ਮਾਨਸਾ, 7 ਜੁਲਾਈ (ਬਲਜੀਤ ਸ਼ਰਮਾ): ਪੰਜਾਬ ਕੇਸਰੀ ਗਰੁੱਪ ਵਲੋਂ ਸੇਵਾ ਭਾਵਨਾ, ਸਨੇਹ ਅਤੇ ਸਦਭਾਵਨਾ ਦੀ ਪ੍ਰਤਿਮਾ ਸਵ. ਸਵਦੇਸ਼ ਚੋਪੜਾ ਦੀ ਯਾਦ *ਚ ਅਗਰਵਾਲ ਸਭਾ ਦੇ ਸਹਿਯੋਗ ਨਾਲ ਵਿਸ਼ਾਲ ਮੈਗਾ ਸਿਹਤ ਜਾਂਚ ਕੈਂਪ ਨਾਨਕ ਮੱਲ ਧਰਮਸ਼ਾਲਾ ਮਾਨਸਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਬਲਵਿੰਦਰ fੰਸੰਘ ਧਾਲੀਵਾਲ ਨੇ ਰਿਬਨ ਕੱਟ ਕੇ ਕੀਤਾ। ਉਨ੍ਹਾਂ ਇਸ ਕੈਂਪ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ। ਉਨ੍ਹਾਂ ਨਾਲ ਪ੍ਰਸਿੱਧ ਸਰਜਨ ਡਾ. ਤੇਜਿੰਦਰ ਪਾਲ ਸਿੰਘ ਰੇਖੀ ਸ਼ਾਮਲ ਹੋਏ।
ਇਸ ਮੌਕੇ ਸ੍ਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸ਼ਲਾਘਾਯੋਗ ਯਤਨ ਕਰ ਰਿਹਾ ਹੈ। ਇਸ ਦੇ ਨਾਲ ਹੀ ਸੇਵਾ ਭਾਵਨਾ ਲਈ ਹਰ ਖੇਤਰ *ਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨ੍ਹਾ ਕਿਹਾ ਕਿ ਲੋੜਵੰਦ ਮਰੀਜ਼ਾਂ ਲਈ ਇਸ ਤਰਾਂ ਦੇ ਸਿਹਤ ਜਾਂਚ ਕੈਂਪ ਲਗਾਉਣੇ ਸ਼ਲਾਘਾਯੋਗ ਕਦਮ ਹੈ।
ਇਸ ਕੈਂਪ ਵਿਚ ਦਿੱਲੀ ਹਾਰਟ ਇੰਸਟੀਚਿਊਟ ਬਠਿੰਡਾ ਤੋਂ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਅਪ੍ਰੇਸ਼ਨਾਂ ਦੇ ਮਾਹਿਰ ਨਿਊਰੋ ਸਰਜਨ ਡਾ. ਅਨੀਸ਼ ਕੁਮਾਰ ਗੋਇਲ, ਅੰਡੇ ਅਤੇ ਗਾਇਨੀ ਮਾਹਿਰ ਅਤੇ ਔਲਾਦ ਦੇ ਚਾਹਵਾਨਾਂ ਲਈ ਉਮੀਦ ਦੀ ਕਿਰਨ ਡਾ. ਪ੍ਰੀਤੀ ਜਿੰਦਲ ਅਤੇ ਆਈ.ਵੀ.ਵਾਈ ਹਸਪਤਾਲ ਬਠਿੰਡਾ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸੂਰਜ ਅਰੋੜਾ ਐਮ.ਡੀ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਮੋਹਿਤ ਗਰਗ ਅਦਿ ਦੀਆਂ ਟੀਮਾਂ ਨੇ ਵੱਖ ਵੱਖ ਰੋਗਾਂ ਤੋਂ ਪੀੜਤ 415 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਅਤੇ ਉਨਾਂ ਦੇ ਲੋੜੀਂਦੇ ਟੈਸਟ ਵੀ ਮੁਫਤ ਕੀਤੇ ਗਏ। ਇਸ ਤੋਂ ਇਲਾਵਾਂ ਕੈਂਪ *ਚ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਵੀ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਤਕਸੀਮ ਕੀਤੀਆਂ ਗਈਆਂ।
ਇਸ ਦੌਰਾਨ ਐਸ.ਐਮ.ਓ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਅਮਲੇ ਨੇ ਜਰੂਰਤਮੰਦ ਮਰੀਜਾਂ ਦੀ ਈ.ਸੀ.ਜੀ ਕਰਕੇ ਆਪਣਾ ਸੁਚੱਜਾ ਯੋਗਦਾਨ ਪਾਇਆ। ਕੈਂਪ ਦੌਰਾਨ ਜਿੱਥੇ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਸਹਿਯੋਗ ਦਿੱਤਾ ਉਥੇ ਹੀ ਜੈ ਮਾਂ ਜਵਾਲਾ ਜੀ ਚੈਰੀਟੇਬਲ ਟਰੱਸਟ ਵਲੋਂ ਕੈਂਪ ਵਿਚ ਪਹੁੰਚੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਅਗਰਵਾਲ ਸਭਾ ਦੇ ਸੂਬਾਈ ਮੀਤ ਪ੍ਰਧਾਨ ਅਸ਼ੋਕ ਗਰਗ, ਲੋਕਲ ਪ੍ਰਧਾਨ ਪ੍ਰਸ਼ੋਤਮ ਬਾਂਸਲ, ਖਜਾਨਚੀ ਤੀਰਥ ਸਿੰਘ ਮਿੱਤਲ, ਐਡਵੋਕੇਟ ਆਰ.ਸੀ ਗੋਇਲ, ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਮਾ.ਰੁਲਦੂ ਰਾਮ ਬਾਂਸਲ ਅਤੇ ਐਸ.ਐਮ.ਓ ਡਾ. ਰਣਜੀਤ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਮੂਹਲੀਅਤ ਕੀਤੀ। ਇਸ ਕੈਂਪ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਧਾਰਮਿਕ, ਸਮਾਜਿਕ ਅਤੇ ਹਰ ਵਰਗ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਅ।
ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੇ ਬਿਓਰੋ ਚੀਫ ਸੰਦੀਪ ਮਿੱਤਲ, ਵਿਸ਼ੇਸ਼ ਪ੍ਰਤੀਨਿਧ ਬਲਵਿੰਦਰ ਜੱਸਲ, ਪ੍ਰਤੀਨਿਧੀ ਮਨਜੀਤ ਕੌਰ ਅਤੇ ਅਗਰਵਾਲ ਸਭਾ ਦੇ ਨੁਮਾਇੰਦਿਆਂ ਨੇ ਆਏ ਮਹਿਮਾਨਾਂ ਅਤੇ ਡਾਕਟਰੀ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਐਡਵੋਕੇਟ ਕੁਲਵੰਤ ਸਿੰਗਲਾ ਬਰੇਟਾ, ਬਾਬੂ ਲਾਲ ਸ਼ਰਮਾ, ਸੰਜੀਵ ਪਿੰਕਾ, ਡਾ. ਜਨਕ ਰਾਜ ਸਿੰਗਲਾ, ਸ੍ਰ੍ਰੀ ਬਾਲਾ ਜੀ ਪਰਿਵਾਰ ਸੰਘ ਦੇ ਸੰਜੀਵ ਪਿੰਟਾ, ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੇਨ ਪ੍ਰੇਮ ਕੁਮਾਰ ਅਰੋੜਾ, ਸਮਾਜ ਸੇਵੀ ਅਤੇ ਉਘੇ ਸਨਅਤਕਾਰ ਸ਼ਾਮ ਲਾਲ ਭੋਲਾ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਗੋਰਾ, ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜੀਆ, ਵਪਾਰ ਮੰਡਲ ਪ੍ਰਧਾਨ ਬੱਬੀ ਦਾਨੇਵਾਲੀਆ, ਵਪਾਰੀ ਆਗੂ ਭੋਲਾ ਨਾਥ, ਕ੍ਰਿਸ਼ਨ ਫੱਤਾ, ਸੁਰਿੰਦਰ ਮੀਰਪੁਰੀਆ, ਹੁਕਮ ਚੰਦ ਬਾਂਸਲ, ਸੂਰਜ ਪ੍ਰਕਾਸ਼ ਗੋਇਲ, ਅੰਮ੍ਰਿਤਪਾਲ ਠੇਕੇਦਾਰ, ਮੱਘਰ ਮੱਲ ਖਿਆਲਾ, ਸਮਾਜ ਸੇਵੀ ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਹਰਦੇਵ ਸਿੰਘ ਉਭਾ, ਮਾਧੋ ਮੁਰਾਰੀ ਸ਼ਰਮਾ, ਬਲਜੀਤ ਸ਼ਰਮਾ, ਧਾਰਮਿਕ ਆਗੂ ਗੁਰਪ੍ਰੀਤ ਸਿੰਘ ਝੱਬਰ, ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਦੀਪ, ਮੀਤ ਪ੍ਰਧਾਨ ਰਘਵੀਰ ਸਿੰਘ ਬਰਨ, ਸੁਧੀਰ ਸਿੰਘ ਠਾਕੁਰ ਪ੍ਰਿੰਸੀਪਲ ਡੀ.ਏ.ਵੀ ਸਕੂਲ, ਸਮਾਜ ਸੇਵੀ ਮੱਘਰ ਮੱਲ ਖਿਆਲਾ, ਵਿਸ਼ਾਲ ਜੈਨ ਗੋਲਡੀ, ਬਿੰਦਰਪਾਲ ਗਰਗ ਅਦਿ ਵੀ ਹਾਜ਼ਰ ਸਨ।
EDITED BY : SARA YAHA | | Last Updated :6:21 pm 07 JULY 2018
