

ਫਗਵਾੜਾ 1 ਅਪ੍ਰੈਲ (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ਦੇ ਨੇੜਲੇ ਪਿੰਡ ਬਾਹੜ ਮਜ਼ਾਰਾ ਵਿਖੇ ਸਕੂਲ ਅਧਿਆਪਕਾਂ, ਐਨ.ਆਰ.ਆਈ. ਵੀਰਾਂ, ਪੰਚਾਇਤ ਅਤੇ ਨਿਰਭੈ ਵੈਲਫੇਅਰ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਨਵ ਫਿਟਨੈਸ ਕਲੱਬ ਦੁਆਰਾ ਹੈਲਥ, ਫਿਟਨੈਸ ਅਤੇ ਐਜੂਕੇਸ਼ਨ ਮੋਟੀਵੇਸ਼ਨਲ ਕੈਂਪ ਦਾ ਸਫਲ ਆਯੋਜਨ ਐਡਵੋਕੇਟ ਨਵਦੀਪ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੂੰ ਚੰਗੀ ਸਿਹਤ, ਕਸਰਤ ਕਰਨ, ਚੰਗੀ ਖੁਰਾਕ ਖਾਣ ਅਤੇ ਚੰਗੀ ਪੜ੍ਹਾਈ ਕਰਨ ਦੇ ਬਾਰੇ ਜਾਗਰੁਕ ਕੀਤਾ ਗਿਆ। ਇਸ ਦੌਰਾਨ 29 ਮਾਰਚ ਨੂੰ ਨਸ਼ਿਆਂ ਦੇ ਖਿਲਾਫ ਪਿੰਡ ਵਿੱਚ ਇਕ ਜਾਗਰੁਕਤਾ ਰੈਲੀ ਵੀ ਕੱਢੀ ਗਈ। ਜਿਸ ਦੀ ਅਗਵਾਈ ਪਿੰਡ ਦੇ ਸਕੂਲ ਟੀਚਰ ਮਦਨ ਮੋਹਨ ਰਾਏ, ਹਰਮੇਸ਼ ਲਾਲ, ਪਰਮਜੀਤ ਸਿੰਘ, ਜਸਕਰਨ ਸਿੰਘ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਦੂਸਰੇ ਦਿਨ ਦੇ ਇਵੈਂਟ ਵਿੱਚ ਮੁੱਖ ਮਹਿਮਾਨਾਂ ਵਜੋਂ ਰਣਜੀਤ ਉੱਪਲ ਚੇਅਰਮੈਨ ਚੰਡੀਗੜ੍ਹ, ਚੰਦਨ ਮੋਹਨ, ਪਰਵੀਨ ਬੰਗਾ, ਡਾ. ਇੰਦਰਜੀਤ ਕੁਮਾਰ ਐਡਵੋਕੇਟ, ਯੁਵਰਾਜ ਸਿੰਘ ਐਡਵੋਕੇਟ, ਡਾ. ਅਮਰਦੀਪ ਲੌਂਗੀਆ, ਡਾ. ਹਰਜਿੰਦਰ ਬੈਂਸ, ਹਰਜੋਤ ਰਾਏ ਓਲੰਪੀਅਨ ਬਾਡੀ ਬਿਲਡਰ, ਰਕੇਸ਼ ਕੁਮਾਰ ਬਾਡੀ ਬਿਲਡਰ, ਪਰਮਜੀਤ ਸਿੰਘ ਕਨੇਡਾ ਵੇਟ ਲਿਫਟਰ, ਤੇਜਸ ਪਹਿਲਵਾਨ, ਵਿਸ਼ਾਲ ਨੰਨ੍ਹਾ ਢਡਵਾਲ ਆਦਿ ਸ਼ਾਮਲ ਹੋਏ। ਉਹਨਾਂ ਆਪਣੇ ਵਢਮੁੱਲੇ ਵਿਚਾਰਾਂ ਨਾਲ ਬੱਚਿਆਂ ਨੂੰ ਸਿਹਤ ਫਿਟਨੈਸ, ਖੇਡਾਂ ਅਤੇ ਚੰਗੀ ਖੁਰਾਕ ਲੈਣ ਬਾਰੇ ਜਾਗਰੁਕ ਕੀਤਾ। ਇਸ ਦੌਰਾਨ ਨਿੱਕੇ-ਨਿੱਕੇ ਬੱਚਿਆਂ ਵਲੋਂ ਰੰਗਾਰਾਂਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਭਾਸ਼ਣ ਰਾਹੀਂ ਇਵੇਂਟ ਦੀ ਰੌਣਕ ਨੂੰ ਚਾਰ ਚੰਨ ਲਗਾਏ। ਜਿਸ ਨੂੰ ਹਾਜਰੀਨ ਨੇ ਖੂਬ ਪਸੰਦ ਕੀਤਾ। ਹੋਣਹਾਰ ਬੱਚਿਆਂ ਅਤੇ ਬਜ਼ੁਰਗਾਂ ਦਾ ਸਨਮਾਨ ਵੀ ਕੀਤਾ ਗਿਆ। ਸਟੇਜ ਦੀ ਸੇਵਾ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਐਡਵੋਕੇਟ ਨਵਦੀਪ ਸਿੰਘ ਅਤੇ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਐਨ.ਆਰ.ਆਈ. ਵੀਰਾਂ ਅਤੇ ਸਹਿਯੋਗੀਆਂ ਚੇਤਨ ਸਿੰਘ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ, ਰਵੀ ਸ਼ੋਭਰਾਜ, ਮਨਜਿੰਦਰ ਸਿੰਘ, ਅਮਰਿੰਦਰ ਸਿੰਘ, ਰੂਬੀ ਦੁਸਾਂਝ, ਨੋਬਲ ਠਾਕੁਰ, ਹੈਪੀ, ਗੋਪੀ, ਗੋਰਾ, ਲੱਕੀ, ਕਸਤੂਰੀ ਲਾਲ, ਦਿਲਬਰ, ਰਾਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਆਸ਼ਾ ਰਾਣੀ ਸਰਪੰਚ, ਰਾਜਵਿੰਦਰ ਕੌਰ ਅਤੇ ਸਮੂਹ ਪੰਚਾਇਤ ਮੈਂਬਰ, ਪਰਮਜੀਤ ਕੌਰ, ਦੀਪ ਕੌਰ, ਗਿਆਨ ਕੌਰ, ਬਿਮਲਾ, ਸੁਰਿੰਦਰ ਪਾਲ, ਚੇਤਨ ਆਨੰਦ, ਸਰਵਣ, ਦੇਵ ਰਾਮ, ਨਰਿੰਦਰ ਪਾਲ, ਜਸਵੀਰ ਤੋਂ ਇਲਾਵਾ ਕਲੱਬ ਮੈਂਬਰ ਰਾਜੇਸ਼ ਕੁਮਾਰ, ਸੱਤੀ ਦੁਸਾਂਝ, ਸਤਵਿੰਦਰ ਕੁਮਾਰ, ਲੋਕ ਗਾਇਕ ਪੰਮਾ ਕੁਲਥਮ, ਅਜੇ ਕਲਸੀ, ਬਲਿਹਾਰ, ਕੁਲਬੀਰਾ, ਸੌਰਭ, ਸਾਹਿਲ, ਸਾਈਮਨ, ਮਨੀ, ਰਾਹੁਲ, ਅਭਿਸ਼ੇਕ, ਅਜੇ ਆਦਿ ਹਾਜਰ ਸਨ।























