

ਮਾਨਸਾ 30 ਮਈ (ਸਾਰਾ ਯਾਹਾ/ਮੁੱਖ ਸੰਪਾਦਕ) ਪੁਲਿਸ ਹਿਰਾਸਤ ਚ ਗੋਨਿਆਣਾ ਦੇ ਨਰਿੰਦਰ ਦੀ ਮੌਤ ਦੇ ਖੁਲਾਸੇ ਪੋਸਟਮਾਰਟਮ ਦੀ ਰਿਪੋਰਟ ਨੇ ਕਰ ਦਿੱਤੇ ਹਨ।ਆਵੇਂ ਬਠਿੰਡਾ ਪੁਲਿਸ ਹਾਰੇ ਤੱਕ ਵੁ ਇਸ ਮਾਮਲੇ ਨੂੰ ਇਕ ਐਕਸੀਡੈਂਟ ਸਾਬਿਤ ਕਰਨ ਵਿਚ ਲੱਗੀ ਹੋਈ ਹੈ, ਪਰ ਏਮਜ ਚੋਂ ਮਿਲੀ ਨਰਿੰਦਰ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸਦੇ ਸਰੀਰ ਤੇ 14ਸੱਟਾ ਦੇ ਨਿਸ਼ਾਨ ਮਿਲੇ ਹਨ, ਜਿੰਨਾਂ ਚ ਉਸਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ ਤੇ ਉਸਦੇ ਸਰੀਰ ਤੇ ਕੰਰਟ ਵੀ ਲਗਾਇਆ ਗਿਆ, ਜੋ ਉਸਦੀ ਮੌਤ ਦਾ ਕਾਰਨ ਬਣਿਆ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਨੇ ਨਰਿੰਦਰ ਨੂੰ ਕਿਉਂ ਚੁੱਕਿਆ ਸੀ ਤੇ ਉਸਨੇ ਕੀ ਜੁਰਮ ਕੀਤਾ ਸੀ। ਉਧਰ ਆਰਟੀਆਈ ਕਾਰਕੁੰਨ ਮਾਨਿਕ ਗੋਇਲ ਨੇ ਕਿਹਾ ਹੈ ਕਿ ਪੁਲਸ ਦੇ ਜੁਲਮ ਦੀ ਹੱਦ ਹੋ ਗਈ। ਪੁਲਿਸ ਨੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਨੌਜਵਾਨ ਦੀ ਕੁੱਟਮਾਰ ਕਰਕੇ ਉਸਦੀ ਜਾਨ ਲੈ ਲਈ। ਉਨਾਂ ਕਿਹਾ ਕਿ ਜੋ ਸਾਹਮਣੇ ਆ ਰਿਹਾ ਹੈ ਕਿ ਨਰਿੰਦਰ ਦੀ ਕੁੱਟਮਾਰ ਚ ਜੋ ਸਾਮਾਨ ਵਰਤਿਆ ਗਿਆ, ਕਰੰਟ ਲਾਇਆ ਗਿਆ ਉਹ ਸਭ ਕੁਝ ਰੱਖਣ ਦੀ ਮਨਾਹੀ ਹੈ, ਪਰ ਇਸਦੇ ਬਾਵਜੂਦ ਪੁਲਿਸ ਆਪਣੇ ਕੋਲ ਸਭ ਕੁਝ ਰੱਖ ਰਹੀ ਹੈ। ਉਨਾਂ ਕਿਹਾ ਕਿ ਨਰਿੰਦਰ ਤੋਸ਼ ਪਹਿਲਾਂ ਵੀ ਪੁਲਿਸ ਹਿਰਾਸਤ ਚ ਤਸ਼ੱਦਦ ਕਾਰਨ ਨੌਜਵਾਨ ਮੌਤ ਦੇ ਮੂੰਹ ਚ ਚਲੇ ਗਏ ਹਨ। ਦਰਅਸਲ ਇਸ ਸਭ ਲਈ ਮੌਜੂਦਾ ਸਰਕਾਰ ਜਿੰਮੇਵਾਰ ਹੈ। ਉਨਾਂ ਕਿਹਾ ਕਿ ਸਰਕਾਰ ਜਿਲਾ ਪੁਲਿਸ ਮੁਖੀਆਂ ਨੂੰ ਐਨ ਕਾਉਂਟਰ ਦੇ ਟਾਰਗੇਟ ਦਿੰਦੀ ਹੈ, ਜੋ ਪੂਰੇ ਕਰਨ ਲਈ ਇਹ ਸਭ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਤਹਿਤ ਵੀ ਗਰੀਬਾਂ ਤੇ ਕਾਰਵਾਈ ਕਰਕੇ ਨਸ਼ੇ ਫੜੇ ਜਾਣ ਦੇ ਅੰਕੜੇ ਵਧਾਏ ਗਏ ਹਨ, ਅਸਲ ਵਿਚ ਕਿਸੇ ਵੱਡੇ ਨਸ਼ਾ ਤਸਕਰ ਨੂੰ ਸਰਕਾਰ ਤੇ ਪੁਲਸ ਨੇ ਹੱਥ ਹੀ ਨਹੀਂ ਪਾਇਆ ਹੈ।























