ਪ੍ਰਦੂਸ਼ਨ ਬੋਰਡ ਨੇ ਕੀਤਾ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਦੌਰਾ

0
2
ਮਾਨਸਾ, 07 ਜੁਲਾਈ(ਹੀਰਾ ਸਿੰਘ ਮਿੱਤਲ): ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ—ਵੱਖ ਗਤੀਵਿਧੀਆਂ ਵਿਚ ਹਿੱਸਾ ਪਾਉਂਦਿਆਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੁਆਰਾ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਦੌਰਾ ਕੀਤਾ ਗਿਆ ਅਤੇ ਸੈਂਪਲ ਭਰੇ ਗਏ।
ਐਸ.ਡੀ.ਓ. ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਸ੍ਰੀ ਰਵੀ ਪਾਲ ਨੇ ਦੱਸਿਆ ਕਿ ਪਾਵਰ ਪਲਾਂਟ ਦੇ ਦੌਰੇ ਮੌਕੇ ਉੱਥੇ ਮੌਜੂਦ ਤਿੰਨ ਚਿਮਨੀਆਂ ਦੇ ਸੈਂਪਲ ਭਰੇ ਗਏ। ਜਿਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਭਾਗ ਰੋਜ਼ਾਨਾ ਹੀ ਵੱਖ—ਵੱਖ ਗਤੀਵਿਧੀਆਂ ਕਰ ਰਿਹਾ ਹੈ।ਜਿਸ ਤਹਿਤ ਉਨ੍ਹਾਂ ਦੀ ਟੀਮ ਵੱਲੋਂ ਇਕ ਸੋਲਵੇਂਟ ਪਲਾਂਟ ਭੀਖੀ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਪਾਣੀ ਅਤੇ ਹਵਾ ਸਾਫ਼ ਕਰਨ ਵਾਲੇ ਯੰਤਰ ਚੱਲਣਯੋਗ ਹਾਲਤ ਵਿਚ ਨਹੀਂ ਪਾਏ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿਛਲੇ ਦਿਨੀਂ ਭੱਠਾ ਐਸੋਸੀਏਸ਼ਨ ਨਾਲ ਚਿਮਨੀਆਂ ਵਿਚੋਂ ਨਿਕਲਣ ਵਾਲੇ ਕਾਲੇ ਧੂੰਏਂ ਨੂੰ ਰੋਕਣ ਸਬੰਧੀ ਮੀfਂਟੰਗ ਕੀਤੀ ਗਈ, ਜਿਸ ਉੱਤੇ ਪੰਜਾਬ ਸਰਕਾਰ ਵੱਲੋਂ 31 ਮਾਰਚ 2019 ਤੱਕ ਸਾਰੇ ਭੱਠੇ ਹਾਈਡਰਾਫ਼ਟ ਕਰਨ ਸਬੰਧੀ ਡੈੱਡਲਾਈਨ ਜਾਰੀ ਕੀਤੀ ਗਈ ਹੈ। ਭੱਠਾ ਮਾਲਕਾਂ ਨੇ ਜਲਦ ਹੀ ਇਸ ਸਬੰਧੀ ਯੋਜਨਾ ਬਣਾਉਣ ਦਾ ਭਰੋਸਾ ਦਿਵਾਇਆ।
ਸ੍ਰੀ ਰਵੀ ਪਾਲ ਨੇ ਕਿਹਾ ਉਕਤ ਗਤੀਵਿਧੀਆਂ ਵਿਚੋਂ ਜੇਕਰ ਕਿਤੇ ਵੀ ਕਿਸੇ ਤਰਾਂ ਦੀ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।


EDITED BY : SARA YAHA | | Last Updated :6:29 pm 07 JULY 2018

LEAVE A REPLY

Please enter your comment!
Please enter your name here