

ਚੰਡੀਗੜ੍ਹ, (ਸਾਰਾ ਯਹਾ,(ਬਲਜੀਤ ਸ਼ਰਮਾ) 10 ਮਈ : ਹਰਿਆਣਾ ਵਿਖੇ ਹੋ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ, 2019 ਨੂੰ ਮੁੱਖ ਰੱਖਦੇ ਹੋਏ, ਹਰਿਆਣਾ ਦੀ ਹੱਦ ਨਾਲ ਲੱਗਦੇ ਹੋਏ ਪੰਜਾਬ ਦੇ ਏਰੀਏ ਵਿੱਚ ਸਥਿਤ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ ਨੂੰ ਜਿਨ੍ਹਾਂ ਦੀ ਵੋਟ ਹਰਿਆਣਾ ਵਿੱਚ ਬਣੀ ਹੋਈ ਹੈ, ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੰਜਾਬ ਸਰਕਾਰ ਨੇ ਭਾਰਤੀ ਚੋਣ ਕਮਿਸ਼ਨ ਦੇ ਹੁਕਮ ‘ਤੇ ਮਿਤੀ 12-05-2019 ਦਿਨ ਐਤਵਾਰ ਨੂੰ ਉਨ੍ਹਾਂ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ ਵਿਖੇ ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਹੈ, ਲਈ ਤਨਖ਼ਾਹ ਸਮੇਤ ਹਫ਼ਤਾਵਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ।























