ਪੰਜਾਬ ਪੁਲੀਸ ਦੇ ਮੁਲਾਜਮ ਨੇ ਖੂਨਦਾਨ ਕਰਕੇ ਬਚਾੲੀ ਗਰਭਵਤੀ ਮਹਿਲਾ ਦੀ ਜਾਨ

0
19

ਮਾਨਸਾ,(ਸਾਰਾ ਯਹਾ) : ਅਣਗਿਣਤ ਲੋਕ ਸਾਡੇ ਦੇਸ਼ ਵਿੱਚ ਸੜਕ ਹਾਦਸਿਆਂ ਅਤੇ ਹੋਰ ਦੁਰਘਟਨਾਵਾਂ ਵਿੱਚ ਆਪਣੀ ਜਾਨ ਗੁਆ ਬੈਠਦੇ ਹਨ ਅਤੇ ਕੁੱਝ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰਿਆਂ ਦੀ ਮੌਤ ਸਰੀਰ ਅੰਦਰ ਆਈ ਖੂਨ ਦੀ ਕਮੀ ਕਾਰਨ ਹੁੰਦੀ ਹੈ। ਇਹਨਾਂ ਵਿੱਚੋ ਕੁੱਝ ਨੂੰ ਸਮੇਂ ਸਿਰ ਖੂਨ ਦੇ ਕੇ ਬਚਾਇਆ ਜਾ ਸਕਦਾ ਹੈੇ। ਪਰੰਤੂ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਲੋਕ ਬੇਝਿਜਕ ਹੋ ਕੇ ਸਵੈ-ਇੱਛਕ ਤੌਰ ਤੇ ਆਪਣਾ ਖੂਨ-ਦਾਨ ਕਰਨ। ੲਿਸ ਪ੍ਰੇਰਣਾ ਸਦਕਾ ਅੱਜ ਪੰਜਾਬ ਪੁਲਿਸ ਦੇ ਮੁਲਾਜਿਮ ਖੁਸਪ੍ਰੀਤ ਸਿੰਘ. ਸਿੰਘ ਵੱਲੋ ਗਰਭਵਤੀ ਮਹਿਲਾ ਨੂੰ ਖੂਨਦਾਨ ਕਰਕੇ ੳੁਸਦੀ ਜਾਨ ਬਚਾੲੀ ।ੲਿਸ ਮੋਕੇ ਖੂਨਦਾਨੀ ਸੰਜੀਵ ਪਿੰਕਾ ਜੋ ਸੋ ਤੋ ਵੱਧ ਵਾਰ ਖੂਨਦਾਨ ਕਰ ਚੁੱਕੇ ਹਨ ,ਵਿਸ਼ੇਸ ਰੂਪ ਵਿੱਚ ਪਹੁਚੇ ੳੁਹਨਾ ਕਿਹਾ ਕਿ ਪੰਜਾਬ ਪੁਲਿਸ ਨੂੰ ਕੲੀ ਲੋਕ ਬਹੁਤ ਗਲਤ ਨਜਰੀੲੇ ਨਾਲ ਦੇਖਦੇ ਹਨ ਪਰ ਪੁਲਿਸ ਵੀ ੲਿੱਕ ੲਿੰਨਸਾਨ ਹੈ ੳੁਸਦੇ ਅੰਦਰ ਵੀ ਭਾਵਨਾਵਾ ਹੁੰਦੀਅਾ ਹਨ ਪਰ ਅਪਰਾਧਿਕ ਲੋਕਾ ਲੲੀ ਜੇ ਸਖਤ ਪੇਸ਼ ਨਾ ਅਾੲਿਅਾ ਜਾਵੇ ਤਾ ਤੁਹਾਨੂੰ ਸਮਾਜ ਵਿੱਚ ਰਹਿਨਾ ਮੁਸ਼ਕਲ ਹੋ ਜਾਵੇਗਾ ੳੁਹਨਾ ਕਿਹਾ ਕਿ ਪੁਲਿਸ ਤੇ ਪਬਲਿਕ ਦੀ ਅਾਪਸੀ ਭਾੲੀਚਾਰਕ ਸਾਝ ਨਾਲ ੲਿਸ ਮੁਲਕ ਵਿੱਚ ਖੁਸਹਾਲੀ  ਅਾ ਸਕਦੀ ਹੈ ਤੇ ੲਿਸ ਨਾਲ  ਅਪਰਾਧ ਤੇ ਵੀ ਠੱਲ ਪਾੲੀ ਜਾ ਸਕਦੀ ਹੈ । ਖੁਸਪ੍ਰੀਤ ਸਿੰਘ ਨੇ ਕਿਹੲ ਕਿ ਖੂਨਦਾਨ ਕਰਕੇ ਅਸੀ ਸਹੀ ਮਾੲਿਨੇ ਵਿੱਚ ਮਾਨਵਤਾ ਦੀ ਸੇਵਾ ਕਰਦੇ ਹਾ ।ੲਿਸ ਮੋਕੇ ਬਲਜੀਤ ਕੜਵਲ ਪ੍ਧਾਨ ਅਖਿਲ ਭਾਰਤੀਯ ਸਵਰਨਕਾਰ ਸੰਘ ਨੇ ਦੱਸਿਅਾ ਕਿ  ਸਾਡੇ ਦੇਸ਼ ਵਿੱਚ ਹਰ ਸਾਲ 12 ਮਿਲੀਅਨ ਖੂਨ ਦੀ ਲੋੜ ਹੁੰਦੀ ਹੈ ਜਦੋਂ ਕਿ ਸਿਰਫ਼ 9 ਮਿਲੀਅਨ ਖੂਨ ਦੀ ਹੀ ਪ੍ਰਾਪਤੀ ਹੋ ਪਾਉਂਦੀ ਹੈ। ਇਹਨਾਂ ਵਿੱਚੋਂ 70 ਪ੍ਰਤੀਸ਼ਿਤ ਲੋਕ ਹੀ ਸਵੈਇੱਛਾ ਨਾਲ ਖੂਨ ਦਾਨ ਕਰਦੇ ਹਨ, ਬਾਕੀ ਦਾ 30 ਪ੍ਰਤੀਸ਼ਿਤ ਖੂਨ ਰਿਸ਼ਤੇਦਾਰ ਜਾਂ ਦੋਸਤਾਂ ਵੱਲੋ ਮਜ਼ਬੂਰੀ ਵਿੱਚ ਦਿੱਤਾ ਜਾਂਦਾ ਹੈ। ਭਾਰਤ ਵਿੱਚ ਹਰ ਦੋ ਸਕਿੰਟ ਬਾਅਦ ਕਿਸੇ ਨਾ ਕਿਸੇ ਵਿਅਕਤੀ ਨੂੰ ਖੂਨ ਦੀ ਜਰੂਰਤ ਪੈਂਦੀ ਹੈ ਅਤੇ ਇੱਕ ਦਿਨ ਵਿੱਚ 38000 ਤੋਂ ਵੱਧ ਖੂਨ-ਦਾਨ ਕਰਨ ਵਾਲਿਆ ਦੀ ਜਰੂਰਤ ਹੈ। ਹਰ ਸਾਲ ਇੱਕ ਮਿਲੀਅਨ ਲੋਕ ਕੈਂਸਰ ਦੀ ਬੀਮਾਰੀ ਤੋਂ ਪੀੜਿਤ ਹੋ ਜਾਂਦੇ ਹਨ, ਜਿੰਨ੍ਹਾਂ ਨੂੰ ਇਲਾਜ ਦੌਰਾਨ ਖੂਨ ਦੀ ਜਰੂਰਤ ਹੁੰਦੀ ਹੈ। ਓ ਨੈਗਟਿਵ ਖੂਨ ਹਰ ਤਰ੍ਹਾਂ ਦੇ ਬਲੱਡ ਗਰੁੱਪ ਦੇ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ । ਓ ਬਲੱਡ ਗਰੁੱਪ ਦੀ ਮੰਗ ਸਭ ਤੋਂ ਜਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਏ.ਬੀ. ਪਲਾਸਮਾ ਹਰ ਤਰ੍ਹਾਂ ਦੇ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ। ਭਾਰਤ ਵਿੱਚ ਤ੍ਰਿਪੁਰਾ , ਤਾਮਿਲ ਨਾਇਡੂ , ਵੈਸਟ ਬੰਗਾਲ ਅਤੇ ਮਹਾਰਾਸ਼ਟਰ ਵਿੱਚ ਖੂਨ ਦਾਨ ਕਰਨ ਵਾਲਿਆ ਦੀ ਸੰਖਿਆ ਸਭ ਤੋਂ ਜਿਆਦਾ ਹੈ । ਤ੍ਰਿਪੁਰਾ ਵਿੱਚ ਸਭ ਤੋਂ ਜਿਆਦਾ 93 ਪ੍ਰਤੀਸ਼ਿਤ ਖੂਨ ਦਾਨ ਕੀਤਾ ਜਾਂਦਾ ਹੈ ਜਦੋਂ ਕਿ ਮਨੀਪੁਰ ਵਿੱਚ ਸਭ ਤੋਂ ਘੱਟ ਲੋਕ ਖੂਨ ਦਾਨ ਕਰਦੇ ਹਨ।ਜੇ ਸਾਰੀ ਦੁਨੀਆਂ ਦੀ ਗੱਲ ਕੀਤੀ ਜਾਵੇ ਤਾਂ ਸਵਿਟਜਰਲੈਂਡ ਵਿੱਚ 1000 ਜਨਸੰਖਿਆ ਪਿੱਛੇ 113 , ਜਪਾਨ ਵਿੱਚ 1000 ਜਨਸੰਖਿਆ ਪਿੱਛੇ 70 ਅਤੇ ਭਾਰਤ ਵਿੱਚ 1000 ਜਨਸੰਖਿਆਂ ਪਿੱਛੇ ਕੇਵਲ 8 ਵਿਅਕਤੀ ਖੂਨ ਦਾਨ ਕਰਦੇ ਹਨ। ਜੋ ਕਿ ਨਿਰਧਾਰਿਤ ਟੀਚਿਆਂ ਤੋਂ ਕਿਤੇ ਘੱਟ ਹੈ।ਅੱਜ ਵੀ ਬਹੁਤ ਸਾਰੇ ਲੋਕ ਖੂਨ ਦਾਨ ਕਰਨ ਸਬੰਧੀ ਅਨੇਕਾਂ ਗਲਤ ਧਾਰਨਾਵਾਂ ਦੇ ਸ਼ਿਕਾਰ ਹਨ।ਕੁੱਝ ਲੋਕ ਅਜਿਹੇ ਹਨ ਜੋ ਕਿ ਸਮਝਦੇ ਹਨ ਕਿ ਖੂਨ ਦਾਨ ਕਰਨ ਨਾਲ ਸਰੀਰ ਵਿਚ ਕਈ ਤਰ੍ਹਾਂ ਦੀ ਕਮਜ਼ੋਰੀ ਆ ਜਾਂਦੀ ਹੈ , ਜੋ ਕਿ ਬਿੱਲਕੁਲ ਬੇਬੁਨਿਆਦ ਹੈ। ਇੱਕ ਤੰਦਰੁਸਤ ਵਿਅਕਤੀ ਹਰ ਛੇ ਮਹੀਨੇ ਬਾਅਦ ਆਪਣਾ ਖੂਨ ਦਾਨ ਕਰ ਸਕਦਾ ਹੈ। ਕਿਉਂਕਿ ਖੂਨ ਦਾਨ ਕਰਨ ਉਪਰੰਤ 48 ਘੰਟੇ ਬਾਅਦ ਹੀ ਖੂਨ ਦੇ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਇੱਕ ਤੋਂ ਦੋ ਮਹੀਨੇ ਬਾਅਦ ਹੀ ਪੂਰਾ ਹੋ ਜਾਂਦੇ ਹਨ। ਇੱਕ ਵਿਅਕਤੀ ਦੁਆਰਾ ਦਿੱਤਾ ਗਿਆ ਖੂਨ ਤਿੰਨ ਵਿਅਕਤੀਆਂ ਦੀ ਜਾਨ ਬਚਾ ਸਕਦਾ ਹੈ। ਖੂਨ ਵਿੱਚ ਮੌਜੂਦ ਰੈੱਡ ਬਲੱਡ ਸੈੱਲ , ਵਾਈਟ ਬਲੱਡ ਸੈੱਲ ,ਪਲਾਸਮਾ ਪਲੇਟਲੈਟਸ ਵੱਖ-ਵੱਖ ਵਿਅਕਤੀਆਂ ਨੂੰ ਲੋੜ ਅਨੁਸਾਰ ਦੇ ਕੇ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਹਰ ਉਹ ਵਿਅਕਤੀ ਜਿਸ ਦੀ ਉਮਰ 18 ਤੋਂ 60 ਸਾਲ, ਭਾਰ 45 ਕਿਲੋ ਹੈ ਅਤੇ ਸਰੀਰ ਵਿੱਚ ਖੂਨ ਦੀ ਮਾਤਰਾ 12.5 ਗ੍ਰਾ./ 100 ਮਿਲੀ ਹੈ ਆਪਣਾ ਖੂਨ ਦਾਨ ਕਰ ਸਕਦਾ ਹੈ। ਖੂਨ ਦਾਨ ਕਰਨ ਲਈ ਉਸ ਨੂੰ ਮੈਡੀਕਲ ਚੈੱਕਅੱਪ ਦੀ ਇੱਕ ਅਸਾਨ ਜਿਹੀ ਪ੍ਰੀਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਇਸ ਦੌਰਾਨ ਉਸ ਦੇ ਖੂਨ ਦੀ ਜਾਂਚ ਕਰ ਕਿਸੇ ਖਤਰਨਾਕ ਬੀਮਾਰੀ ਤੋਂ ਪ੍ਰਭਾਵਿਤ ਹੋਣ ਜਾ ਨਾ ਹੋਣ ਦਾ ਪਤਾ ਚਲਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਬਲੱਡ ਪ੍ਰੈਸ਼ਰ ਅਤੇ ਤਾਪਮਾਨ ਨੂੰ ਚੈੱਕ ਕਰ ਪਤਾ ਲਗਾਇਆ ਜਾਂਦਾ ਹੈ ਕਿ ਵਿਅਕਤੀ ਖੂਨ ਦਾਨ ਕਰਨ ਲਈ ਸਰੀਰਕ ਤੌਰ ਤੇ ਯੋਗ ਹੈ ਜਾਂ ਨਹੀਂ।ਖੂਨਦਾਨ ਕਰਕੇ ਅਸੀਂ ਸਹੀ ਅਰਥਾਂ ਵਿੱਚ ਸਮਾਜ ਅਤੇ ਮਾਨਵਤਾ ਦੀ ਸੇਵਾ ਕਰ ਸਕਦੇ ਹਾਂ। ਅਸੀਂ ਬਹੁਤ ਸਾਰੇ ਦਾਨ ਕਰਦੇ ਹਾਂ ਪਰ ਖੂਨ ਦਾਨ ਇੱਕ ਉੱਤਮ ਦਾਨ ਹੈ। ਖੂਨ ਦਾਨ ਕਰ ਅਸੀਂ ਕੇਵਲ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਜਾਨ ਨਹੀਂ ਬਚਾਉਂਦੇ ਸਗੋਂ ਉਸ ਦੇ ਬਹੁਤ ਸਾਰੇ ਪਰਿਵਾਰਿਕ ਮੈਂਬਰਾ ਦਾ ਵੀ ਅਣਜਾਣੇ ਵਿੱਚ ਹੀ ਭਲਾ ਕਰ ਰਹੇ ਹੁੰਦੇ ਹਾਂ। ਸਾਡੇ ਵੱਲੋ ਦਿੱਤਾ ਖੂਨ ਕਿਸੇ ਹਾਦਸਾ ਗ੍ਰਸਤ ਵਿਅਕਤੀ ਦੀ ਜਾਨ ਬਚਾ ਸਕਦਾ ਹੈ, ਕੈਂਸਰ, ਹੈਪੇਟਾਈਟਸ ਬੀ. ਜਾਂ ਹੈਪੇਟਾਈਟਸ ਸੀ., ਵਰਗੀਆਂ ਗੰਭੀਰ ਬੀਮਾਰੀਆਂ ਤੋਂ ਪੀੜਿਤ ਵਿਅਕਤੀ ਦੀ ਜ਼ਿੰਦਗੀ ਦੇ ਕੁੱਝ ਸਾਲ ਹੋਰ ਵਧਾ ਸਕਦਾ ਹੈ । ਇੱਥੋਂ ਤੱਕ ਕਿ ਕਈ ਵਾਰ ਗਰਭਵਤੀ ਔਰਤ ਅਤੇ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਜਾਨ ਵੀ ਸਾਡੇ ਦੁਆਰਾ ਦਿੱਤੇ ਗਏ ਖੂਨ ਨਾਲ ਬਚਾਈ ਜਾ ਸਕਦੀ ਹੈ। ਜੋ ਵਿਅਕਤੀ ਅੱਜ ਖੂਨ ਦਾਨ ਕਰ ਰਿਹਾ ਹੈ, ਹੋ ਸਕਦਾ ਹੈ ਕਿ ਸਮੇਂ ਦੇ ਚਲਦਿਆਂ ਭਵਿੱਖ ਵਿੱਚ ਉਸ ਨੂੰ ਵੀ ਖੂਨ ਦੀ ਜਰੂਰਤ ਪੈ ਜਾਵੇ ਅਤੇ ਜੋ ਵਿਅਕਤੀ ਅੱਜ ਕਿਸੇ ਦਾ ਖੂਨ ਲੈ ਰਿਹਾ ਹੈ , ਉਹ ਆਉਣ ਵਾਲੇ ਸਮੇਂ ਵਿੱਚ ਆਪਣਾ ਖੂਨ ਦੇ ਕੇ ਕਿਸੇ ਵਿਅਕਤੀ ਦੀ ਜਾਨ ਬਚਾ ਸਕੇ। ਮਨੁੱਖੀ ਖੂਨ ਦਾ ਕੋਈ ਵੀ ਦੂਸਰਾ ਬਦਲ ਨਹੀਂ ਹੈ। ਬਹੁਤ ਸਾਰੇ ਲੋਕ ਜੋ ਗੁਪਤ ਦਾਨ ਵਿੱਚ ਵਿਸ਼ਵਾਸ਼ ਰੱਖਦੇ ਹਨ, ਇਹਨਾਂ ਦਾਨੀਆਂ ਲਈ ਖੂਨ ਦਾਨ ਇੱਕ ਅਜਿਹਾ ਦਾਨ ਹੈ , ਜੋ ਬਿਨਾ ਆਪਣੀ ਪਛਾਣ ਦੱਸਿਆ ਦਿੱਤਾ ਜਾ ਸਕਦਾ ਹੈ । ਖੂਨ ਦਾਨ ਕਰਨ ਨਾਲ ਖੂਨ ਵਿੱਚ ਮੌਜੂਦ ਵਾਧੂ ਲੋਹ ਤੱਤ ਸਰੀਰ ਵਿੱਚੋਂ ਬਾਹਰ ਆ ਜਾਂਦੇ ਹਨ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਜਾਂਦਾ ਹੈ। ਇਸ ਤਰ੍ਹਾਂ ਅਸੀ ਖੂਨਦਾਨ ਕਰਕੇ ਹਾਰਟ ਅਟੈਕ, ਬਰੇਨ ਹੈਮਰੇਂਜ ਅਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਬੱਚ ਸਕਦੇ ਹਾਂ।ੲਿਸ ਮੋਕੇ ਸੰਜੀਵ ਪਿੰਕਾ,  , ਬਲਜੀਤ ਕੜਵਲ ,ਖੁਸਪ੍ਰੀਤ ਸਿੰਘ, ਵਿਜੇ ਕੁਮਾਰ ਤੇ ਬਲੱਡ ਬੈਕ ਦੀ ਟੀਮ ਹਾਜਰ ਸਨ ।

LEAVE A REPLY

Please enter your comment!
Please enter your name here