

ਚੰਡੀਗੜ੍ਹ (ਸਾਰਾ ਯਹਾ): ਗਾਇਕ ਪਰਮੀਸ਼ ਵਰਮਾ ਉੱਪਰ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਪੁਲਿਸ ਦੀ ਗੋਲ਼ੀ ਦਾ ਸ਼ਿਕਾਰ ਹੋ ਗਿਆ ਹੈ। ਦਿਲਪ੍ਰੀਤ ਨੂੰ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 43 ਤੋਂ ਗ੍ਰਿਫ਼ਤਾਰ ਕੀਤਾ।
ਉਸ ਨੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰੋਕਣ ਲਈ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ। ਦਿਲਪ੍ਰੀਤ ਫਿਲਹਾਲ ਪੀਜੀਆਈ, ਚੰਡੀਗੜ੍ਹ ਦਾਖ਼ਲ ਹੈ। ਪੂਰੀ ਤਫ਼ਸੀਲ ਲਈ ਉਡੀਕ ਕਰੋ।
EDITED BY : SARA YAHA | | Last Updated :1:30 pm 09 JULY 2018























