

ਫਗਵਾੜਾ 8 ਅਪ੍ਰੈਲ ((ਸਾਰਾ ਯਹਾਂ/ਸ਼ਿਵ ਕੌੜਾ) ਸਰਕਾਰੀ ਪ੍ਰਾਇਮਰੀ ਸਕੂਲ ਮੀਰਾਪੁਰ ਗੁਜਰਾਤਾਂ ਤਹਿਸੀਲ ਫਗਵਾੜਾ ਵਿਖੇ ਸਕੂਲ ਇੰਚਾਰਜ ਦਲਜੀਤ ਸਿੰਘ ਸੈਣੀ ਅਤੇ ਰਾਮ ਲਾਲ ਵਰਮਾ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਵਿਚ ਸਥਾਪਤ ਡਾ. ਅੰਬੇਡਕਰ ਦੇ ਬੁੱਤ ‘ਤੇ ਫੁਲ ਮਾਲਾਵਾਂ ਅਰਪਣ ਕੀਤੀਆਂ ਗਈਆਂ। ਸਕੂਲ ਇੰਚਾਰਜ ਦਲਜੀਤ ਸਿੰਘ ਸੈਣੀ, ਰਾਮ ਲਾਲ ਵਰਮਾ ਤੋਂ ਇਲਾਵਾ ਸੀ.ਐਚ.ਟੀ. ਮਨਜੀਤ ਸਿੰਘ ਘੇੜਾ, ਸੀ.ਐਚ.ਟੀ. ਸਤਨਾਮ ਸਿੰਘ, ਸੀ.ਐਚ.ਟੀ. (ਰਿਟਾ.) ਰਾਮ ਲੁਭਾਇਆ ਰਿਹਾਣਾ ਜੱਟਾਂ ਨੇ ਵਿਦਿਆਰਥੀਆਂ ਨੂੰ ਡਾ. ਅੰਬੇਡਕਰ ਦੇ ਜੀਵਨ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਹਨਾਂ ਵਿਦਿਆਰਥੀਆਂ ਨੂੰ ਪੜ੍ਹ ਲਿਖ ਕੇ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੱਡੂ ਵੀ ਵੰਡੇ ਗਏ। ਅਖੀਰ ਵਿਚ ਮੈਡਮ ਮਨਪ੍ਰੀਤ ਕੌਰ ਨੇ ਵੀ ਭਾਰਤ ਰਤਨ ਡਾ. ਅੰਬੇਡਕਰ ਬਾਰੇ ਆਪਣੇ ਵਿਚਾਰ ਰੱਖੇ ਅਤੇ ਸਮੂਹ ਪਤਵੰਤਿਆਂ ਅਤੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਕੌਰ, ਸੋਨੀਆ ਸੋਨੀ, ਗੁਰਬਖਸ਼ ਕੌਰ, ਕਮਲਜੀਤ ਕੌਰ, ਪਰਵੀਨ ਕੌਰ, ਸ਼ਿਖਾ ਸੱਭਰਵਾਲ, ਜਸਵਿੰਦਰ ਕੌਰ, ਕਮਲ ਕੋਹਾੜ, ਹਰਵਿੰਦਰ ਕੌਰ ਰਿਹਾਣਾ ਜੱਟਾਂ, ਤਜਿੰਦਰ ਕੌਰ, ਹਰਪ੍ਰੀਤ, ਰਿੱਕੀ ਠੇਕੇਦਾਰ, ਹਰਲੀਨ, ਲਤੀਫ, ਨਗੀਨਾ, ਰਾਜਾ, ਬਲਵਿੰਦਰ ਬਿੰਦਾ, ਦਲਬੀਰ ਕੌਰ ਆਦਿ ਹਾਜਰ ਸਨ।























