

ਗਰੀਨ ਇਨਵਾਇਰਮੈਂਟ ਸੁਸਾਇਟੀ ਦੇ ਮੈਂਬਰਾਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਮਾਨਸਾ ਸ਼ਹਿਰ ਦੀਆਂ ਵੱਖ ਵੱਖ ਸਾਂਝੀਆਂ ਥਾਵਾਂ ਤੇ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਲੋਕਾਂ ਵਲੋਂ ਉਹਨਾਂ ਦੀ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ ਅੱਜ ਮਾਨਸਾ ਸ਼ਹਿਰ ਲਈ ਵਧੀਆ ਸੋਚ ਰੱਖਣ ਵਾਲੇ ਸ਼ੀ੍ ਸੁਰਿੰਦਰ ਸਿੰਘ ਮਿੱਤਲ ਰਿਟਾਇਰਡ ਡੀ.ਸੀ.ਐਫ.ਏ. ਨੇ ਇਸ ਸੁਸਾਇਟੀ ਨੂੰ ਪੌਦਿਆਂ ਨੂੰ ਪਾਣੀ ਦੇਣ ਅਤੇ ਹੋਰ ਕੰਮਾਂ ਲਈ ਸਾਇਕਲ ਰੇਹੜੀ ਭੇਂਟ ਕੀਤੀ।ਇਹ ਜਾਣਕਾਰੀ ਦਿੰਦੇ ਹੋਏ ਸੰਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਸ਼ਹਿਰ ਨੂੰ ਗੰਦਗੀ ਰਹਿਤ ਅਤੇ ਹਰਾ ਭਰਿਆ ਕਰਨਾ ਹੈ ਜਿਸ ਲਈ ਉਹ ਅਪਣੇ ਸੁਸਾਇਟੀ ਮੈਂਬਰਾਂ ਨਾਲ ਹਰ ਰੋਜ ਸਵੇਰੇ ਦੋ ਘੰਟੇ ਦਾ ਸਮਾਂ ਸੁਸਾਇਟੀ ਵਲੋਂ ਲਗਾਏ ਪੌਦਿਆਂ ਦੀ ਸਾਂਭ ਸੰਭਾਲ ਲਈ ਲਗਾਉਂਦੇ ਹਨ ਉਹਨਾਂ ਨੂੰ ਖੁਸ਼ੀ ਹੈ ਕਿ ਹਰੇਕ ਸ਼ਹਿਰ ਵਾਸੀ ਉਹਨਾਂ ਦਾ ਇਸ ਕੰਮ ਲਈ ਸਹਿਯੋਗ ਕਰਦਾ ਹੈ।ਇਸ ਮੌਕੇ ਮਾਨਸਾ ਸਾਇਕਲ ਗਰੁੱਪ ਦੇ ਸੰਜੀਵ ਪਿੰਕਾ ਨੇ ਕਿਹਾ ਕਿ ਅੱਜ ਸਮੇਂ ਦੀ ਜਰੂਰਤ ਹੈ ਕਿ ਵਾਤਾਵਰਣ ਸਾਫ ਸੁੱਥਰਾ ਹੋਵੇ ਤਾਂ ਕਿ ਪ੍ਦੂਸ਼ਨ ਨਾਲ ਹੋ ਰਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਨੂੰ ਦਾਨ ਦੇਣ ਦੀ ਦਿਸ਼ਾ ਬਦਲਣੀ ਚਾਹੀਦੀ ਹੈ ਕਿਸੇ ਗਰੀਬ ਵਿਦਿਆਰਥੀ ਨੂੰ ਪੜਾਈ ਲਈ,ਲੋੜਵੰਦ ਮਰੀਜ ਨੂੰ ਉਸਦੇ ਇਲਾਜ ਲਈ ਅਤੇ ਵਾਤਾਵਰਣ ਦੀ ਸੰਭਾਲ ਹਿੱਤ ਕੀਤੇ ਜਾ ਰਹੇ ਅਜਿਹੇ ਕਾਰਜਾਂ ਲਈ ਦਾਨ ਦੇਣਾ ਚਾਹੀਦਾ ਹੈ।ਸੁਰਿੰਦਰ ਮਿੱਤਲ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅਜਿਹੇ ਕੰਮਾਂ ਲਈ ਕਿਸੇ ਵੀ ਤਰਾਂ ਦਾ ਸਹਿਯੋਗ ਦੇਣ ਲਈ ਹਰ ਸਮੇਂ ਤਿਆਰ ਰਹਿਣਗੇ।ਸੁਸਾਇਟੀ ਵਲੋਂ ਸੁਰਿੰਦਰ ਮਿੱਤਲ ਅਤੇ ਸੰਦੀਪ ਗਰਗ ਦਾ ਵਿਸ਼ੇਸ਼ ਸਹਿਯੋਗ ਲਈ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਡਾ: ਵਰੁਣ ਮਿੱਤਲ,ਸੰਦੀਪ ਗਰਗ,ਰਕੇਸ਼ ਖਿਆਲਾ,ਜਤਿੰਦਰ ਆਗਰਾ,ਅਸ਼ਵਨੀ ਸ਼ਰਮਾਂ,ਵਿਜੈ ਕੁਮਾਰ,ਮਨੀਸ਼ ਗੋਇਲ,ਬਿੱਟੂ ਸ਼ਰਮਾਂ ਸਮੇਤ ਮੈਂਬਰ ਹਾਜਰ ਸਨ।






















