*ਜੱਚਾ ਬੱਚਾ ਦੀ ਤੰਦਰੁਸਤੀ ਲਈ ਆਈ ਐਮ ਏ ਬਚਨਵੱਧ:- ਡਾਕਟਰ ਜਨਕ ਰਾਜ ਸਿੰਗਲਾ*

0
19

ਮਾਨਸਾ 08 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਆਈ ਐਮ ਏ ਮਾਨਸਾ ਵੱਲੋਂ ਡਬਲਯੂ ਐਚ ਓ ਦੀਆਂ ਹਦਾਇਤਾਂ ਅਨੁਸਾਰ ਇੱਕ ਸੈਮੀਨਾਰ ਡਾਕਟਰ ਰਜਨੀਸ਼ ਚਾਇਲਡ ਕੇਅਰ ਹਸਪਤਾਲ ਵਿੱਚ ਕੀਤਾ ਗਿਆ| ਜਿਸ ਵਿੱਚ ਆਈ ਐਮ ਏ ਦੇ ਡਾਕਟਰਾਂ ਤੋਂ ਇਲਾਵਾ 100 ਦੇ ਲਗਭਗ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਨੇ ਹਿੱਸਾ ਲਿਆ|
ਇਸ ਮੌਕੇ ਵਿਸ਼ਵ ਸਿਹਤ ਦਿਵਸ ਦੀ ਮਹੱਤਤਾ ਦੱਸਦਿਆਂ ਆਈ ਐਮ ਏ ਦੇ ਜਿਲ੍ਹਾ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਜੀ ਨੇ ਦੱਸਿਆ ਕਿ ਹਰ ਸਾਲ ਡਬਲਯੂ ਐਚ ਓ ਵੱਲੋਂ ਵਿਸ਼ਵ ਪੱਧਰ ਤੇ ਸਿਹਤ ਪ੍ਰਤੀ ਕਿਸੇ ਇੱਕ ਖਾਸ ਵਿਸ਼ੇ ਨੂੰ ਲੈ ਕੇ ਉਸ ਪ੍ਰਤੀ ਪੂਰੀ ਦੁਨੀਆ ਨੂੰ ਜਾਗਰਿਤ ਕਰਨ ਲਈ ਅਤੇ ਲੋੜੀ ਦੇ ਐਕਸ਼ਨ ਆਦਿ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ |ਕਿਉਂਕਿ ਡਬਲਯੂ ਐਚ ਓ ਦਾ ਗਠਨ 7 ਅਪ੍ਰੈਲ 1948 ਨੂੰ ਹੋਇਆ ਸੀ ,ਇਸ ਕਰਕੇ ਇਹ ਦਿਨ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ| 2025 ਨੂੰ ਇਸ ਦਿਨ ਦਾ ਥੀਮ “ਸਿਹਤਮੰਦ ਸ਼ੁਰੂਆਤ …..ਆਸ਼ਾਵਾਦੀ ਭਵਿੱਖ” ਅਨੁਸਾਰ ਗਰਭਵਤੀ ਮਾਤਾਵਾਂ ਅਤੇ ਨਵਜੰਮੇ ਬੱਚਿਆਂ ਦੀ ਚੰਗੀ ਸਿਹਤ ਲਈ ਅਤੇ ਉਹਨਾਂ ਦੇ ਮੌਤ ਦਰ ਘੱਟ ਕਰਨ ਲਈ ਵੱਖਰੀਆਂ ਵੱਖਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਯੋਜਨਾ ਤੇ ਕੰਮ ਕਰਨਾ ਹੈ ਤਾਂ ਜੋ ਕਿ ਇੱਕ ਸਿਹਤਮੰਦ ਪਰਿਵਾਰ, ਸਿਹਤਮੰਦ ਭਾਈਚਾਰਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ| ਜੇਕਰ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹੋਣਗੇ ਤਾਂ ਹੀ ਚੰਗੇ ਭਵਿੱਖ ਦੀ ਉਮੀਦ ਕੀਤੀ ਜਾ ਸਕਦੀ ਹੈ|
ਸੰਸਥਾ ਦੇ ਜਰਨਲ ਸਕੱਤਰ ਡਾਕਟਰ ਸ਼ੇਰ ਜੰਗ ਸਿੰਘ ਸਿੱਧੂ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਮਾਵਾ ਅਤੇ ਬੱਚਿਆਂ ਦੀ ਸਿਹਤ ਪ੍ਰਤੀ ਬਹੁਤ ਤਰੱਕੀ ਹੋਈ ਹੈ ਪਰ ਅਸੀਂ ਹਰ ਇੱਕ ਮਾਂ ਅਤੇ ਹਰ ਇੱਕ ਬੱਚੇ ਨੂੰ ਤੰਦਰੁਸਤ ਬਣਾਉਣਾ ਚਾਹੁੰਦੇ ਹਾਂ| ਡਾਕਟਰ ਰਜਨੀਸ਼ ਸਿੱਧੂ ਨੇ ਇਸ ਮੌਕੇ ਬੱਚਿਆਂ ਅਤੇ ਮਾਵਾਂ ਦੇ ਟੀਕਾਕਰਨ ਸਬੰਧੀ ਵਿਸਥਾਰ ਵਿੱਚ ਦੱਸਿਆ|
ਇਸ ਮੌਕੇ ਡਾਕਟਰ ਸੁਰੇਸ਼ ਸਿੰਗਲਾ, ਡਾਕਟਰ ਤਰਲੋਕ ਸਿੰਘ ,ਡਾਕਟਰ ਵਿਸ਼ਾਲ, ਡਾਕਟਰ ਸੁਖਵਿੰਦਰ ਸਿੰਘ, ਡਾਕਟਰ ਸੁਖਦੇਵ ਡੂਮੇਲੀ, ਡਾਕਟਰ ਰਜਿੰਦਰ ਬਰਾੜ, ਡਾਕਟਰ ਮਨੋਜ ਗੋਇਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਮੌਕੇ ਤੇ ਮਰੀਜ਼ਾਂ ਦੇ ਕੁਝ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ

LEAVE A REPLY

Please enter your comment!
Please enter your name here