ਕੌਣ ਬਣੇਗਾ ਪ੍ਰਧਾਨ ਮੰਤਰੀ: ਕਾਮਰੇਡਾਂ ਨੇ ਛੇੜੀ ਨਵੀਂ ਚਰਚਾ..!

0
79

ਨਵੀਂ ਦਿੱਲੀ: ਕਾਮਰੇਡਾਂ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਵਜੋਂ ਵਿਚਾਰਨ ਲਈ ਚਰਚਾ ਛੇੜ ਦਿੱਤੀ ਹੈ। ਸੀਪੀਐਮ ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਚੋਣਾਂ ਮਗਰੋਂ ਸਾਰੇ ਵਿਕਲਪ ਖੁੱਲ੍ਹੇ ਹਨ ਅਤੇ ਪ੍ਰਣਬ ਮੁਖਰਜੀ ਨੂੰ ਵੀ ਪੀਐਮ ਅਹੁਦੇ ਲਈ ਅਪਰੋਚ ਕੀਤਾ ਜਾ ਸਕਦਾ ਹੈ।

ਯੇਚੁਰੀ ਨੇ ਡਾ. ਮਨਮੋਹਨ ਸਿੰਘ ਬਾਰੇ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਉਮਰ ਦਾ ਵੀ ਮਸਲਾ ਹੈ, ਨਹੀਂ ਤਾਂ ਉਹ ਬਿਹਤਰੀਨ ਪ੍ਰਧਾਨ ਮੰਤਰੀ ਰਹੇ ਹਨ। ਉਨ੍ਹਾਂ ਦੇਸ਼ ਵਧੀਆ ਤਰੀਕੇ ਨਾਲ ਚਲਾਇਆ ਹੈ। ਯੇਚੁਰੀ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਤੇ ਊਰਜਾ ‘ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦਾ ਨਾਂਅ ਪ੍ਰਧਾਨ ਮੰਤਰੀ ਅਹੁਦੇ ਲਈ ਵਿਚਾਰਿਆ ਜਾਵੇਗਾ ਜਾਂ ਨਹੀਂ।!

ਇਸ ਸਮੇਂ ਦੇਸ਼ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਚੱਲ ਰਹੀਆਂ ਹਨ, ਪਰ ਜਿੰਨਾਂ ਸਮਾਂ ਚੋਣਾਂ ਦੇ ਨਤੀਜੇ ਨਹੀਂ ਆ ਜਾਂਦੇ, ਉਦੋਂ ਤਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹਾਲਾਂਕਿ, ਇੱਕ ਗੱਲ ਸਾਫ ਹੈ ਕਿ ਦੇਸ਼ ਵਿੱਚ ਵਿਕਲਪਿਕ ਧਰਮ ਨਿਰਪੱਖ ਤਾਕਤਾਂ ਵਾਲੀ ਸਰਕਾਰ ਦੀ ਲੋੜ ਹੈ ਅਤੇ ਇਸ ਲਈ ਜੋ ਵੀ ਕੀਤਾ ਜਾਣਾ ਚਾਹੀਦਾ ਹੈ ਉਹ ਕੀਤਾ ਜਾਵੇਗਾ।

LEAVE A REPLY

Please enter your comment!
Please enter your name here