ਨੋਜਵਾਨ ਪੀੜੀ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਦੀ ਲੋੜ … ਡਾਕਟਰ ਬਬੀਤਾ।

0
16

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਲੋਕਾਂ ਨੂੰ ਲੋੜਵੰਦ ਮਰੀਜਾਂ ਲਈ ਖੂਨਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਅੱਜ ਮਾਨਸਾ ਸਾਇਕਲ ਗਰੁੱਪ ਦਾ ਮੈਂਬਰ ਬਨਣ ਸਮੇਂ ਰੌਬਿਨ ਗੋਇਲ ਪਹਿਲੇ ਦਿਨ ਖੂਨਦਾਨ ਕੀਤਾ। ਇਸ ਮੌਕੇ ਸੰਜੀਵ ਪਿੰਕਾ ਨੇ ਕਿਹਾ ਕਿ ਨੋਜਵਾਨ ਪੀੜੀ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਮਰੀਜ਼ ਦੀ ਜਾਨ ਖੂਨਦਾਨ ਕਰਕੇ ਬਚਾਉਣ ਦੀ ਇੱਛਾ ਉਸ ਨੋਜਵਾਨ ਵਿੱਚ ਪੈਦਾ ਹੋਵੇ। ਉਹਨਾਂ ਕਿਹਾ ਕਿ ਖੂਨਦਾਨ ਕਿਸੇ ਵੀ ਮਸ਼ੀਨ ਰਾਹੀਂ ਨਹੀਂ ਪੈਦਾ ਕੀਤਾ ਜਾ ਸਕਦਾ ਇਹ ਲੋੜਵੰਦ ਮਰੀਜਾਂ ਲਈ ਕਿਸੇ ਦਾਨੀ ਸੱਜਣ ਤੋਂ ਹੀ ਲਿਆ ਜਾ ਸਕਦਾ ਹੈ। ਉਹਨਾਂ ਰੌਬਿਨ ਗੋਇਲ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਗਰੁੱਪ ਵਿੱਚ ਸਵਾਗਤ ਕੀਤਾ। ਬੀ.ਟੀ.ਓ.ਮੈਡਮ ਬਬੀਤਾ ਰਾਣੀ ਨੇ ਦੱਸਿਆ ਕਿ ਸਵੈਇਛਕ ਖੂਨਦਾਨੀਆਂ ਦੀ ਮੱਦਦ ਨਾਲ ਇਸ ਬਲੱਡ ਬੈਂਕ ਵਿੱਚ ਕਦੇ ਵੀ ਖੂਨ ਦੀ ਕਿੱਲਤ ਮਹਿਸੂਸ ਨਹੀਂ ਹੋਈ। 

LEAVE A REPLY

Please enter your comment!
Please enter your name here