ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਡਸਟਬਿਨ ਲਗਾਉਣ ਸਬੰਧੀ ਰੇਹੜੀ ਯੂਨਿਅਨ ਨਾਲ ਕੀਤੀ ਮੀਟਿੰਗ

0
35

ਮਾਨਸਾ, 29 ਸਤੰਬਰ (ਸਾਰਾ ਯਹਾ,ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀਆਂ ਹਦਾਇਤਾਂ ਮੁਤਾਬਿਕ ਨਗਰ ਕੌਂਸਲ ਮਾਨਸਾ ਵੱਲੋਂ ਸੈਨੇਟਰੀ ਇੰਸਪੈਕਟਰ ਸ਼੍ਰੀ ਬਲਜਿੰਦਰ ਸਿੰਘ ਅਤੇ ਸੀ.ਐੱਫ ਸ਼੍ਰੀ ਜਸਵਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਸਬਜ਼ੀ ਰੇਹੜੀ ਯੂਨੀਅਨ ਬੱਸ ਸਟੈਂਡ ਮਾਨਸਾ ਦੇ ਅਹੁੱਦੇਦਾਰਾਂ ਨਾਲ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਡਸਟੀਬਿਨ ਲਾਉਣ ਲਈ ਮੀਟਿੰਗ ਕੀਤੀ ਗਈ।
 ਇਸ ਮੌਕੇ ਉਨ੍ਹਾਂ ਵੱਲੋਂ ਰੇਹੜੀ ਯੂਨਿਅਨ ਦੇ ਮੈਂਬਰਾਂ ਨੂੰ ਸਵੱਛ ਸਰਵੇਖਣ 2020 ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣੀ ਵੀ ਯਕੀਨੀ ਬਣਾਈ ਜਾਵੇ ਅਤੇ ਜੋ ਵੀ ਫਲ-ਸਬਜ਼ੀਆਂ ਆਦਿ ਦੇ ਛਿਲਕੇ ਹੁੰਦੇ ਹਨ, ਉਨ੍ਹਾਂ ਨੂੰ ਡਸਟਬਿਨਾਂ ਵਿੱਚ ਹੀ ਸੁੱਟਿਆ ਜਾਵੇ।
ਇਸ ਮੌਕੇ ਰੇਹੜੀ ਯੂਨੀਅਨ ਦੇ ਅਹੁੱਦੇਦਾਰਾਂ ਵੱਲੋਂ ਪ੍ਰਧਾਨ ਜਤਿੰਦਰ ਕੁਮਾਰ ਨੇ ਵਿਸ਼ਵਾਸ ਦਵਾਇਆ ਕਿ ਕੋਈ ਵੀ ਰੇਹੜੀ ਵਾਲਾ ਪਲਾਸਟਿਕ ਦੇ ਲਿਫਾਫੇ ਨਹੀਂ ਵਰਤੇਗਾ।ਉਨ੍ਹਾਂ ਨੇ ਆਪਣੀਆਂ ਰੇਹੜੀਆਂ ਉੱਪਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਗਾਹਕਾਂ ਨੂੰ ਘਰੋਂ ਥੈਲਾ ਲੈ ਕੇ ਆਉਣ ਦਾ ਸੰਦੇਸ਼ ਵਾਲਾ ਸਟਿੱਕਰ ਆਪਣੀਆਂ ਰੇਹੜੀਆਂ ਉੱਪਰ ਲਗਾਇਆ।

LEAVE A REPLY

Please enter your comment!
Please enter your name here