

ਮਾਨਸਾ, 14 ਜੂਨ (ਸਾਰਾ ਯਹਾ,,(ਹੀਰਾ ਮਿੱਤਲ) : ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪਸ਼ੂ ਪਾਲਣ ਵਿਭਾਗ ਮਾਨਸਾ ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ 10 ਜੂਨ 2019 ਤੋਂ 14 ਜੂਨ 2019 ਤੱਕ 5 ਦਿਨਾਂ ਸੂਰ ਪਾਲਣ ਦੀ ਟ੍ਰੇਨਿੰਗ ਵੈਟਨਰੀ ਪੋਲੀਕਲੀਨਿਕ ਮਾਨਸਾ ਵਿਖੇ ਦਿੱਤੀ ਗਈ। ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਇਹ ਟ੍ਰੇਨਿੰਗ ਮੁਫਤ ਪ੍ਰਦਾਨ ਕੀਤੀ ਗਈ ਅਤੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮਾਨਸਾ ਡਾ. ਗੁਰਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ 102 ਨੌਜਵਾਨਾਂ ਨੇ ਭਾਗ ਲਿਆ ਅਤੇ ਇਹ ਟ੍ਰੇਨਿੰਗ ਨੌਜਵਾਨਾਂ ਨੂੰ ਸੂਰ ਪਾਲਣ ਦਾ ਸਹਾਇਕ ਕਿੱਤਾ ਅਪਣਾਉਂਣ ਵਿੱਚ ਬਹੁਤ ਮੱਦਦਗਾਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਨੌਜਵਾਨਾਂ ਨੂੰ ਸੂਰ ਪਾਲਣ ਦੇ ਕਿੱਤੇ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ । ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮਾਨਸਾ ਡਾ. ਗੁਰਪਾਲ ਸਿੰਘ ਵਾਲੀਆ, ਸੀਨੀਅਰ ਵੈਟਨਰੀ ਅਫ਼ਸਰ ਮਾਨਸਾ ਡਾ. ਰਵੀ ਗਾਬਾ, ਸੀਨੀਅਰ ਵੈਟਨਰੀ ਅਫ਼ਸਰ ਬੁਢਲਾਡਾ ਡਾ. ਵਿਨੋਦ ਮਿੱਤਲ, ਸੀਨੀਅਰ ਵੈਟਨਰੀ ਅਫ਼ਸਰ ਸਰਦੂਲਗੜ ਡਾ. ਸਤੀਸ਼ ਕੁਮਾਰ ੍ਹ, ਡਾ. ਰਵੀ ਕਾਂਤ, ਡਾ. ਕਮਲ ਗੁਪਤਾ ਅਤੇ ਵਿਭਾਗ ਦੇ ਹੋਰਨਾਂ ਡਾਕਟਰਾਂ ਵੱਲੋਂ ਦਿੱਤੀ ਗਈ। ਡਾ. ਵਾਲੀਆ ਨੇ ਦੱਸਿਆ ਕਿ ਇਹ ਟ੍ਰੇਨਿੰਗ ਬੇਰੁਜ਼ਗਾਰ ਨੌਜਵਾਨਾਂ ਲਈ ਬਹੁਤ ਲਾਭਦਾਇਕ ਹੋਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 18 ਅਤੇ 19 ਜੂਨ ਨੂੰ ਵੈਟਨਰੀ ਪੋਲੀਕਲੀਨਿਕ ਮਾਨਸਾ ਵਿਖੇ ਦੋ ਰੋਜਾ ਬੱਕਰੀ ਪਾਲਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਚਾਹਵਾਨ ਨੌਜਵਾਨ ਆਪਣੇ ਅਧਾਰ ਕਾਰਡ ਦੀ ਕਾਪੀ, ਪੜ੍ਹਾਈ ਦਾ ਸਬੂਤ ਅਤੇ ਦੋ ਫੋਟੋਆ ਲੈ ਕੇ ਮਿਤੀ 18 ਜੂਨ 2019 ਨੂੰ ਵੈਟਨਰੀ ਪੋਲਕਲੀਨਿਕ ਸਰਸਾ ਰੋਡ, ਮਾਨਸਾ ਵਿਖੇ ਪਹੁੰਚਣ। ਉਹਨਾਂ ਦੱਸਿਆ ਕਿ ਇਹ ਟ੍ਰੇਨਿੰਗ ਵੀ ਬੇਰੁਜ਼ਗਾਰ ਨੌਜਵਾਨਾਂ ਨੂੰ ਬਿਲਕੁਲ ਮੁਫਤ ਦਿੱਤੀ ਜਾਵੇਗੀ।























