30 ਦਿਨਾਂ ਵਿੱਚ 89 ਮੁਜਰਮ ਫੜੇ, 31 ਗੱਡੀਆਂ ਕੀਤੀਆਂ ਜ਼ਬਤ

0
32

ਮਾਨਸਾ 14 ਸਤੰਬਰ, (ਬਲਜੀਤ ਸ਼ਰਮਾ) : ਮਾਨਸਾ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨਾ ਅਤੇ ਮਾੜੇ ਅਨਸਰਾਂ ਵਿਰੁੱਧ ਨਕੇਲ ਕਸਨਾ ਮਿਸ਼ਨ ਤੰਦਰੁਸਤ ਪੰਜਾਬ ਦਾ ਇੱਕ ਅਹਿਮ ਹਿੱਸਾ ਹੈ ਜਿਸ ਤਹਿਤ ਪਿਛਲੇ 30 ਦਿਨਾਂ ਦੌਰਾਨ 89 ਸ਼ਰਾਬ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮਾਨਸਾ ਦੇ ਐਸ.ਐਸ.ਪੀ ਸ਼੍ਰੀ ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਜਰਮਾਂ ਪਾਸੋਂ ਕੁੱਲ 31 ਗੱਡੀਆਂ ਬਰਾਮਦ ਕਰਕੇ 6714 ਲੀਟਰ ਸ਼ਰਾਬ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ।
ਉਨਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਇਕ ਅਜਿਹਾ ਉਪਰਾਲਾ ਹੈ ਜਿਸ ਤਹਿਤ ਨਾ ਕੇਵਲ ਨਸ਼ੇ ਦਾ ਕਾਰੋਬਾਰ ਕਰਨ ਖਿਲਾਫ ਬਲਕਿ ਪ੍ਰਦੂਸ਼ਨ ਫੈਲਾਉਣ ਵਾਲੇ, ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਅਤੇ ਕਿਸੇ ਵੀ ਕਿਸਮ ਦੇ ਕਾਨੂੰਨ ਨੂੰ ਤੋੜਨ ਵਾਲੇ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ।
ਐਸ.ਪੀ. (ਡੀ) ਸ਼੍ਰੀ ਅਨਿਲ ਕੁਮਾਰ ਨੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਆਦਾਤਰ ਸ਼ਰਾਬ ਦੀ ਤਸਕਰੀ ਮਾਨਸਾ ਵਿੱਚ ਪੰਜਾਬ ਅਤੇ ਹਰਿਆਣਾ ਬਾਰਡਰ ਰਾਹੀਂ ਹੋ ਰਹੀ ਸੀ ਜਿਸ ਤੇ ਹੁਣ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਦੇ ਮੁਕੰਮਲ ਖਾਤਮੇ ਲਈ ਪੁਰਜ਼ੋਰ ਕੋਸ਼ਿਸਾਂ ਜਾਰੀ ਹਨ।
ਉਨਾਂ ਦੱਸਿਆ ਕਿ ਫੜੀ ਗਈ ਸ਼ਰਾਬ ਵਿਚੋਂ 410 ਕਿੱਲੋ ਲਾਹਣ, 320 ਲੀਟਰ ਨਜਾਇਜ਼ ਸ਼ਰਾਬ ਅਤੇ 6272 ਲੀਟਰ ਹਰਿਆਣਾ ਮਾਰਕਾ ਸ਼ਰਾਬ ਸ਼ਾਮਿਲ ਹੈ।
ਈ.ਟੀ.ਓ. (ਐਕਸਾਇਜ਼ ਐਂਡ ਟੈਕਸੇਸ਼ਨ ਅਫਸਰ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਵਿਭਾਗ ਵੱਲੋਂ ਪੁਲਿਸ ਦੀ ਮਦਦ ਨਾਲ ਸ਼ਰਾਬ ਦੀ ਤਸਕਰੀ ਨੂੰ ਠੱਲ ਪਾਉਣ ਵਿਚ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ।
ਉਨਾਂ ਆਖਿਆ ਕਿ ਤਸਕਰਾਂ ਵੱਲੋਂ ਨਵੀਆਂ ਨਕੋਰ ਗੱਡੀਆਂ ਦਾ ਤਸਕਰੀ ਵਿੱਚ ਇਸਤੇਮਾਲ ਦੇ ਰੁਝਾਨ ਨੂੰ ਦੇਖਦੇ ਹੋਏ ਨਵੀਆਂ ਗੱਡੀਆਂ ਦੀ ਚੈਕਿੰਗ ਦੌਰਾਨ ਬਰੇਟਾ ਤੋਂ 2 ਬਿਲਕੁਲ ਨਵੇਂ ਮੋਟਰਸਾਈਕਲ, ਬੋਹਾ ਤੋਂ 1 ਹੋਂਡਾ ਐਕਟਿਵਾ ਅਤੇ 1 ਹੋਂਡਾ ਸਿਟੀ ਅਤੇ ਇੱਕ ਹੋਰ ਬਿਲਕੁਲ ਨਵੀਂ ਆਈ 20 ਕਾਰ ਸ਼ਰਾਬ ਦੀ ਤਸਕਰੀ ਲਈ ਵਰਤੇ ਜਾਣ ਲਈ ਜ਼ਬਤ ਕੀਤੀਆਂ ਗਈਆਂ ਹਨ।
ਉਨਾਂ ਦੱਸਿਆ ਕਿ ਤਸਕਰਾਂ ਵੱਲੋਂ ਇਹ ਰੁਝਾਨ ਪੁਰਾਣੀਆਂ ਗੱਡੀਆਂ ਦੇ ਪੁਲਿਸ ਕੋਲ ਨੰਬਰ ਨੋਟ ਹੋਣ ਕਾਰਨ ਅਤੇ ਬੈਂਕ ਵੱਲੋਂ ਫਾਈਨਾਂਸ ਹੋਣ ਕਾਰਨ ਇਸਤੇਮਾਲ ਵਿੱਚ ਲਿਆਂਦੇ ਹੋ ਸਕਦੇ ਹਨ ਜਿਸਦੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਸੀ.ਆਈ.ਏ. ਇੰਚਾਰਜ ਸ਼੍ਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਨਸਾ ਵਿਖੇ ਪੰਜਾਬ ਅਤੇ ਹਰਿਆਣਾ ਬਾਰਡਰ ਉਪਰ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਨਸ਼ੇ ਦੇ ਮਕੰਮਲ ਖਾਤਮੇ ਲਈ ਸ਼ੱਕੀ ਵਿਅਕਤੀਆਂ ਉਪਰ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸੀ.ਆਈ.ਏ. ਵੱਲੋਂ ਪਿਛਲੇ 20 ਦਿਨਾਂ ਦੌਰਾਨ 18 ਨਸ਼ਾ ਤਸਕਰਾਂ ਨੂੰ ਫੜ ਕੇ ਲਗਭੱਗ 9 ਲੱਖ ਰੁਪਏ ਦੀ ਸ਼ਰਾਬ, ਭੁੱਕੀ ਅਤੇ ਅਫੀਮ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 500 ਨਸ਼ੀਲੀਆਂ  ਗੋਲੀਆਂ ਜੱਗਾ ਸਿੰਘ ਨੂੰ ਭੀਖੀ ਤੋਂ ਗ੍ਰਿਫ਼ਤਾਰ ਕਰਕੇ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, 


EDITED BY : SARA YAHA | | Last Updated : 6:55 pm 14 September  2018

LEAVE A REPLY

Please enter your comment!
Please enter your name here