ਪੋਕਸੋ ਐਕਟ 2012 ਸਬੰਧੀ ਸਲੱਮ ਏਰੀਆ ਠੂਠਿਆਂਵਾਲਾ ਰੋਡ ‘ਤੇ ਲੋਕਾਂ ਨੂੰ ਦਿੱਤੀ ਜਾਣਕਾਰੀ

0
27

ਮਾਨਸਾ, 30 ਜਨਵਰੀ (ਸਾਰਾ ਯਹਾ,(ਹੀਰਾ ਮਿੱਤਲ) : ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਸਲੱਮ ਏਰੀਆ ਠੂਠਿਆਂਵਾਲੀ ਰੋਡ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਸ਼੍ਰੀ ਰਜਿੰਦਰ ਕੁਮਾਰ ਨੇ ਯੋਨ ਸ਼ੋਸ਼ਣ ਖਿਲਾਫ਼ ਬਣੇ ਪੋਕਸੋ ਐਕਟ 2012 ਸਬੰਧੀ ਦੱਸਦਿਆਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਛੇੜਛਾੜ ਕਾਨੂੰਨੀ ਅਪਰਾਧ ਹੈ ਜਿਸ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ।
ਸ਼੍ਰੀ ਰਜਿੰਦਰ ਕੁਮਾਰ ਨੇ ਬਾਲ ਮਜ਼ਦੂਰੀ ਸਬੰਧੀ ਬੋਲਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਫੈਕਟੀ ਮਾਲਕ, ਹੋਟਲ ਜਾਂ ਢਾਬੇ ‘ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਂਦਾ ਹੈ, ਤਾਂ ਉਹ ਬਾਲ ਮਜ਼ਦੂਰੀ ਕਾਨੂੰਨ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਆਂਗਣਵਾੜੀ ਸੈਂਟਰ, ਸਕੂਲ ਵਿੱਚ ਭੇਜਣ।
ਇਸ ਮੌਕੇ ਸ਼ੋਸ਼ਲ ਵਰਕਰ ਸ਼੍ਰੀ ਭੂਸ਼ਣ ਕੁਮਾਰ ਨੇ ਸਰਦੂਲਗੜ੍ਹ ਵਿਖੇ ਅਣਚਾਹੇ ਅਤੇ ਦੁਰਕਾਰੇ ਬੱਚਿਆਂ ਲਈ ਖੋਲ੍ਹੇ ਗਏ ਪੰਘੂੜੇ ਅਤੇ ਚਾਈਲਡ  ਹੈਲਪ ਲਾਈਨ ਨੰਬਰ 1098, ਬਾਲ ਵਿਆਹ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਚਾਈਲਡ ਹੈਲਪ ਲਾਈਨ ਦੇ ਕਰਮਚਾਰੀ ਗੁਰਦੇਵ ਸਿੰਘ, ਸੰਦੀਪ ਕੌਰ ਅਤੇ ਬਸਤੀ ਦੇ ਲੋਕ ਹਾਜ਼ਰ ਸਨ।


EDITED BY : SARA YAHA | | Last Updated : 7:15 pm 31 ਜਨਵਰੀ  2019

LEAVE A REPLY

Please enter your comment!
Please enter your name here