*ਜਦੋਂ ਚੱਲਦੇ ਕਿ੍ਰਕਟਮੈਚ ਚ ਪਈ ਮਾਨਸਾ ਪੁਲਸ ਦੀ ਨਸ਼ਾ ਰੇਡ*

0
202

ਮਾਨਸਾ 30ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਚੱਲਦੇ ਕਿ੍ਰਕਟ ਦੇ ਮੈਚ ਦੌਰਾਨ ਨਸ਼ੇ ਦੇ ਸ਼ੱਕ ਨੂੰ ਲੈਕੇ ਪੁਲੀਸ ਵੱਲੋਂ ਕੀਤੀ ਗਈ ਛਾਪੇਮਾਰੀ ’ਤੇ ਕਿ੍ਰਕਟ ਐਸੋਸੀਏਸ਼ਨ ਮਾਨਸਾ ਭੜਕ ਉਠੀ ਹੈ। ਕਿ੍ਰਕਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੁਲੀਸ ਦੀ ਇਸ ਕਾਰਵਾਈ ਨਾਲ ਐਸੋਸੀਏਸ਼ਨ ਦੀ ਸ਼ਾਖ ਨੂੰ ਸੱਟ ਵੱਜੀ ਹੈ, ਜੇਕਰ ਪੁਲੀਸ ਨੂੰ ਸੂਚਨਾ ’ਤੇ ਕਾਰਵਾਈ ਕਰਨੀ ਜ਼ਰੂਰੀ ਸੀ ਤਾਂ ਉਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਗੱਲ ਕਰ ਸਕਦੀ ਸੀ। ਐਸੋਸੀਏਸ਼ਨ ਨੇ ਸ਼ਕਾ ਜਿਤਾਈ ਕਿ ਕੁੱਝ ਵਿਅਕਤੀ ਸਿਆਸੀ ਜ਼ੋਰ ਨਾਲ ਐਸੋਸੀਏਸ਼ਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਇਹ ਕੋਸ਼ਿਸ ਵੀ ਐਸੋਸੀਏਸ਼ਨ ਬਦਨਾਮ ਕਰਕੇ ਵਰਤਿਆ ਗਿਆ ਹੱਥਕੰਡਾ ਹੋ ਸਕਦੀ ਹੈ। ਵੈਸੇ ਪੁਲੀਸ ਨੂੰ ਛਾਪੇਮਾਰੀ ਦੌਰਾਨ ਕਿ੍ਰਕਟ ਦੇ ਖੇਡ ਮੈਦਾਨ ਵਿਚੋਂ ਕੁੱਝ ਵੀ ਬਰਾਮਦ ਨਹੀਂ ਹੋਇਆ।
ਜ਼ਿਲ੍ਹਾ ਕਿ੍ਰਕਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਜੈਪਾਲ ਸਿੰਘ ਨੱਤ ਨੇ ਕਿਹਾ ਕਿ ਬੀਤੀ ਕੱਲ੍ਹ 29 ਮਈ ਨੂੰ 16 ਸਾਲਾਂ ਵਰਗ ਦੀਆਂ ਲੜਕੀਆਂ ਦਾ ਇਥੇ ਮਾਨਸਾ-ਬਠਿੰਡਾ ਦਰਮਿਆਨ ਮੈਚ ਚੱਲ ਰਿਹਾ ਸੀ ਤਾਂ ਪੁਲੀਸ ਦਾ ਗੱਡੀਆਂ ਭਰਕੇ ਪਹੁੰਚੀਆਂ, ਜਿਸ ਨਾਲ ਮੈਚ ਵਿੱਚ ਖ਼ਰਲ ਪੈ ਗਿਆ। ਉਨ੍ਹਾਂ ਕਿਹਾ ਕਿ ਖੇਡਣ ਆਈਆਂ ਕੁੜੀਆਂ ਵੀ ਡਰ ਗਈਆਂ। ਡਾ. ਐਜਪਾਲ ਸਿੰਘ ਨੇ ਕਿਹਾ ਕਿ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ ਵਿੱਚ ਇਹ ਖੇਡ ਮੈਦਾਨ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਖੇਡ ਮੈਦਾਨ ਨੂੰ ਏ+ ਗ੍ਰੇਡ ਪ੍ਰਾਪਤ ਹੈ ਅਤੇ ਉਸਦਾ ਖੇਡ ਮੈਦਾਨ ਵਿਚੋਂ ਦੂਜਾ ਨੰਬਰ ਆਉਂਦਾ ਹੈ।
ਡਾ. ਐਜਪਾਲ ਸਿੰਘ ਨੇ ਮਾਨਸਾ ਕਿ੍ਰਕਟ ਐਸੋਸੀਏਸ਼ਨ ਦੀ ਵੱਖਰੀ ਸਾਖ਼ ਬਣੀ ਹੋਈ ਹੈ, ਪਰ ਜਦੋਂ ਪੁਲੀਸ ਨੇ ਚੱਲਦੇ ਮੈਚ ਦੌਰਾਨ ਇਹ ਛਾਪੇਮਾਰੀ ਕੀਤੀ ਤਾਂ ਖਿਡਾਰੀ ਸਹਿਮੇ ਹੀ ਤਾਂ ਪ੍ਰਬੰਧਕਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੁਲੀਸ ਦੀ ਪੜਤਾਲ ਕਾਰਵਾਈ ’ਤੇ ਕੋਈ ਇਤਰਾਜ਼ ਨਹੀਂ, ਪਰ ਗੁਪਤ ਤੌਰ ’ਤੇ ਮਿਲੀ ਕਿਸੇ ਸ਼ਿਕਾਇਤ ’ਤੇ ਕਿ੍ਰਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਮੈਚ ਵਿੱਚ ਛਾਪੇਮਾਰੀ ਕਰਨ ਨਾਲ ਉਸਦੇ ਅਕਸ਼ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕਰਨ ਤੋਂ ਪਹਿਲਾਂ ਜੇਕਰ ਪੁਲੀਸ ਐਸੋਸੀਏਸ਼ਨ ਦੇ ਪ੍ਰਬੰਧਕਾਂ ਨਾਲ ਗੱਲ ਕਰ ਲੈਂਦੀ ਤਾਂ ਚੰਗੀ ਗੱਲ ਸੀ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੁੱਝ ਵਿਅਕਤੀ ਸਿਆਸੀ ਪਹੁੰਚ ਨਾਲ ਇਸ ਐਸੋਸੀਏਸ਼ਨ ’ਤੇ ਕਬਜ਼ ਹੋਣਾ ਚਾਹੁੰਦੇ ਹਨ, ਜਿੰਨਾਂ ਦੀਆਂ ਸਿੱਧੀਆਂ ਤੇ ਅਸਿੱਧੀਆਂ ਕੋਸ਼ਿਸਾਂ ਅਤੇ ਢੰਗ-ਤਰੀਕਿਆਂ ਨਾਲ ਐਸੋਸੀਏਸ਼ਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਇਸ ਸਬੰਧੀ ਕੀਤੀ ਸ਼ਿਕਾਇਤ ਨੂੰ ਜਨਤਕ ਕਰੇ ਅਤੇ ਉਕਤ ਸ਼ਿਕਾਇਤਾਂ ’ਤੇ ਕਾਰਵਾਈ ਕਰਕੇ ਐਸੋਸੀਏਸ਼ਨ ਬਦਨਾਮ ਨਾ ਕਰੇ।
ਉਧਰ ਥਾਣਾ ਸਿਟੀ-2 ਮਾਨਸਾ ਦੇ ਬਲਵੀਰ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਸੇਫ਼ ਪੰਜਾਬ ਰਾਹੀਂ ਦੋ ਕੋਚਾਂ ਵੱਲੋਂ ਖਿਡਾਰੀਆਂ ਨੂੰ ਨਸ਼ੇ ਦਾ ਸੇਵਨ ਕਰਵਾਕੇ ਮੈਚ ਖਿਡਾਉਣ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਸੀ ਕਿ ਕੋਚ ਖਿਡਾਰੀਆਂ ਨੂੰ ਸਾਰੀਆਂ ਤਿਆਰੀਆਂ ਕਰਵਾਉਂਦੇ ਸਮੇਂ ਨਸ਼ੇ ਦੀ ਵਰਤੋਂ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਦੀ ਜਾਂਚ-ਪੜਤਾਲ ਲਈ ਹੀ ਪੁਲੀਸ ਖੇਡ ਮੈਦਾਨ ਵਿੱਚ ਜਾਕੇ ਪੁੱਛਗਿੱਛ ਕੀਤੀ ਸੀ, ਚੱਲਦੇ ਮੈਚ ਦੌਰਾਨ ਕੋਈ ਵੀ ਛਾਪੇਮਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਸ਼ਿਕਾਇਤ ਅਨੁਸਾਰ ਅਜਿਹਾ ਕੁੱਝ ਵੀ ਬਰਾਮਦ ਨਹੀਂ ਹੋਇਆ ਹੈ।
ਸ਼ੁੱਕਰਵਾਰ ਦੀ ਦੁਪਹਿਰ ਸੀਆਈਏ ਸਟਾਫ਼ ਨੇ ਇਸ ਮੈਦਾਨ ਵਿਚੋਂ ਤਾਸ਼ ’ਤੇ ਜੂਆ ਖੇਡ ਰਹੇ ਕੁੱਝ ਵਿਅਕਤੀਆਂ ਨੂੰ ਕਾਬੂ ਕਰਕੇ ਕਾਰਵਾਈ ਜ਼ਰੂਰ ਕੀਤੀ ਹੈ।

LEAVE A REPLY

Please enter your comment!
Please enter your name here