿਥੇ ਹਸਪਤਾਲ ਵਿੱਚੋ ਉਸ ਨੂੰ ਮਾਨਵ ਜਿੰਦਲ ਦੇ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਜਾਣਕਾਰੀ ਦਿੰਦਿਆਂ ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰੋਹਿਤ ਕੁਮਾਰ ਦੇ ਰੀਡ ਦੀ ਹੱਡੀ ਵਿੱਚ ਸੱਟ ਲੱਗੀ ਹੈ ਅਤੇ ਦੋ ਪੱਸਲੀਆਂ ਬੁਰੀ ਤਰ੍ਹਾਂ ਟੁੱਟ ਗਿਆ ਹਨ ਅਤੇ ਪਰਿਵਾਰ ਵਾਲਿਆਂ ਨੇ ਅਤੇ ਜੈਨ ਸਕੂਲ ਗਲੀ, ਦੀ ਮਾਰਕੀਟ ਵਾਲਿਆਂ ਪ੍ਸ਼ਾਸਨ ਪ੍ਤੀ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਨਾ ਪ੍ਸ਼ਾਸਨ ਨਾ ਹੀ ਸਰਕਾਰ ਇਸ ਵੱਲ ਧਿਆਨ ਦੇ ਰਹੀ ਹੈ ਅਤੇ ਹਰ ਰੋਜ ਅਵਾਰਾ ਪੂਸ਼ਆ ਕਰਨ ਹਾਦਸੇ ਹੋ ਰਹੇ ਹਨ ਜਦ ਕਿ ਸਰਕਾਰ ਸਾਡੇ ਪਾਸੋਂ ਗਾਊ ਸ਼ੈਸ ਲੈ ਰਿਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਦੀ ਹਦੂਦ ਅੰਦਰ ਜੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜੁਮੇਵਾਰੀ ਨਗਰ ਕੌਂਸਲ ਦੀ ਬਣਦੀ ਹੈ


EDITED BY : SARA YAHA | | Last Updated : 7:16 pm 08 October 2018

LEAVE A REPLY

Please enter your comment!
Please enter your name here