*ਨੇਕੀ ਫਾਉਂਡੇਸ਼ਨ ਨੇ 800 ਬਜ਼ੁਰਗਾਂ ਅਤੇ ਦਿਵਿਆਂਗ ਨੂੰ ਵੰਡੇ ਇੱਕ ਕਰੋੜ ਤੋਂ ਵੱਧ ਰਾਸ਼ੀ ਦੇ ਸਹਾਇਤਾ ਉਪਕਰਨ*

0
20

ਬੁਢਲਾਡਾ 30 ਜੂਨ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਨੇਕੀ ਫਾਉਂਡੇਸ਼ਨ ਵੱਲੋਂ ਆਸਰਾ Wਦਰਾ ਸੈਂਟਰ ਬਠਿੰਡਾ ਅਤੇ ਅਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਸਥਾਨਕ ਰਾਮ ਲੀਲਾ ਗਰਾਉਂਡ ਵਿਖੇ ਇੱਕ ਵਿਸ਼ਾਲ ਸਹਾਇਕ ਉਪਕਰਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿੱਥੇ 800 ਦੇ ਕਰੀਬ ਲੋੜਵੰਦ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੀ ਲੋੜ ਮੁਤਾਬਿਕ ਮੁਫ਼ਤ ਸਮਾਨ ਵੰਡਿਆ ਗਿਆ। ਜਾਣਕਾਰੀ ਦਿੰਦਿਆ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਏ.ਡੀ.ਆਈ.ਪੀ. ਅਤੇ ਆਰ.ਵੀ.ਵਾਈ ਯੋਜਨਾ ਅਧੀਨ ਇੱਕ ਕਰੋੜ ਤੋਂ ਵੱਧ Wਪਏ ਦੀ ਲਾਗਤ ਨਾਲ ਮੁਫ਼ਤ ਸਹਾਇਤਾ ਉਪਰਕਨ ਜਿਵੇਂ ਕਿ ਮੋਟਰ ਟਰਾਈਸਾਈਕਲ, ਸਮਾਰਟ ਫ਼ੋਨ (ਬਲਾਇੰਡ ਸਟੂਡੈਂਟ ਲਈ), ਟਰਾਈ ਸਾਈਕਲ, ਵਹੀਲ ਚੇਅਰ, ਕੰਨਾਂ ਦੀ ਮਸ਼ੀਨਾਂ, ਫਹੁੜੀਆਂ, ਛੜੀ, ਕੈਲੀਪਰ, ਕਮੋਡ ਵਾਲੀ ਕੁਰਸੀ, ਕੰਨਾਂ ਦੀ ਮਸ਼ੀਨ, ਸਰਵਾਈਕਲ ਕਾਲਰ, ਬੈਕ ਬੈਲਟ, ਰੀੜ ਦੀ ਹੱਡੀ ਲਈ ਬੈਲਟ ਸੁਪੋਰਟ, ਗੋਡਿਆਂ ਦੇ ਕੈਪ ਆਦਿ ਸਮਾਨ ਸੰਸਥਾ ਵੱਲੋਂ ਵੰਡਿਆ ਗਿਆ। ਉਹਨਾਂ ਕਿਹਾ ਕਿ ਇਸ ਸਮਾਨ ਲਈ ਮਾਰਚ ਮਹੀਨੇ ਵਿੱਚ ਮਾਨਸਾ ਅਤੇ ਬੁਢਲਾਡਾ ਵਿਖੇ ਅਸੈੱਸਮੈਂਟ ਕੈਂਪ ਲਗਾਕੇ ਲਾਭਪਾਤਰੀਆਂ ਦੀ ਚੋਣ ਕੀਤੀ ਗਈ ਸੀ। ਸਮਾਰੋਹ ਵਿੱਚ ਇਲਾਕੇ ਦੀਆਂ ਸਮਾਜਿਕ ਧਾਰਮਿਕ, ਵਪਾਰਕ ਸੰਸਥਾਵਾਂ, ਰਾਜੀਨੀਤਿਕ ਆਗੂਆਂ, ਪਤਿਵੰਤਿਆਂ ਅਤੇ ਸ਼ਹਿਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ਅਤੇ ਸੰਸਥਾ ਦੇ ਚੱਲ ਰਹੇ 21 ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਨੇਕੀ ਟੀਮ ਦੇ ਨਾਲਕੌਂਸਲਰ ਹਰਵਿੰਦਰ ਸਿੰਘ ਸਵੀਟੀ, ਹੰਸ ਰਾਜ,ਅਲਿਮਕੋ ਤੋਂ ਪੀ ਐਂਡ ਓ ਗੌਤਮ ਪਾਂਡੇ, ਆਡੀਓਲੋਜਿਸਟ ਸੁਸ਼ੀਲ ਕੁਮਾਰ ਪਾਲੀ, Wਦਰਾ ਸੈਂਟਰ ਬਠਿੰਡਾ ਦੇ ਸੰਚਾਲਕ ਵਿਨੈ ਭਾਰਦਵਾਜ, ਰਵੀ ਸ਼ਰਮਾ ਅਤੇ ਰੇਖਾ ਗੌਤਮ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here