*ਕਾਮਰੇਡ ਧਰਮ ਸਿੰਘ ਫੱਕਰ ਦੀ 52 ਵੀਂ ਬਰਸੀ ਮੌਕੇ 2 ਦਸੰਬਰ ਨੂੰ ਹੋਵੇਗੀ ਵਿਸ਼ਾਲ ਕਾਨਫਰੰਸ।-ਚੋਹਾਨ*

0
22

ਮਾਨਸਾ 29 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਸੂਬੇ ਦੀ ਅਮਨ ਕਾਨੂੰਨ ਦੀ ਡਾਵਾਡੋਲ ਵਿਵਸਥਾ, ਆਰਥਿਕ ਸਮਾਜਿਕ ਹਾਲਤ ਅਤੀ ਤਰਸਯੋਗ ਬਣ ਚੁੱਕੀ ਹੈ,ਆਮ ਲੋਕਾਂ ਦੀ ਸਰਕਾਰ ਤੇ ਬਦਲਾਅ ਦੇ ਨਾਹਰੇ ਦਾ ਗਲਤ ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਸੂਬੇ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦਾ ਲੋਕ ਵਿਰੋਧੀ ਚਿਹਰਾ ਤੇ ਨੀਤੀਆਂ ਜਨਤਕ ਹੋ ਚੁੱਕੀਆਂ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਨੇੜੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਕਾਮਰੇਡ ਧਰਮ ਸਿੰਘ ਫੱਕਰ ਦੀ 52 ਵੀਂ ਬਰਸੀ ਸਬੰਧੀ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਭਵਿੱਖ ਦੀਆਂ ਚੁਣੋਤੀਆਂ ਤੇ ਡਿੱਗ ਰਹੇ ਅਰਥਚਾਰੇ ਤੇ ਚਿੰਤਾ ਪ੍ਰਗਟ ਕੀਤੀ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਦਾ ਸਰਮਾਏਦਾਰ ਲੋਕਾਂ ਦੀ ਸਾਂਝ ਆਮ ਲੋਕਾਂ ਦੇ ਭਵਿੱਖ ਲਈ ਖ਼ਤਰੇ ਸਿੱਧ ਹੋਣਗੇ।
ਸਾਥੀ ਚੋਹਾਨ ਨੇ ਕਿਸਾਨ, ਮਜ਼ਦੂਰ, ਜ਼ਮੀਨ, ਪਾਣੀ ਤੇ ਛੋਟੇ ਕਾਰੋਬਾਰੀਆਂ ਨੂੰ ਦੇ ਭਵਿੱਖ ਲਈ ਲੋਕ ਚੇਤਨਾ ਤੇ ਮਜ਼ਬੂਤ ਸੰਗਠਨ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਉਹਨਾਂ ਕਿਹਾ ਕਿ ਮੁਜਾਰਾ ਲਹਿਰ ਦੇ ਬਾਨੀ, ਉੱਘੇ ਦੇਸ਼ ਭਗਤ, ਮਹਾਨ ਕਮਿਊਨਿਸਟ ਤੇ ਸਾਬਕਾ ਵਿਧਾਇਕ ਕਾਮਰੇਡ ਕਾਮਰੇਡ ਧਰਮ ਸਿੰਘ ਫੱਕਰ ਦੀ ਬਰਸੀ ਸਲਾਨਾ ਬਰਸੀ ਮੌਕੇ ਰਾਜਸੀ ਕਾਨਫਰੰਸ ਉਹਨਾਂ ਦੇ ਜੱਦੀ ਪਿੰਡ ਦਲੇਲ ਸਿੰਘ ਵਾਲਾ ਵਿਖੇ ਕੀਤੀ ਜਾਵੇਗੀ। ਕਾਨਫਰੰਸ ਮੌਕੇ ਵੱਖ ਵੱਖ ਆਗੂਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਰੂਲਦੁ ਸਿੰਘ ਮਾਨਸਾ ਆਦਿ ਤੋਂ ਲੀਡਰਸ਼ਿਪ ਸੰਬੋਧਨ ਕਰੇਗੀ ਤੇ ਨਾਟਕ ਡਰਾਮਿਆ ਤੋਂ ਇਲਾਵਾ ਕੋਰਿਉਗਰਾਫੀਆ ਪੇਸ਼ ਕੀਤੀਆਂ ਜਾਣਗੀਆਂ।
ਅਤੇ ਵਰਤਮਾਨ ਹਾਲਤਾਂ ਤੇ ਸਥਿਤੀਆਂ ਤੇ ਚਰਚਾ ਕੀਤੀ ਜਾਵੇਗੀ।
ਇਸ ਮੌਕੇ ਮੀਟਿੰਗ ਦੌਰਾਨ ਕਾਮਰੇਡ ਗੁਰਦਿਆਲ ਸਿੰਘ, ਕ੍ਰਿਸ਼ਨ ਸ਼ਰਮਾ, ਗੁਰਦੇਵ ਸਿੰਘ,ਕੁਲਵੰਤ ਸਿੰਘ, ਨਛੱਤਰ ਖਾਂ ,ਲਾਭ ਖਾਂ ਅਤੇ ਆਤਮਾ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here