*ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ : ਅੱਕਾਂਵਾਲੀ*

0
51

ਮਾਨਸਾ 3 ਮਈ (ਸਾਰਾ ਯਹਾਂ/ਬਿਊਰੋ ਨਿਊਜ਼) —- ਜਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਾ ਦੇਣ ਦੀ ਵਕਾਲਤ ਕਰਦਿਆਂ ਕੇਂਦਰ ਵੱਲੋਂ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰਿਆਣਾ ਸਾਡਾ ਗੁਆਂਢੀ ਸੂਬਾ ਅਤੇ ਛੋਟਾ ਭਰਾ ਹੈ। ਪਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਪੰਜਾਬ ਨਾਲ ਵਿਤਕਰਾ ਕਰਕੇ ਬੇਲੋੜੇ ਹੁਕਮ ਨਾ ਚਾੜ੍ਹੇ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਖੇਤੀ, ਉਦਯੋਗ ਅਤੇ ਹੋਰ ਕਾਰੋਬਾਰ ਚੱਲਦੇ ਹਨ। ਜੋ ਪਾਣੀ ਤੇ ਨਿਰਭਰ ਹਨ। ਉਂਝ ਵੀ ਪੰਜਾਬ ਕੋਲ ਆਪਣੇ ਲਈ ਲੋੜੀਂਦਾ ਪਾਣੀ ਹੈ। ਜਦੋਂ ਉਸ ਕੋਲ ਕੋਈ ਵਾਧੂ ਪਾਣੀ ਹੈ ਹੀ ਨਹੀਂ ਤਾਂ ਉਹ ਭਲਾ ਹਰਿਆਣਾ ਨੂੰ ਕਿੱਥੋਂ ਦੇ ਦੇਵੇ। ਇਹ ਗੱਲ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਤੁਪਕਾ ਪਾਣੀ ਵੀ ਕਿਸੇ ਸੂਬੇ ਨੂੰ ਨਹੀਂ ਦੇਵੇਗਾ ਅਤੇ ਆਪਣੇ ਪਾਣੀ ਤੇ ਕਿਸੇ ਨੂੰ ਡਾਕਾ ਮਾਰਨ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਪੰਜਾਬ ਸਰਕਾਰ ਰਾਖੀ ਕਰੇ ਅਤੇ ਚੰਗੀ ਗੱਲ ਹੈ ਕਿ ਸਰਬ-ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਪਾਣੀ ਦੇ ਮੁੱਦੇ ਤੇ ਪੰਜਾਬ ਸਰਕਾਰ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਹਰਿਆਣਾ ਜੋ ਮਰਜੀ ਕਹੀ ਜਾਵੇ। ਪਰ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਵੇਗਾ। ਇਸ ਮੌਕੇ ਪੀ.ਏ ਬਲਦੇਵ ਸਿੰਘ, ਰਮੇਸ਼ ਸ਼ਰਮਾ ਖਿਆਲਾ ਨੇ ਵੀ ਪਾਣੀ ਨਾ ਦੇਣ ਦੀ ਗੱਲ ਕਹੀ।

LEAVE A REPLY

Please enter your comment!
Please enter your name here