*ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ ਪਾਸ ਕਰਨ ਵਾਲੇ ਸਿਹਤ ਕੇਂਦਰਾਂ ਦੇ ਸਟਾਫ ਨੂੰ ਡਾ ਜਗਦੀਪ ਚਾਵਲਾ ਸਿਵਲ ਸਰਜਨ ਨੇ ਕੀਤਾ ਸਨਮਾਨਿਤ*

0
16

ਸ਼੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ   (ਸਾਰਾ ਯਹਾਂ/ਮਨੀਸ਼ ਗਰਗ) : ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਇਸ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ, ਰਿਕਾਰਡ ਰੱਖਣ, ਸਾਫ ਸੁਥਰਾ ਰੱਖਣ, ਬਾਇਓਮੈਡੀਕਲ ਵੇਸਟ ਕੰਟਰੋਲ ਕਰਨ, ਇਨਫੈਕਸ਼ਨ ਕੰਟਰੋਲ ਅਤੇ ਨੈਸ਼ਨਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਅਧਾਰ ਤੇ ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ ਰੱਖੇ ਗਏ ਹਨ।ਜਿਸ ਦੇ ਤਹਿਤ ਪਹਿਲਾਂ ਸਟੇਟ ਕੁਆਲਟੀ ਐਸ਼ੋਰੈਂਸ ਸਟੈਂਡਰਡ ਅਤੇ ਇਸ ਤੋਂ ਬਾਅਦ ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ ਰੱਖੇ ਗਏ ਹਨ।ਇਨ੍ਹਾਂ ਮਾਪਦੰਡਾਂ ਦੀ ਅਸੈਸਮੈਂਟ ਸਟੇਟ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਨਿਯੁਕਤ ਕੀਤੇ ਨਰੀਖਿਅਕਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ ਸਬੰਧੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ।ਪਿਛਲੇ ਮਹੀਨਿਆ ਦੋਰਾਨ ਸੀ.ਐਚ.ਸੀ. ਚੱਕਸ਼ੇਰੇਵਾਲਾ ਦੇ ਸਿਹਤ ਕੇਂਦਰਾਂ ਦੀ ਰਾਸ਼ਟਰੀ ਪੱਧਰ ਤੇ ਨਿਯੁਕਤ ਕੀਤੇ ਨਰੀਖਿਅਕਾਂ ਦੁਆਰਾ ਆਨਲਾਇਨ ਅਤੇ ਵਿਿਜ਼ਟ ਕਰਕੇ ਨਿਿਰਖਣ ਕੀਤਾ ਗਿਆ ਅਤੇ ਸੀ.ਐਚ.ਸੀ. ਚੱਕਸ਼ੇਰੇਵਾਲਾ ਦੇ 11 ਸਿਹਤ ਕੇਂਦਰਾਂ ਨੇ ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ ਦੇ ਮਾਪਦੰਡਾਂ ਨੂੰ ਪਾਸ ਕੀਤਾ ਹੈ।
ਇਸ ਸਬੰਧ ਵਿਚ ਇਨ੍ਹਾ 11 ਸਿਹਤ ਕੇਂਦਰਾਂ ਦੇ ਸਟਾਫ ਨੂੰ ਡਾ ਜਗਦੀਪ ਚਾਲਵਾ ਸਿਵਲ ਸਰਜਨ ਵਲੋਂ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਡਾ ਜਗਦੀਪ ਚਾਵਲਾ ਨੇ ਦੱਸਿਆ ਕਿ ਡਾ ਕੁਲਤਾਰ ਸਿੰਘ ਸੀਨੀਅਰ ਮੈਡੀਕਲ ਅਫਸਰ, ਸ਼੍ਰੀਮਤੀ ਸ਼ੀਨੂੰ ਗੋਇਲ ਏ.ਐਚ.ਏ ਦੀ ਨਿਗਰਾਨੀ ਵਿਚ ਸੀ.ਐਚ.ਸੀ. ਚੱਕਸ਼ੇਰੇਵਾਲਾ ਦੇ ਸਿਹਤ ਕੇਂਦਰਾਂ ਦੀ ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ ਸਬੰਧੀ ਤਿਆਰੀ ਕਰਵਾਈ ਗਈ ਅਤੇ ਸਿਹਤ ਕੇਂਦਰਾਂ ਦੇ ਸਟਾਫ ਦੀ ਮਿਹਨਤ ਸਦਕਾ ਇਹ ਵਡਮੁੱਲੀ ਪ੍ਰਾਪਤੀ ਕੀਤੀ ਗਈ।
ਉਨ੍ਹਾ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸਾਰੀਆਂ ਸਿਹਤ ਸੰਸਥਾਵਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ, ਰਿਕਾਰਡ ਰੱਖਣ, ਸਾਫ ਸੁਥਰਾ ਰੱਖਣ, ਬਾਇਓਮੈਡੀਕਲ ਵੇਸਟ ਕੰਟਰੋਲ ਕਰਨ, ਇਨਫੈਕਸ਼ਨ ਕੰਟਰੋਲ ਅਤੇ ਨੈਸ਼ਨਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਲੋਕਾਂ ਨੂੰ ਸਾਫ ਸੁਥਰੇ ਮਹੌਲ ਵਿਚ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣਾ ਹੈ ਤਾਂ ਜੋ ਲੋਕਾਂ ਦਾ ਰੁਝਾਨ ਪ੍ਰਾਇਵੇਟ ਸੰਸਥਾਵਾਂ ਦੀ ਬਜਾਏ ਸਰਕਾਰੀ ਸਿਹਤ ਸੰਸਥਾਂਵਾਂ ਵੱਲ ਲਿਆਂਦਾ ਜਾ ਸਕੇ। ਉਨ੍ਹਾ ਦੱਸਿਆ ਕਿ ਇਸ ਸਟੈਂਡਰਡ ਤੇ ਖਰਾ ਉਤਰਨ ਲਈ 300 ਤੋਂ ਵੱਧ ਪੈਰਾ ਮੀਟਰਾਂ ਦਾ ਮੁਲਾਕਣ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਪੈਰਾ ਮੀਟਰਾਂ ਤੇ ਖਰਾ ਉਤਰਨਾ ਇਕ ਚਨੌਤੀ ਹੈ। ਉਨ੍ਹਾ ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ ਪਾਸ ਕਰਨ ਵਾਲੇ 11 ਸਿਹਤ ਕੇਂਦਰਾਂ ਦੇ ਸਟਾਫ ਦੀ ਪ੍ਰਸ਼ੰਸ਼ਾ ਕੀਤੀ ਅਤੇ ਉਨ੍ਹਾ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਜਿਲ੍ਹੇ ਦੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਟਾਫ ਦੀ ਹੋਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਆਪਣੀਆਂ ਸਿਹਤ ਸੰਸਥਾਵਾਂ ਦੀ ਗੁਣਵਤਾ ਨੂੰ ਕਾਇਮ ਰੱਖਣਗੇ।ਇਸ ਮੌਕੇ ਡਾ ਕੁਲਤਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਚੱਕਸ਼ੇਰੇਵਾਲਾ, ਸ਼ੀਨੂੰ ਗੋਇਲ ਏ.ਐਚ.ਏ ਅਤੇ 11 ਸਿਹਤ ਕੇਂਦਰਾਂ ਦਾ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here