*ਪੰਜਾਬ ਸਰਕਾਰ ਪੀ ਆਰ ਟੀ ਸੀ ਨੂੰ ਖਤਮ ਕਰਨ ਤੇ ਤੁਲੀ ……ਗੁਰਪ੍ਰੀਤ ਵਿੱਕੀ*

0
44

ਮਾਨਸਾ 29 ਨਵੰਬਰ(ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਕਿਹਾ ਕਿ ਆਪਣੀਆਂ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਇਹਨਾਂ ਕੱਚੇ ਮੁਲਾਜ਼ਮਾਂ ਤੇ ਜੋ ਅਤਿਆਚਾਰ ਕੀਤਾ ਤੇ ਅੱਜ ਉਹਨਾਂ ਨੂੰ ਬਰਖ਼ਾਸਤ ਕਰਨ ਦਾ ਤੁਗਲਕੀ ਫ਼ਰਮਾਨ ਜਾਰੀ ਕੀਤਾ ਇਹ ਬੇਹੱਦ ਨਿੰਦਣਯੋਗ ਹੈ ਵਿੱਕੀ ਨੇ ਸਰਕਾਰ ਤੇ ਤਿੱਖਾ ਸਬਦੀ ਹਮਲਾ ਕਰਦੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਲੋਕ ਮਾਰੂ ਨੀਤੀਆਂ ਰਾਹੀਂ ਪੀ ਆਰ ਟੀ ਸੀ ਨੂੰ ਖਤਮ ਕਰਨਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾ ਹੀ ਸਬੰਧਿਤ ਵਿਪਾਗ ਦਾ ਔਰਤਾਂ ਦੇ ਫਰੀ ਕਿਰਾਏ ਦਾ ਲਗਭਗ 1100 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ ਜਿਸਦੇ ਸਦਕਾ ਪੀਆਰਟੀਸੀ ਪਹਿਲਾ ਹੀ ਕਰਜ਼ੇ ਦੀ ਮਾਰ ਝੱਲ ਰਹੀ ਹੈ ਵਿੱਕੀ ਨੇ ਅੱਗੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ 342 ਨਵੀਆਂ ਬੱਸਾਂ ਕਿਲੋਮੀਟਰ ਸਕੀਮ ਅਧੀਨ ਲੈ ਕੇ ਆ ਰਹੀ ਹੈ ਜਿਸ ਵਿੱਚ ਇਹਨਾਂ ਦੇ ਚਹੇਤੇ ਤੇ ਮੰਤਰੀ ਵੀ ਸ਼ਾਮਲ ਹਨ ਜੋ ਪੀ ਆਰ ਟੀ ਸੀ ਦੇ ਨਿੱਜੀਕਰਨ ਦਾ ਹਿੱਸਾ ਹੋਣਗੇ ਵਿੱਕੀ ਨੇ ਆਮ ਆਦਮੀ ਪਾਰਟੀ ਨੂੰ ਨਸ਼ੀਅਤ ਦਿੰਦੇ ਕਿਹਾ ਕਿ ਧਰਨਿਆਂ ਵਿੱਚੋ ਜਨਮ ਲੈਣ ਵਾਲੀ ਪਾਰਟੀ ਨੂੰ ਅੱਜ ਆਪਣੇ ਹੱਕਾਂ ਲਈ ਧਰਨੇ ਦੇਣ ਵਾਲੇ ਚੰਗੇ ਨਹੀਂ ਲੱਗਦੇ ਬੇਸ਼ੱਕ ਉਹ ਕਿਸਾਨ ਹੋਣ ਜਾ ਮੁਲਾਜ਼ਮਾਂ ਦਾ ਕੋਈ ਵੀ ਵਰਗ ਹੋਵੇ ਉਹਨਾਂ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਇਹਨਾਂ ਕੱਚੇ ਮੁਲਾਜਮਾ ਦੀ ਬਰਖਾਸਤੀ ਦਾ ਹੁਕਮ ਵਾਪਿਸ ਲੈ ਕੇ ਇਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਤਾ ਜੋ ਆਉਣ ਵਾਲੇ ਦਿਨਾਂ ਵਿੱਚ ਇਹ ਹੱਕਾਂ ਦੀ ਲੜਾਈ ਜਨ ਅੰਦੋਲਨ ਨਾ ਬਣੇ ਤੇ ਜੇਕਰ ਸਰਕਾਰ ਆਪਣੇ ਫੈਸਲੇ ਨੂੰ ਵਾਪਿਸ ਨਹੀਂ ਲੈਂਦੀ ਤਾ ਆਮ ਲੋਕਾਂ ਦੀ ਜੋ ਆਵਾਜਾਈ ਨੂੰ ਲੈ ਕੇ ਪ੍ਰਸ਼ਾਨੀ ਵਧੇਗੀ ਉਸਦੀ ਸਿੱਧੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ

LEAVE A REPLY

Please enter your comment!
Please enter your name here