ਪੁਜੀਸਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ

0
14

ਮਾਨਸਾ 30ਮਾਰਚ ( (ਸਾਰਾ ਯਹਾ,ਬੀ.ਪੀ.ਅੈਸ.):‌ਪਿੰਡ ਦਲੇਲ ਸਿੰਘ ਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਸਰਕਾਰੀ ਸਕੈਡੰਰੀ ਸਕੂਲ ਦਲੇਲ ਸਿੰਘ ਵਾਲਾ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਵਿੱਚ ਪਹਿਲੀ ਕਲਾਸ ਤੋਂ ਗਿਆਰਵੀਂ ਕਲਾਸ ਵਿੱਚ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਲਗਭਗ ਚਾਲੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਰਕਾਰੀ ਸਕੈਡੰਰੀ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਜੀ ਨੇ ਵਿਦਿਆਰਥੀਆਂ ਦਾ ਰਿਜਲਟ ਸੁਣਾਇਆ, ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਾਪਿਆਂ ਨੂੰ ਆਪਣੇ ਬੱਚੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜਾਉਣ ਲਈ ਪ੍ਰੇਰਿਤ ਕੀਤਾ। ਸਰਕਾਰੀ ਸਮਾਰਟ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਨੀਰੂ ਬਾਲਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬੱਚਿਆਂ ਦੀਆਂ ਪੁਜੀਸ਼ਨਾਂ ਸੁਣਾਈਆਂ ਅਤੇ ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਹੀ ਪੜਾਉਣ ਤਾਂ  ਕਿ ਚੰਗੀ ਵਿੱਦਿਆ ਹਾਸਲ ਕਰਨ ਅਤੇ ਫਜ਼ੂਲ ਖਰਚੀ ਤੋਂ ਬਚਿਆ ਜਾ ਸਕੇ। ਵਿਸਾਖਾ ਸਿੰਘ ਮੈਂਬਰ ਸ਼ਹੀਦ ਬਦਨ ਸਿੰਘ ਟਰੱਸਟ ਵੱਲੋਂ ਸਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਮਹਾ ਨਾਇਕ ਸ਼ਹੀਦ ਬਦਨ ਸਿੰਘ ਸੰਤ ਗੁਰਮੁਖ ਸਿੰਘ ਅਤੇ ਧਰਮ ਸਿੰਘ ਫੱਕਰ ਹਨ। ਜਿਨ੍ਹਾਂ ਵਿੱਚ ਸੰਤ ਗੁਰਮੁਖ ਸਿੰਘ ਜੀ ਨੇ ਟਰੱਸਟ ਨੂੰ ਇੱਕੀ ਏਕੜ ਜ਼ਮੀਨ ਦਾਨ ਕੀਤੀ ਜਿਸ ਦੀ ਜ਼ਿਆਦਾ ਆਮਦਨ ਸਕੂਲ ਤੇ ਖ਼ਰਚ ਹੁੰਦੀ ਹੈ। ਸਰਪੰਚ ਅਮਰੀਕ ਸਿੰਘ ਭੱਟੀ ਨੇ ਕਿਹਾ ਕਿ ਪੰਚਾਇਤ ਨੇ ਸਕੂਲ ਲਈ ਪਹਿਲਾਂ ਤੋਂ ਬਹੁਤ ਸਹਿਯੋਗ ਦਿੱਤਾ ਅਤੇ ਅੱਗੇ ਵੀ ਜਾਰੀ ਰਹੇਗਾ ਅਤੇ ਨੌਜਵਾਨ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ  ਸਕੂਲ ਵਿੱਚ ਪੁਜੀਸ਼ਨਾਂ

ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਸੀਂ ਪਿਛਲੇ ਸਾਲਾਂ ਤੋਂ ਸਨਮਾਨਿਤ ਕਰਦੇ ਆਏ ਹਾਂ ਅੱਗੇ ਵੀ ਜਾਰੀ ਰਹੇਗਾ  ਸਕੂਲ ਨੂੰ ਜਿਥੋਂ ਤੱਕ ਯੋਗਦਾਨ ਹੋਇਆ  ਕਰਾਂਗੇ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਨੌਜਵਾਨ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਸਕੱਤਰ ਗੁਰਦਿੱਤ ਸਿੰਘ ਸੇਖੋਂ ਖਜ਼ਾਨਚੀ ਕੁਲਦੀਪ ਸਿੰਘ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਸਲਾਹਕਾਰ ਸੁਖਵਿੰਦਰ ਸਿੰਘ ਨਿਰਮਲ ਸਿੰਘ ਬੰਟੀ ਨੱਤ ਸੰਦੀਪ ਸਿੰਘ ਲਵਪ੍ਰੀਤ ਸਿੰਘ ਸਮੂਹ ਕਬੱਡੀ ਖਿਡਾਰੀ, ਸ਼ਹੀਦ ਬਦਨ ਸਿੰਘ ਟਰੱਸਟ ਦੇ ਮੈਂਬਰ ਵਿਸਾਖਾ ਸਿੰਘ ਅਮਰੀਕ ਸਿੰਘ ਭੱਟੀ ਸਰਪੰਚ ਦਲੇਲ ਸਿੰਘ ਵਾਲਾ ਰਤਨਵੀਰ ਸਿੰਘ ਸਰਪੰਚ ਮੂਲਾ ਸਿੰਘ ਵਾਲਾ ਲਾਡੀ ਬਰਾੜ ਸਮੂਹ ਸਟਾਫ਼ ਸਰਕਾਰੀ ਸਕੂਲ ਪ੍ਰਿੰਸੀਪਲ ਪਰਮਜੀਤ ਸਿੰਘ ਅਤੇ ਸਮੂਹ ਸਟਾਫ਼ ਮੱਖ ਅਧਿਆਪਕਾ ਨੀਰੂ ਬਾਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਕਬਰ ਸਿੰਘ ਅਤੇ ਸਮੂਹ ਸਟਾਫ ਵਿਦਿਆਰਥੀਆਂ ਦੇ ਮਾਪੇ ਅਤੇ ਸਮੂਹ ਜਮਾਤਾਂ ਦੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here