ਵੱਧਦੀ ਜਨਸੰਖਿਆ ਸਾਰੀਆਂ ਸਮੱਸਿਆਵਾਂ ਦੀ ਮੂਲ ਜੜ੍ਹ : ਡਾ. ਸੁਰਿੰਦਰ ਸਿੰਘ

0
18

ਮਾਨਸਾ, 11 ਜੁਲਾਈ(ਸਾਰਾ ਯਹਾ,(ਬਲਜੀਤ ਸ਼ਰਮਾ) : ਸਿਹਤ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਪੱਧਰ ਦਾ ਵਿਸ਼ਵ ਅਬਾਦੀ ਦਿਵਸ ਸ਼੍ਰੀ ਗੁਰੂ ਰਵੀਦਾਸ ਮੰਦਿਰ ਖਿਆਲਾ ਕਲਾਂ ਵਿਖੇ ਮਨਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਸਿਵਲ ਸਰਜਨ ਮਾਨਸਾ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਭਾਰਤ ਵਿੱਚ ਸਾਰੀਆਂ ਸਮੱਸਿਆਵਾਂ ਦੀ ਮੂਲ ਜੜ ਅਬਾਦੀ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਮੌਕੇ ਹਿੰਦੋਸ਼ਤਾਨ ਦੀ ਅਬਾਦੀ ਸਿਰਫ 33 ਕਰੋੜ ਸੀ, ਹੁਣ ਇਹ ਆਬਾਦੀ 4 ਗੁਣਾ ਹੋ ਚੁੱਕੀ ਹੈ।  ਉਨ੍ਹਾਂ ਦੱਸਿਆ ਕਿ ਆਬਾਦੀ ਦੀ ਸਮੱਸਿਆ ਵਿੱਚੋਂ ਹੋਰ ਬਹੁਤ ਸਾਰੀਆਂ ਦਿੱਕਤਾਂ ਉਪਜਦੀਆਂ ਹਨ ਜਿਵੇਂ ਬੇਰੁਜ਼ਗਾਰੀ, ਭੁਖਮਰੀ, ਅਣਪੜ੍ਹਤਾ ਆਦਿ ਕਿਉਂਕਿ ਅਸੀ ਦੇਸ਼ ਵਾਸੀਆ ਨੂੰ ਆਪਣੇ ਸਰੋਤਾਂ ਮੁਤਾਬਿਕ ਪੂਰੀਆਂ ਸਹੂਲਤਾਂ ਨਹੀਂ ਦੇ ਪਾਉਂਦੇ। ਇਸ ਲਈ ਅੱਜ ਆਬਾਦੀ ਬਾਰੇ ਸੋਚਣਾ ਸਾਡੇ ਲਈ ਜਰੂਰੀ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡੇ ਸਹਿਰਾਂ ਵਿੱਚ  ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮ ਦਾ ਭੋਜਣ ਨਸੀਬ ਨਹੀਂ ਹੁੰਦਾ ਕਿਉਕਿ ਉਥੇ ਆਬਾਦੀ ਜ਼ਿਆਦਾ ਹੈ ਅਤੇ ਸਰੋਤ ਘੱਟ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਲੋਕਤੰਤਰ ਪ੍ਰਣਾਲੀ ਹੋਣ ਕਰਕੇ ਅਸੀ ਕਿਸੇ ਪ੍ਰੋਗਰਾਮ ਵਿੱਚ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ, ਜਿਵੇ ਚਾਇਨਾ ਨੇ ਇੱਕ ਬੱਚੇ ਦਾ ਕਾਨੂੰਨ ਬਣਾ ਕੇ ਆਪਣੀ ਅਬਾਦੀ ‘ਤੇ ਕੰਟਰੋਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵਿਸ਼ਵ ਆਬਾਦੀ ਦਿਵਸ ‘ਤੇ ਸਰਕਾਰ ਵੱਲੋਂ ਇਹ ਨਾਹਰਾ ਬੁਲੰਦ ਕੀਤਾ ਗਿਆ ਹੈ ਕਿ ਪਰਿਵਾਰ ਨਿਯੋਜਨ ਦੇ ਨਾਲ ਨਿਭਾਓ ਜਿੰਮੇਵਾਰੀ, ਮਾਂ ਅਤੇ ਬੱਚੇ ਦੀ ਤੰਦਰੂਸਤੀ ਦੀ ਪੂਰੀ ਤਿਆਰੀ। ਇਸ ਸਲੋਗਨ ਨੂੰ ਮੁੱਖ ਰੱਖਦੇ ਹੋਏ ਸਾਨੂੰ ਪਰਿਵਾਰ ਨਿਯੋਜਨ ਦੇ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਭਾਵੇ ਕਾਫ਼ੀ ਹੱਦ ਤੱਕ ਇਸਦਾ ਅਸਰ ਪੰਜਾਬ ਵਰਗੇ ਸੂਬਿਆਂ ਵਿੱਚ ਵਧੀਆਂ ਨਤੀਜੇ ਮਿਲ ਰਹੇ ਹਨ ਪਰੰਤੂ ਕੁਝ ਕੁ ਰਾਜਾਂ ਵਿੱਚ ਆਬਾਦੀ ਦੀ ਸਮੱਸਿਆ ਸਿਖਰਾਂ ‘ਤੇ ਹੈ। ਇਸ ਕਰਕੇ ਸਾਨੂੰ ਰਲ ਕੇ ਹੰਬਲਾ ਮਾਰਨਾ ਚਾਹੀਦਾ ਹੈ, ਤਾਂ ਕਿ ਇਸ ਇਲਾਮਤ ਨੂੰ ਅਸੀ ਕਾਬੂ ਕਰ ਸਕੀਏ।  ਇਸ ਮੋਕੇ ਬੋਲਦਿਆਂ ਸ਼੍ਰੀ ਕੇਵਲ ਸਿੰਘ ਹੈਲਥ ਸੁਪਰਵਾਈਜਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰਾਂ ‘ਤੇ ਸਾਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਅਸੀ ਆਬਾਦੀ ਵਰਗੀ ਕਠੋਰ ਸਮੱਸਿਆ ਨੂੰ ਗੰਭੀਰਤਾਂ ਨਾਲ ਨਾ ਲਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਤੋਂ ਸਾਡੇ ਸਰੋਤ ਦੂਰ ਹੁੰਦੇ ਜਾਣਗੇ।  ਇਸ ਮੋਕੇ ਜਗਦੀਸ ਸਿੰਘ ਹੈਲਥ ਸੁਪਰਵਾਈਜਰ ਅਤੇ ਸ਼੍ਰੀ ਦਰਸ਼ਨ ਸਿੰਘ ਮੌਜੂਦ ਸਨ। 

LEAVE A REPLY

Please enter your comment!
Please enter your name here