ਪ੍ਰਾਈਵੇਟ ਬੱਸ ਹਾਦਸੇ ਦਾ ਸ਼ਿਕਾਰ, 15 ਦੀ ਮੌਤ, 25 ਗੰਭੀਰ

0
82

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਪ੍ਰਾਈਵੇਟ ਬੱਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਬੰਜਾਰ ਤੋਂ ਕਰੀਬ ਇੱਕ ਕਿਮੀ ਅੱਗੇ ਭਿਓਗ ਮੋੜ ਕੋਲ ਵਾਪਰਿਆ। ਕਰੀਬ 50 ਤੋਂ ਵੱਧ ਮੁਸਾਫ਼ਰਾਂ ਨਾਲ ਭਰੀ ਬੱਸ 500 ਫੁੱਟ ਡੂੰਗੀ ਖੱਡ ਵਿੱਚ ਡਿੱਗ ਗਈ। ਐਸਪੀ ਕੁੱਲੂ ਸ਼ਾਲਿਨੀ ਅਗਨੀਹੋਤਰੀ ਨੇ ਹਾਦਸੇ ਵਿੱਚ 15 ਮੌਤਾਂ ਦੀ ਪੁਸ਼ਟੀ ਕੀਤੀ ਹੈ।

ਬੱਸ ਕੁੱਲੂ ਤੋਂ ਗਾੜਾਗੁਸ਼ੈਣੀ ਵੱਲ ਜਾ ਰਹੀ ਸੀ ਤੇ ਨੱਕੋ ਨੱਕ ਯਾਤਰੀਆਂ ਨਾਲ ਭਰੀ ਹੋਈ ਸੀ। ਹਾਦਸੇ ਵਿੱਚ 25 ਜਣੇ ਜ਼ਖ਼ਮੀ ਹੋਏ ਹਨ। ਸਥਾਨਕ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। 15 ਲਾਸ਼ਾਂ ਕੱਢ ਲਈਆਂ ਗਈਆਂ ਹਨ। ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਜ਼ਿਆਦਾਤਰ ਯਾਤਰੀ ਗਾੜਾਗੁਸ਼ੈਣੀ ਦੇ ਰਹਿਣ ਵਾਲੇ ਹਨ।

ਬੱਸ ਕਰੀਬ 500 ਫੁੱਟ ਹੇਠਾਂ ਜਾ ਕੇ ਡਿੱਗੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨਿਕ ਦਲ ਮੌਕੇ ‘ਤੇ ਪਹੁੰਚਣ ਲਈ ਰਵਾਨਾ ਹੋ ਗਿਆ। ਬਚਾਅ ਦਸਤਾ ਯਾਤਰੀਆਂ ਦੀ ਭਾਲ ਕਰ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਖੱਡ ਵਿੱਚ ਉਤਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸਲ ਵਿੱਚ ਬੱਸ ‘ਚ ਕਿੰਨੇ ਲੋਕ ਸਵਾਰ ਸਨ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here