

ਚੰਡੀਗੜ੍ਹ : ਇਸੇ ਸਾਲ 26 ਜਨਵਰੀ ਨੂੰ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਬਿਕਰਮ ਬਰਾੜ ਨੂੰ ਪੰਜਾਬ ਕੈਬਨਿਟ ਨੇ ਉਪ ਪੁਲਸ ਕਪਤਾਨ ਵਜੋਂ ਤਰੱਕੀ ਦਿੱਤੀ ਹੈ। ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿਚ ਇਸ ਸੰਬੰਧੀ ਮਤਾ ਪਾਸ ਕਰ ਦਿੱਤਾ ਗਿਆ। ਪੰਜਾਬ ਪੁਲਸ ਵੱਲੋਂ ਪੰਜਾਬ ‘ਤੇ ਰਾਜਸਥਾਨ ਦੀ ਹੱਦ ‘ਤੇ ਪੈਂਦੇ ਪਿੰਡ ਪੱਕੀ ਢਾਣੀ ਵਿਚ 26 ਜਨਵਰੀ 2018 ਨੂੰ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ। ਪੁਲਸ ਦੀ ਇਸ ਕਾਰਵਾਈ ਦੌਰਾਨ ਮਸ਼ਹੂਰ ਗੈਂਗਸਟਰ ਪ੍ਰੇਮਾ ਲਾਹੌਰੀਆ ਦੀ ਵੀ ਮੌਤ ਹੋ ਗਈ ਸੀ।
ਇਸ ਐਨਕਾਊਂਟਰ ‘ਚ ਸਭ ਤੋਂ ਅਹਿਮ ਭੂਮਿਕਾ ਇੰਸਪੈਕਟਰ ਬਿਕਰਮ ਬਰਾੜ ਨੇ ਨਿਭਾਈ ਸੀ ਅਤੇ ਇਸ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੁਲਸ ਦੀ ਸ਼ਲਾਘਾ ਕੀਤੀ ਗਈ ਸੀ।
EDITED BY : SARA YAHA | | Last Updated : 7:55 pm 03 October 2018























