ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਹੜਤਾਲ ਵਾਪਸ ਲਈ

0
65

ਚੰਡੀਗੜ•, (ਸਾਰਾ ਯਹਾਂ , ਬਲਜੀਤ ਸ਼ਰਮਾ)20 ਜੂਨ: ਮਾਲ ਮੰਤਰੀ ਪੰਜਾਬ, ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਮਾਲ ਵਿਭਾਗ ਦੇ ਕਰਮਚਾਰੀਆਂ ਦੇ ਮੁੱਦਿਆਂ ਨੂੰ ਸਮਾਂਬੱਧ ਢੰਗ ਨਾਲ ਸੁਲਝਾਉਣ ਦਾ ਪੁਰਜ਼ੋਰ ਭਰੋਸਾ ਦਿੱਤੇ ਜਾਣ ਮਗਰੋਂ ਪੰਜਾਬ ਰਾਜ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਤੁੰਰਤ ਪ੍ਰਭਾਵ ਨਾਲ ਆਪਣੀ ਹੜਤਾਲ ਵਾਪਸ ਲੈ ਲਈ ਹੈ। 18 ਜੂਨ ਤੋਂ ਡੀ.ਸੀ ਦਫ਼ਤਰ ਦੇ ਕਰਮਚਾਰੀ ਹੜਤਾਲ ‘ਤੇ ਸਨ ਜਿਸ ਨਾਲ ਸੂਬੇ ਭਰ ਵਿੱਚ ਕੰਮ-ਕਾਜ ਪ੍ਰਭਾਵਿਤ ਹੋ ਰਿਹਾ ਸੀ।
ਅੱਜ ਸਿਵਲ ਸਕੱਤਰੇਤ ਪੰਜਾਬ ਵਿੱਚ ਆਪਣੇ ਦਫ਼ਤਰ ‘ਚ ਯੂਨੀਅਨ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਤੇ ਮਾਲ ਵਿਭਾਗ ਕਰਮਚਾਰੀ- ਹਿਤੈਸ਼ੀ ਹੈ ਅਤੇ  ਸਾਰੀਆਂ ਜਾਇਜ਼ ਮੰਗਾਂ ਦੀ ਪੂਰਤੀ ਜ਼ਰੂਰ ਕੀਤੀ ਜਾਵੇਗੀ। ਕਰਮਚਾਰੀਆਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਨ•ਾਂ ਕਿਹਾ ਕਿ ਇੱਕ ਹਫਤੇ ਦੇ ਅੰਦਰ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ। ਉਕਤ ਮੰਗਾਂ ਦੇ ਤੁਰੰਤ ਨਿਪਟਾਰੇ ਹਿੱਤ ਮੰਤਰੀ ਨੇ ਡਵੀਜਨਲ ਕਮਿਸ਼ਨਰ ਨੂੰ ਕਰਮਚਾਰੀਆਂ ਦੀਆਂ ਸੀਨੀਆਰਟੀ ਲਿਸਟਾਂ ਤਿਆਰ ਕਰਕੇ ਨਿੱਜੀ ਤੌਰ ‘ਤੇ ਉਨ•ਾਂ ਦੇ ਦਫਤਰ ਵਿੱਚ ਰਿਪੋਰਟ ਕਰਨ ਲਈ ਕਿਹਾ ਹੈ। ਸ੍ਰੀ ਕਾਂਗੜ ਨੇ ਵਿੱਤ ਕਮਿਸ਼ਨਰ ਮਾਲ, ਸ੍ਰੀਮਤੀ ਕਲਪਨਾ ਮਿੱਤਲ ਬਾਰਾਹ ਨੂੰ ਕਰਮਚਾਰੀਆਂ ਦੀਆਂ ਤਰੱਕੀਆਂ ਸਬੰਧੀ 27 ਜੂਨ ਨੂੰ ਹੋਣ ਵਾਲੀ ਡਿਪਾਰਟਮੇਂਟਲ ਪ੍ਰੋਮੋਸ਼ਨ ਕਮੇਟੀ ਦੀ ਮੀਟਿੰਗ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਲਈ ਕਿਹਾ ਹੈ।
ਮੰਗਾਂ ਮੰਨੇ ਜਾਣ ਦੀ ਕਾਰਵਾਈ ਸਬੰਧੀ ਪੂਰੀ ਪਾਰਦਰਸ਼ਿਤਾ ਰੱਖਣ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਯੂਨੀਅਨ ਨੁਮਾਇੰਦਿਆਂ ਨੂੰ ਦੱਸਿਆ ਕਿ 15 ਦਿਨਾਂ ਦੇ ਅੰਦਰ ਉਨ•ਾਂ(ਕਰਮਚਾਰੀਆਂ) ਵੱਲੋਂ ਜਮ•ਾਂ ਕਰਵਾਈ ਹਰੇਕ ਜਾਇਜ਼ ਮੰਗ ਤੇ ਆਧਾਰਿਤ ਐਕਸ਼ਨ ਟੇਕਨ ਰਿਪੋਰਟ  ਉਹ ਐਫ.ਸੀ.ਆਰ  ਪਾਸੋਂ ਪ੍ਰਾਪਤ ਕਰ ਸਕਦੇ ਹਨ।ਸ੍ਰੀ ਗੁਰਨਾਮ ਸਿੰਘ ਵਿਰਕ , ਪ੍ਰਧਾਨ, ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਮੰਤਰੀ ਦੇ ਹਮਦਰਦੀ ਭਰੇ ਵਤੀਰੇ ਦਾ ਧੰਨਵਾਦ ਕੀਤਾ ਅਤੇ ਡੀਸੀ ਦਫਤਰਾਂ ਵਿੱਚ ਸੁਚਾਰੂ ਕੰਮ-ਕਾਜ ਦੀ ਮੁੜ ਸ਼ੁਰੂਆਤ ਦਾ ਭਰੋਸਾ ਦਿੱਤਾ।
———-

LEAVE A REPLY

Please enter your comment!
Please enter your name here