

ਮਾਨਸਾ,(ਸਾਰਾ ਯਹਾ) 25 ਨਵੰਬਰ :ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਉੱਭਾ ਦੀਆਂ ਚੰਗੀਆਂ
ਪ੍ਰਾਪਤੀਆਂ ਬਦਲੇ ਗਰਾਮ ਪੰਚਾਇਤ ਵੱਲ੍ਹੋ ਸਕੂਲ ਦੇ ਖੇਡ ਇੰਚਾਰਜ ਇਕਬਾਲ ਸਿੰਘ ਅਤੇ ਬਾਲ ਖਿਡਾਰੀਆਂ ਦਾ ਵਿਸ਼ੇਸ਼
ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਜ਼ਿਲ੍ਹਾ ਖੇਡ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਇਸ ਸਕੂਲ
ਦੀਆਂ ਹਰ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਸਿਹਰਾ ਸਕੂਲ ਮੁੱਖੀ ਅਤੇ ਸਮੂਹ ਸਟਾਫ ਨੂੰ
ਜਾਂਦਾ ਹੈ,ਜੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਉਤਸ਼ਾਹਤ ਕਰਨ ਲਈ ਕਰੜੀ ਮਿਹਨਤ ਕਰਦੇ ਹਨ।
ਇਸ ਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਬਾਲ ਖਿਡਾਰੀਆਂ ਨੇ ਸੰਗਰੂਰ ਵਿਖੇ ਹੋਈਆਂ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ
ਚੰਗਾ ਨਾਮਣਾ ਖੱਟਿਆ ਹੈ, ਜਿਨ੍ਹਾਂ ਵਿਚ ਸ਼ਾਮਲ ਹਰਮਨ ਕੌਰ ਨੇ ਰੱਸੀ ਟੱਪਣਾ ਸਿੰਗਲ ਰੋਪ ਵਿੱਚੋਂ ਪੰਜਾਬ ਭਰ ਚੋਂ ਪਹਿਲਾ
ਸਥਾਨ ਪ੍ਰਾਪਤ ਕੀਤਾ ਹੈ,ਅਰਸ਼ਨੂਰ ਕੌਰ ਨੇ ਡਬਲ ਅੰਤਰ ਵਿੱਚੋ ਤੀਜਾ ਸਥਾਨ ਹਾਸਲ ਕੀਤਾ ਹੈ,ਜੋਗਿੰਗ ਵਿੱਚੋ ਵਿਸ਼ਾਲਦੀਪ
ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ,ਡਬਲ ਅੰਤਰ ਵਿੱਚੋ ਵੀ ਜੱਗਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ
ਮਾਨਸਾ ਜ਼ਿਲ੍ਹੇ ਦੀ ਲੜਕੀਆਂ ਦੀ ਟੀਮ ਜੋ ਗਤਕਾ ਚ ਤੀਸਰੇ ਸਥਾਨ ਤੇ ਰਹੀ,ਉਸ ਟੀਮ ਵਿੱਚ ਵੀ ਇਸ ਸਕੂਲ ਦੀ
ਅਮਰਜੀਤ ਕੌਰ ਸ਼ਾਮਲ ਸੀ।
ਅੱਜ ਸਨਮਾਨ ਸਮਾਰੋਹ ਪੰਚਾਇਤ ਮੈਂਬਰ ਰਾਮ ਸਿੰਘ, ਮੰਗਤ ਸਿੰਘ, ਚਾਨਣ ਸਿੰਘ, ਕਪੂਰ ਸਿੰਘ , ਗਗਨ ਸਿੰਘ, ਸਾਬਕਾ
ਸਰਪੰਚ ਸੁਖਦੇਵ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਅਮਰਜੀਤ ਕੌਰ, ਗੁਰਪਾਲ ਕੌਰ, ਪਰਮਜੀਤ ਕੌਰ ਕੰਵਲਪ੍ਰੀਤ
ਕੌਰ, ਰਾਜਵਿੰਦਰ ਕੌਰ,ਏਕਤਾ ਵਰਮਾ,ਸਿੱਖਿਆਰਥੀ ਅਧਿਆਪਕ ਦਿਲਪ੍ਰੀਤ ਕੌਰ, ਪੂਜਾ ਹਾਜ਼ਰ ਸਨ,ਪਿੰਡ ਦੇ ਸਰਪੰਚ
ਅਮਨਦੀਪ ਸਿੰਘ ਅਮਨਾ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।























