*ਰਾਕੇਸ ਟਿਕੈਤ ਨਾਲ ਕੀਤੀ ਬਦਸਲੂਕੀ ਦੀ ਨਿੰਦਾ, ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ -ਰੁਲਦੂ ਸਿੰਘ ਮਾਨਸਾ*

0
24

ਮਾਨਸਾ 3 ਮਈ (ਸਾਰਾ ਯਹਾਂ/ਵਿਨਾਇਕ ਸ਼ਰਮਾ) – ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨੀ ਅੰਦੋਲਨ ਦਾ ਚਿਹਰਾ ਰਹੇ ਰਾਕੇਸ਼ ਟਿਕੈਤ ਨਾਲ ਜਾਣਬੁੱਝ ਕੇ ਕੀਤੀ ਗਈ ਧੱਕਾਮੁੱਕੀ ਦੀ ਪੁਰਜੋਰ ਨਿੰਦਾ ਕੀਤੀ I ਜਿਕਰਯੋਗ ਹੈ ਕਿ ਮੁਜੱਫਰਨਗਰ ਦੇ ਟਾਊਨ ਹਾਲ ਦੇ ਕੋਲ ਪਹਿਲਗਾਮ ਹਮਲੇ ਨੂੰ ਲੈ ਕੇ ਜਨਤਕ ਰੋਸ ਹੋ ਰਿਹਾ ਸੀ,ਜਿਸ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੀ ਗੱਲ ਰੱਖਣ ਲਈ ਪਹੁੰਚੇ ਸਨ I ਇਹਨਾਂ ਦੇ ਪਹੁੰਚਦਿਆਂ ਹੀ ਬੀ.ਜੇ.ਪੀ ਦੇ ਵਰਕਰਾਂ ਵੱਲੋਂ ਤਹਿਸੁਦਾ ਰਣਨੀਤੀ ਤਹਿਤ ਉਹਨਾਂ ਨੂੰ ਸਟੇਜ ਤੇ ਜਾਣ ਤੋਂ ਰੋਕਿਆ ਗਿਆ ਤਾਂ ਜੋ ਉਹ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦੀ ਗੱਲ ਸਟੇਜ ਤੋਂ ਨਾਂ ਕਰ ਸਕਣ I ਜਿਸਦਾ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਆਲ ਇੰਡੀਆਂ ਕਿਸਾਨ ਮਹਾਂਸਭਾ ਦੇ ਕੌਮੀਂ ਪਰਧਾਨ ਰੁਲਦੂ ਸਿੰਘ ਮਾਨਸਾ ਨੇ ਨੋਟਿਸ ਲੈਂਦਿਆਂ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ I ਉਨਾਂ ਕਿਹਾ ਕਿ ਕਿਸਾਨ ਆਗੂ ਅਜਿਹੇ ਇਕੱਠ ਵਿੱਚ ਥੋੜੀ ਗਿਣਤੀ ਵਿੱਚ ਜਾਣ ਦੀ ਬਜਾਏ ਵੱਡੀ ਗਿਣਤੀ ਨਾਲ ਹੀ ਸਮੂਲੀਅਤ ਕਰਨ , ਨਾਲ ਹੀ ਮੋਰਚੇ ਦੇ ਕਿਸਾਨ ਫਰੰਟਾਂ ਅਤੇ ਜਮਹੂਰੀ ਇਨਸਾਫ਼ ਪਸੰਦ ਜਨਤਕ ਜੱਥੇਬੰਦੀਆਂ ਦੇ ਸਾਂਝੇ ਪਲੇਟਫਾਰਮਾਂ ਤੋਂ ਪਹਿਲਗਾਮ ਹਮਲੇ ਦੇ ਪੀੜਤਾਂ ਲਈ ਇਨਸਾਫ਼ ਅਤੇ ਅਜਿਹੇ ਅਨੇਕਾਂ ਦੇਸ ਦਾ ਮਾਹੌਲ ਖ਼ਰਾਬ ਕਰਨ ਵਾਲੇ ਮਸਲਿਆਂ ਉੱਤੇ ਆਪਣੀ ਨਿਰਪੱਖ ਰਾਇ,ਸਾਂਝੀਵਾਲਤਾ ਦੀ ਨੀਤੀ ਨੂੰ ਲੋਕਾਂ ਵਿੱਚ ਲਿਜਾਣ I ਉਨਾਂ ਦੇਸ ਭਰ ਦੇ ਲੋਕਾਂ ਨੂੰ ਫਿਰਕੂ ਦਹਿਸਤਗਰਦੀ ਤੋਂ ਚੁਕੰਨੇ ਰਹਿੰਦਿਆਂ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ I ਉਨਾਂ ਸਰਕਾਰ ਤੋਂ ਪਹਿਲਗਾਮ ਮਸਲੇ ਦੀ ਤੱਥ ਅਧਾਰਿਤ ਛਾਣਬੀਣ ਕਰਨ ਉਪਰੰਤ ਦੋਸੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ I

LEAVE A REPLY

Please enter your comment!
Please enter your name here