ਇਹ ਜਾਪਾਨੀ ਅਰਬਪਤੀ ਹੋਵੇਗਾ ਚੰਦਰਮਾ ਦੀ ਸੈਰ ਕਰਨ ਵਾਲਾ ਪਹਿਲਾ ਆਮ ਵਿਅਕਤੀ

0
43

ਹਾਵਥੋਰਨ — ਜਾਪਾਨੀ ਅਰਬਪਤੀ ਅਤੇ ਆਨਲਾਈਨ ਫੈਸ਼ਨ ਸਨਅਤਕਾਰ ਯੁਸਾਕੂ ਮਾਈਜਾਵਾ ਸਾਲ 2023 ਤਕ ‘ਸਪੇਸਐਕਸ’ ਰਾਕੇਟ ਰਾਹੀਂ ਚੰਦਰਮਾ ਦੀ ਸੈਰ ਕਰਨ ਵਾਲੇ ਪਹਿਲੇ ਆਮ ਵਿਅਕਤੀ ਹੋਣਗੇ। ਉਨ੍ਹਾਂ ਦੀ ਯੋਜਨਾ 6 ਤੋਂ 8 ਕਲਾਕਾਰਾਂ ਨੂੰ ਨਾਲ ਲੈ ਕੇ ਜਾਣ ਦੀ ਵੀ ਹੈ।

PunjabKesari

ਸਾਲ 1972 ਦੇ ਆਖਰੀ ਅਮਰੀਕੀ ਅਪੋਲੋ ਮਿਸ਼ਨ ਤੋਂ ਬਾਅਦ 42 ਸਾਲਾ ਮਾਈਜਾਵਾ ਚੰਦਰਮਾ ਦੀ ਸੈਰ ਕਰਨ ਵਾਲੇ ਪਹਿਲੇ ਯਾਤਰੀ ਹੋਣਗੇ। ਉਨ੍ਹਾਂ ਨੇ ਇਹ ਖਾਸ ਹੱਕ ਹਾਸਲ ਕਰਨ ਲਈ ਕਿੰਨੀ ਰਕਮ ਚੁਕਾਈ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ। ਮਾਈਜਾਵਾ ਨੇ ਕਿਹਾ ਕਿ ਬਚਪਨ ਤੋਂ ਮੈਨੂੰ ਚੰਨ ਨਾਲ ਪਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਜੀਵਨ ਜ਼ਿੰਦਗੀ ਦਾ ਸੁਪਨਾ ਹੈ।


EDITED BY : SARA YAHA | | Last Updated :4:48 pm 18 September  2018

LEAVE A REPLY

Please enter your comment!
Please enter your name here