

ਮੋਗ/ਨਿਹਾਲ ਸਿੰਘ ਵਾਲਾ, 19 ਸਤੰਬਰ – ਜਿਲਾ ਮੋਗਾ ਦੇ ਜੋਨ ਬਿਲਾਸਪੁਰ ਅਧੀਨ ਪੈਂਦੇ ਪਿੰਡ ਮਾਛੀਕੇ ‘ਚ ਅੱਜ ਪੋਲਿੰਗ ਸਟੇਸ਼ਨਾਂ ਦੇ ਬਾਹਰ ਉਸ ਵੇਲੇ ਸਥਿਤੀ ਤਨਾਅਪੂਰਨ ਬਣ ਗਈ ਜਦੋਂ ਬਾਹਰੋਂ ਗੱਡੀਆਂ ‘ਚ ਸਵਾਰ ਹੋਕੇ ਅਣਪਛਾਤਿਆਂ ਨੇ ਆਜਾਦ ਉਮੀਦਵਾਰ ਦਰਸ਼ਨ ਸਿੰਘ ਦੀ ਜਿੱਥੇ ਖਿੱਚ ਧੂਹ ਕੀਤੀ ਉੱਥੇ ਹੀ ਇੱਕ ਹੋਰ ਨੌਜਵਾਨ ਨਵਜੋਤ ਸਿੰਘ ਤੇ ਹਮਲਾ ਕਰਕੇ ਉਸਨੂੰ ਜਖਮੀ ਕਰ ਦਿੱਤਾ। ਆਜਾਦ ਉਮੀਦਵਾਰ ਦੇ ਤੌਰ ਤੇ ਜਿਲਾ ਪ੍ਰੀਸ਼ਦ ਚੋਣ ਲੜ ਰਹੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਪਰਮਜੀਤ ਸਿੰਘ ਨੰਗਲ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸੀ ਉਮੀਦਵਾਰ ਜਗਰੂਪ ਸਿੰਘ ਤਖਤੂਪੁਰਾ ਅਤੇ ਉਸਦੇ ਸਾਥੀ ਬੋਖਲਾਹਟ ਵਿਚ ਆਕੇ ਅਜਿਹੀਆਂ ਕਾਰਵਾਈਆਂ ਕਰਵਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਵੱਲੋਂ ਬਾਹਰੋਂ ਗੁੰਡੇ ਮੰਗਾਕੇ ਬੁਥਾਂ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਹਮਲਾ ਵੀ ਇਸੇ ਲੜੀ ਰਾਹੀਂ ਕੀਤਾ ਹੈ। ਦੂਜੇ ਪਾਸੇ ਮੌਂਕੇ ਤੇ ਪੁੱਜੇ ਕਾਂਗਰਸੀ ਉਮੀਦਵਾਰ ਜਗਰੂਪ ਸਿੰਘ ਤਖਤੂਪੁਰਾ ਦਾ ਕਹਿਣਾ ਸੀ ਕਿ ਇਹ ਬੰਦਿਆਂ ਨਾਲ ਉਨ੍ਹਾਂ ਦਾ ਕੋਈ ਵੀ ਸੰਬੰਧ ਨਹੀਂ ਹੈ।
EDITED BY : SARA YAHA | | Last Updated : 3:45 pm 18 September 2018























