

ਮਾਨਸਾ 22 ਫਰਵਰੀ (ਬਪਸ): ਟੈਕਨੀਕਲ ਐਂਡ ਮਕੈਨੀਕਲ ਇੰਪ. ਯੂਨੀਅਨ ਬ੍ਰਾਂਚ ਮਾਨਸਾ ਦੀ ਮੀਟਿੰਗ ਜਗਦੇਵ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਲਘਰ ਝੁਨੀਰ ਵਿਖੇ ਹੋਈ। ਮੀਟਿੰਗ ਦੌਰਾਨ ਪ੍ਰਧਾਨ ਜਗਦੇਵ ਸਿੰਘ ਘੁਰਕਣੀ ਅਤੇ ਜਨਰਲ ਸਕੱਤਰ ਸੀਤਲ ਸਿੰਘ ਉੱਡਤ ਨੇ ਜਥੇਬੰਦੀ ਦਾ ਕਲੰਡਰ ਜਾਰੀ ਕੀਤਾ। ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਵਰਗ ਦੀਆਂ ਮੰਗਾਂ ਜਿਵੇਂ ਡੀ.ਏ ਦੇ ਰਹਿੰਦੇ ਬਕਾਏ ,ਪੇ ਕਮਿਸ਼ਨ, ਠੇਕਾ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਖੋਲ੍ਹਣ ਵਰਗੀਆਂ ਮੰਗਾ ਦੇ ਹੱਲ ਲਈ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ। ਜਾਣਕਾਰੀ ਦਿੰਦੇ ਹੋਏ ਬਾਬੂ ਸਿੰਘ ਫਤਿਹਪੁਰ ਨੇ ਦੱਸਿਆਂ 23 ਫਰਵਰੀ 2020 ਨੂੰ ਐਤਵਾਰ ਪੁੱਡਾ ਮੈਦਾਨ ਨੇੜ੍ਹੇ ਬਸ ਸਟੈਂਡ ਪਟਿਆਲਾ ਵਿਖੇ ਇਹਨ੍ਹਾਂ ਮੰਗਾ ਸਬੰਧੀ ਕੀਤੀ ਜਾ ਰਹੀ। ਡੀ.ਐਮ.ਐਫ ਵਲੋਂ ਸੁਬਾਈ ਰੈਲੀ ਵਿੱਚ ਬ੍ਰਾਂਚ ਮਾਨਸਾ ਆਪਣੇ ਵੱਧ ਤੋਂ ਵੱਧ ਸਾਥੀ ਲੈ ਕੇ ਸ਼ਾਮਲ ਹੋਵੇਗੀ।ਇਸ ਮੌਕੇ ਰਮੇਸਵਰ ਝੰਡਾ ਖੁਰਦ, ਦੀਪਕ ਸਰਦੂਲਗੜ੍ਹ, ਭੂਸ਼ਨ ਗੋਇਲ, ਬਿੱਕਰ ਟਾਡੀਆਂ, ਅਜੈਬ ਨਗਲਾ, ਗੁਰਜੰਟ ਖਾਲਸਾ, ਤਰਸੇਮ ਫਤਿਹਪੁਰ,ਅਤੇ ਜਗਤਾਰ ਲਾਲਿਆਂ ਵਾਲੀ ਆਦਿ ਹਾਜ਼ਰ ਸਨ।























