ਜੂਸ ਦੀ ਪੈਕਿੰਗ ‘ਚ 500 ਪੇਟੀਆਂ ਸ਼ਰਾਬ ਬਰਾਮਦ, ਤਿੰਨ ਗ੍ਰਿਫਤਾਰ

0
107

ਅੰਮ੍ਰਿਤਸਰ (ਸਾਰਾ ਯਹਾ)— ਐਕਸਾਈਜ਼ ਵਿਭਾਗ ਨੇ ਸ਼ਰਾਬ ਦੀ ਤਸਕਰੀ ਦੀ ਨਵੀਂ ਯੋਜਨਾ ਨੂੰ ਬੇਨਕਾਰ ਕਰਦੇ ਹੋਏ ਬਿਨਾਂ ਲੇਬਲ ਦੇ 500 ਪੇਟੀਆਂ ਸ਼ਰਾਬ ਬਰਾਮਦ ਕਰਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟਰੱਕ ਨੂੰ ਜ਼ਬਤ ਕਰ ਲਿਆ ਹੈ। ਬਰਾਮਦ ਸ਼ਰਾਬ ‘ਤੇ ਰੀਅਲ ਜੂਸ ਦੀ ਪੈਕਿੰਗ ਲਗਾ ਕੇ ਦੋਸ਼ੀ ਸਬੰਧੀ ਵਿਭਾਗਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ‘ਚ ਸਨ।

ਐਕਸਾਈਜ਼ ਵਿਭਾਗ ਦੇ ਡਾਇਰੈਕਟਰ ਪੰਜਾਬ ਤੇ ਐਡੀਸ਼ਨਲ ਕਮਿਸ਼ਨਰ ਗੁਰਤੇਜ ਸਿੰਘ ਦੇ ਨਿਰਦੇਸ਼ ‘ਤੇ ਹੋਈ ਕਾਰਵਾਈ ‘ਚ ਰਾਜਪੁਰ ਦੇ ਈ.ਟੀ.ਓ. ਉਪਕਾਰ ਸਿੰਘ ਨੇ ਟੀਮ ਸਣੇ ਟਰੱਕ ਨੂੰ ਘੇਰ ਲਿਆ ਤੇ ਚੈਕਿੰਗ ਦੌਰਾਨ ਪਤਾ ਲੱਗਾ ਕਿ ਸ਼ਰਾਬ ਦੀਆਂ ਬੋਤਲਾਂ ‘ਤੇ ਲੇਬਲ ਦੇ ਨਾਲ ਹੋਲੋਗ੍ਰਾਮ ਨਹੀਂ ਸਨ। ਇਸ ਸਬੰਧੀ ਡਾਇਰੈਕਟਰ ਪੰਜਾਬ ਤੇ ਐਡੀਸ਼ਨਲ ਕਮਿਸ਼ਨਰ ਗੁਰਤੇਜ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਲੋਕਲ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ‘ਤੇ ਸਖਤ ਕਾਰਵਾਈ ਹੋਵੇਗੀ।


EDITED BY : SARA YAHA | | Last Updated : 7:05 pm 9 September  2018

LEAVE A REPLY

Please enter your comment!
Please enter your name here