ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬੇਲਗਾਮ, 90 ਰੁਪਏ ਫ਼ੀ ਲੀਟਰ ਤੋਂ ਪਾਰ

0
319

ਨਵੀਂ ਦਿੱਲੀ (ਸਾਰਾ ਯਹਾ) : ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਦੇ ਬਾਵਜੂਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਇੱਕ ਵਾਰ ਫਿਰ ਤੇਲ ਦੀਆਂ ਕੀਮਤਾਂ ਵਧੀਆਂ ਹਨ। ਸ਼ੁੱਕਰਵਾਰ ਨੂੰ ਪੈਟਰੋਲ 28 ਪੈਸੇ ਤੇ ਡੀਜ਼ਲ 22 ਪੈਸੇ ਵਧਿਆ। ਰਾਜਧਾਨੀ ਦਿੱਲੀ ਵਿੱਚ ਪੈਟਰੋਲ 81.28 ਰੁਪਏ/ਲੀਟਰ ਤੇ ਡੀਜ਼ਲ 73.30 ਰੁਪਏ/ਲੀਟਰ ਤਕ ਪਹੁੰਚ ਗਿਆ ਹੈ।

ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 88.67 ਰੁਪਏ/ਲੀਟਰ ਤੇ ਡੀਜ਼ਲ 77.82 ਰੁਪਏ/ਲੀਟਰ ਤਕ ਪਹੁੰਚ ਚੁੱਕਾ ਹੈ। ਦੇਸ਼ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਮਹਾਰਾਸ਼ਟਰ ਦੇ ਪਭਣੀ ਵਿੱਚ ਮਿਲ ਰਿਹਾ ਹੈ, ਜਿੱਥੇ ਇੱਕ ਲੀਟਰ ਪੈਟਰੋਲ ਦੀ ਕੀਮਤ 90.45 ਰੁਪਏ ਤੇ ਡੀਜ਼ਲ 78.34 ਰੁਪਏ ਫ਼ੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਵਧਦੀ ਕੀਮਤ ਦੇ ਮੁੱਦੇ ‘ਤੇ ਬੈਠਕ ਸੱਦੀ ਹੈ। ਮੋਦੀ ਸ਼ਨੀਵਾਰ ਨੂੰ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਤੇ ਕੈਬਨਿਟ ਮੰਤਰੀ ਵੀ ਸ਼ਾਮਲ ਹੋਣਗੇ।


EDITED BY : SARA YAHA | | Last Updated : 6:50 pm 14 September  2018

LEAVE A REPLY

Please enter your comment!
Please enter your name here