1 ਦਸੰਬਰ ਤੱਕ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਕੀਤੀ ਜਾਵੇਗੀ : ਬਲਬੀਰ ਸਿੰਘ ਸਿੱਧੂ

0
62

ਚੰਡੀਗੜ•,(ਸਾਰਾ ਯਹਾ,ਬਲਜੀਤ ਸ਼ਰਮਾ) 25 ਨਵੰਬਰ :  ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 1 ਦਸੰਬਰ ਤੱਕ ਮਰੀਜ਼ਾਂ ਦੀ ਸਾਰੀ ਜਾਣਕਾਰੀ ਆਨਲਾਈਨ ਰਜਿਸਟਰ ਕੀਤੀ ਜਾਵੇਗੀ।
ਇੱਥੇ ਪਰਿਵਾਰ ਕਲਿਆਣ ਭਵਨ ਵਿਖੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਤੋਂ ਬਾਅਦ ਇਸਦਾ ਐਲਾਨ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਦਮ ਰਾਜ ਦੇ ਮੌਜੂਦਾ ਸਿਹਤ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਏਗਾ।
ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ  ਸਿਹਤ ਮੰਤਰੀ ਨੇ ਰਿਕਾਰਡ ਨੂੰ ਹੱਥੀਂ ਦਰਜ ਕਰਨ ਕਾਰਨ ਇਲਾਜ ਵਿੱਚ ਦੇਰੀ ਸਬੰਧੀ ਮਰੀਜ਼ਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਿਭਾਗ ਨੂੰ ਇੱਕ ਸੰਯੁਕਤ ਪ੍ਰਣਾਲੀ ਲਿਆਉਣ ਦੇ ਨਿਰਦੇਸ਼ ਦਿੱਤੇ। ਵਿਭਾਗ ਨੇ ਪੀ.ਜੀ.ਆਈ. ਦੇ ਮਾਡਲ ਦਾ ਅਧਿਐਨ ਕੀਤਾ ਅਤੇ ਅਜਿਹੇ ਮਾਡਲ ਦਾ ਸੁਝਾਅ ਦਿੱਤਾ ਜੋ ਇੱਕ ਕਲਿੱਕ ਨਾਲ ਮਰੀਜ਼ਾਂ ਦੀ ਸਾਰੀ ਜਾਣਕਾਰੀ ਮੁਹੱਈਆ ਕਰਵਾ ਸਕਦਾ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਇਹ ਅਤੀਤ ਬਣ ਜਾਵੇਗਾ ਜਦੋਂ ਜ਼ਰੂਰਤਮੰਦ ਮਰੀਜ਼ਾਂ ਨੂੰ ਇਲਾਜ ਲਈ ਆਪਣਾ ਮੈਡੀਕਲ ਰਿਕਾਰਡ ਕੋਲ ਰੱਖਣ ਲਈ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ ਅਤੇ ਇਹ ਸੂਬੇ ਭਰ ਵਿੱਚ ਆਮ ਬਿਮਾਰੀਆਂ ਨੂੰ ਸ਼੍ਰੇਣੀਬੱਧ ਕਰਨ ਵਿੱਚ ਵੀ ਮੱਦਦਗਾਰ ਸਾਬਤ ਹੋਵੇਗਾ। ਉਨ•ਾਂ ਕਿਹਾ ਕਿ ਇੱਕ ਮਹੀਨੇ ਅੰਦਰ ਸਾਰੇ ਸਬ ਡਵੀਜ਼ਨਲ ਹਸਪਤਾਲ ਵੀ ਆਨਲਾਈਨ ਪ੍ਰਣਾਲੀ ਨਾਲ ਜੁੜ ਜਾਣਗੇ ਅਤੇ ਸਿਹਤ ਵਿਭਾਗ ਦੀਆਂ ਲੈਬਾਟਰੀਆਂ 3 ਮਹੀਨੇ ਦੇ ਸਮੇਂ ਅੰਦਰ ਇਸ ਪ੍ਰਣਾਲੀ ਅਧੀਨ ਹੋਣਗੀਆਂ।
ਦਵਾਈਆਂ ਦੀ ਘਾਟ ਦੇ ਮੁੱਦੇ ਨੂੰ ਪੱਕੇ ਤੌਰ ‘ਤੇ ਹੱਲ ਕਰਨ ਲਈ ਮੰਤਰੀ ਨੇ ਕਿਹਾ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਾਰੇ ਸਰਕਾਰੀ ਹਸਪਤਾਲਾਂ ਨੂੰ ਆਨਲਾਈਨ ਸਰਵਰ ਨਾਲ ਜੋੜਨ ਜਾ ਰਹੀ ਹੈ ਜੋ ਖੁਦ ਹੀ ਦਵਾਈਆਂ ਦਾ ਆਰਡਰ ਜਨਰੇਟ ਕਰੇਗੀ ਅਤੇ ਨਾਲ ਹੀ ਆਪਣੇ ਆਪ ਦਵਾਈਆਂ ਦੇ ਰੀ-ਆਰਡਰ ਦੇ ਲੈਵਲ ਬਾਰੇ ਵੀ ਜਾਣੂੰ ਕਰਵਾਏਗਾ। ਉਨ•ਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਸਰਕਾਰੀ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਲਗਭਗ 2500 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਦੇ ਭੰਡਾਰ ‘ਤੇ ਵੀ ਨਿਗਰਾਨੀ ਰੱਖਣੀ ਆਸਾਨ ਹੋ ਜਾਵੇਗੀ। ਮੀਟਿੰਗ ਵਿੱਚ ਨਵੰਬਰ  ਮਹੀਨੇ ਦੌਰਾਨ  ਡੇਂਗੂ ਦੇ ਵਧੇ ਹੋਏ ਮਾਮਲਿਆਂ ‘ਤੇ ਵਿਚਾਰ ਵਟਾਂਦਰਾ ਕਰਦੇ ਹੋਏ ਇਹ ਕਿਹਾ ਗਿਆ ਕਿ ਸਿਹਤ ਵਿਭਾਗ ਦੀ ਕਾਰਗੁਜ਼ਰੀ ਮਰੀਜ਼ਾਂ ਦੇ ਟੈਸਟ ਅਤੇ ਇਲਾਜ ਤੋਂ ਸ਼ੁਰੂ ਹੁੰਦੀ ਹੈ ਜਦਕਿ ਡੇਂਗੂ ਦੇ ਮਾਮਲਿਆਂ ਨੂੰ ਰੋਕਣਾ ਤੇ ਮੱਛਰਾਂ ਦੀ ਪੈਦਾਵਾਰ ਨੂੰ ਖ਼ਤਮ ਕਰਨਾ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗ ਦੇ ਖੇਤਰ ਵਿੱਚ ਆਉਂਦਾ ਹੈ। ਇਸ ਉੱਤੇ ਇਹ ਵੀ ਜ਼ੋਰ ਦਿੱਤਾ ਗਿਆ ਕਿ ਸਿਹਤ ਵਿਭਾਗ ਦੀਆਂ ਜ਼ਿਲ•ਾ ਪੱਧਰ ਦੀਆਂ ਟੀਮਾਂ ਪਰਵਾਸੀ ਅਬਾਦੀਆਂ ਵਾਲੇ ਇਲਾਕਿਆਂ ਵੱਲ ਵਿਸ਼ੇਸ਼ ਧਿਆਨ ਦੇਣ ਜਿੱਥੋਂ ਸਭ ਤੋਂ ਵੱਧ ਡੇਂਗੂ ਦੇ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਸ਼ਹਿਰੀ ਇਲਕਿਆਂ ਵਿੱਚ ਸਥਾਨਕ ਸਰਕਾਰਾਂ ਅਤੇ ਦਿਹਾਤੀ ਇਲਾਕਿਆਂ ਵਿੱਚ ਪੇਂਡੂ ਵਿਕਾਸ ਵਿਭਾਗ ਵੀ ਮੁਸਤੈਦੀ ਨਾਲ ਹੀ ਡੇਂਗੂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਨ•ਾਂ ਅੱਗੇ ਕਿਹਾ ਕਿ ਜਲਦ ਹੀ ਸਵਾਇਨ ਫਲੂ ਦਾ ਸੀਜ਼ਨ ਵੀ ਆਉਣ ਵਾਲਾ ਹੈ ਜਿਸ ਲਈ ਕੇਵਲ ਸਮੇਂ ‘ਤੇ ਕੀਤੀ ਗਈ ਰਿਪੋਰਟਿੰਗ ਅਤੇ ਇਲਾਜ ਨਾਲ ਸਵਾਇਨ ਫਲੂ ਦੇ ਪ੍ਰਭਾਵ ਨੂੰ ਕੰਟਰੋਲ ਕੀਤਾ ਜਾਵੇ ਜਿਸ ਲਈ ਮੰਤਰੀ ਨੇ ਸਵਾਇਨ ਫਲੂ ਦੇ ਸ਼ੱਕੀ ਮਾਮਲਿਆਂ ਨੂੰ ਵੱਖਰੇ ਤੌਰ ‘ਤੇ ਇਲਾਜ ਮੁਹੱਈਆ ਕਰਵਾਉਣ ਲਈ ਫਲੂ ਕਾਰਨਰ ਸਥਾਪਤ ਕਰਨ ਦੇ ਵੀ ਨਿਰਦੇਸ਼ ਦਿੱਤੇ।
ਸ. ਬਲਬੀਰ ਸਿੰਘ ਸਿੱਧੂ ਨੇ ਹੈਲਥ ਅਤੇ ਵੈੱਲਨੈੱਸ ਸੈਂਟਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਹੋਏ ਸਿਵਲ ਸਰਜਨਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਦੇ ਸਰਵੇਖਣ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸ਼ੂਗਰ ਅਤੇ ਹਾਈਪਰਟੈਂਸ਼ਨ ਤੇ ਹੋਰ ਆਮ ਬਿਮਾਰੀਆਂ ਨਾਲ ਪ੍ਰਭਾਵਿਤ ਹੋਣ ਵਾਲੇ ਨਵੇਂ ਮਰੀਜ਼ਾਂ ਨੂੰ ਪਹਿਲੇ ਪੜ•ਾਅ ‘ਤੇ ਹੀ ਇਨ•ਾਂ ਕੇਂਦਰਾਂ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ•ਾਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ 1369 ਹੈਲਥ ਅਤੇ ਵੈਲਨੈਸ ਸੈਂਟਰ ਕਾਰਜਸ਼ੀਲ ਹਨ ਅਤੇ ਹੁਣ ਇਹ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਡਿਊਟੀ ਬਣਦੀ ਹੈ ਕਿ ਉਹ ਕਮਿਉਨਟੀ ਹੈਲਥ ਅਫ਼ਸਰਾਂ ਅਤੇ ਹੋਰ ਸਬੰਧਤ ਸਟਾਫ਼ ਦੀ ਹਾਜ਼ਰੀ ਅਤੇ ਲੋਕਾਂ ਦਾ ਇਲਾਜ ਯਕੀਨੀ ਤੌਰ ‘ਤੇ ਕਰਵਾਉਣ। ਉਨ•ਾਂ ਸਿਵਲ ਸਰਜਨਾਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਵੱਖਰੇ ਤੌਰ ‘ਤੇ ਪਹਿਚਾਣ ਕਰਨ ਲਈ ਉਹ ਹਰ ਸਮੇਂ ਆਈਡੈਂਟਟੀ ਕਾਰਡ ਪਹਿਨਣ ਅਤੇ ਉਨ•ਾਂ ਕਿਹਾ ਕਿ ਜਲਦ ਹੀ ਸਰਕਾਰੀ ਹਸਪਤਾਲਾਂ ਵਿੱਚ ਯੂਨੀਫਾਰਮ ਲਈ  ਬਜਟ ਜਾਰੀ ਕੀਤਾ ਜਾਵੇਗਾ। ਮੀਟਿੰਗ ਵਿੱਚ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ, ਜੱਚਾ ਬੱਚਾ ਸਿਹਤ ਸੰਭਾਲ ਪ੍ਰੋਗਰਾਮ, ਸਰਬੱਤ ਸਿਹਤ ਬੀਮਾ ਯੋਜਨਾ, ਟੀ.ਬੀ. ਕੰਟਰੋਲ ਪ੍ਰੋਗਰਾਮ , ਕੈਂਸਰ ਕੰਟਰੋਲ ਪ੍ਰੋਗਰਾਮ ਆਦਿ ਦੀ ਵੀ ਸਮੀਖਿਆ ਕੀਤੀ ਗਈ।

ਇਸ ਮੌਕੇ ਹੋਰਾਂ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਅਮਰਦੀਪ ਸਿੰਘ ਚੀਮਾ, ਪ੍ਰਮੁੱਖ ਸਕੱਤਰ ਸਿਹਤ ਅਨੁਰਾਗ ਅਗਰਵਾਲ, ਰਾਸ਼ਟਰੀ ਸਿਹਤ ਮਿਸ਼ਨ ਦੇ ਐਮ.ਡੀ. ਕੁਮਾਰ ਰਾਹੁਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਮਨਵੇਸ਼ ਸਿੰਘ ਸਿੱਧੂ, ਸਿਹਤ ਮੰਤਰੀ ਦੇ ਰਾਜਨੀਤਿਕ ਸਕੱਤਰ ਹਰਕੇਸ਼ ਚੰਦ ਸ਼ਰਮਾ, ਓ.ਐਸ.ਡੀ. ਡਾ. ਬਲਵਿੰਦਰ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਅਵਨੀਤ ਕੌਰ, ਡਾਇਰੈਕਟਰ ਪਰਿਵਾਰ ਭਲਾਈ ਰੀਟਾ ਭਾਰਦਵਾਜ ਮੌਜੂਦ ਸਨ।

LEAVE A REPLY

Please enter your comment!
Please enter your name here