

ਮਾਨਸਾ 29 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ) ਆਖਿਰਕਾਰ ਆਪਣੀ ਹੀ ਸਰਕਾਰ ਤੇ ਪਾਰਟੀ ਦੇ ਖਿਲਾਫ ਨਸ਼ੇ, ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਆਪਣੀ ਆਵਾਜ਼ ਚੁੱਕਣ ਵਾਲੇ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਬਾਹਰ ਕੱਢ ਦਿੱਤਾ ਹੈ। ਵੈਸੇ ਇਹ ਸਭ ਬੇਸ਼ੱਕ ਆਪ ਨੇ ਇਕ ਦਮ ਕਰ ਦਿੱਤਾ ਤੇ ਕੁੰਵਰ ਨੂੰ ਪਾਰਟੀਉ ਬਾਹਰ ਦਾ ਰਾਹ ਦਿਖਾ ਦਿੱਤਾ, ਪਰ ਲੰਮੇ ਸਮੇਂ ਤੋਂ ਇਹ ਸੰਭਾਵਨਾ ਜਾਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕੁੰਵਰ ਜਿਹੜੇ ਮੁੱਦਿਆਂ ਤੇ ਲੋਕ ਮਸਲਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਸਨ, ਉਨਾਂ ਤੇ ਸਰਕਾਰ ਕੁਝ ਬੋਲਦੀ ਕਿਉਂ ਨਹੀ।ਹੁਣ ਆਪ ਪਾਰਟੀ ਦੀ ਕਾਰਵਾਈ ਸਾਹਮਣੇ ਆਉਣ ਤੇ ਇਹ ਸਾਰਾ ਗੁਬਗੁਲਾਹਟ ਸਾਹਮਣੇ ਆ ਗਿਆ ਕਿ ਆਪ ਪਾਰਟੀ ਤੇ ਸਰਕਾਰ ਨੂੰ ਆਪਣੇ ਹੀ ਵਿਧਾਇਕ ਦੀਆਂ ਗੱਲਾਂ ਚੰਗੀਆਂ ਨਹੀਂ ਜਾਤੀਆਂ ਤੇ ਨਾ ਹੀ ਉਹ ਕੁੰਵਰ ਦੇ ਮੁੱਦਿਆਂ ਨੂੰ ਕੋਈ ਬਹੁਤੀ ਤਵੱਜੋਂ ਦਿੰਦੇ ਕਿਤੇ ਦਿਖੇ।ਹੁਣ ਜਦੋਂ ਕੁੰਵਰ ਨੂੰ ਪਾਰਟੀ ਤੋਸ਼ ਆਪ ਨੇ ਬਾਹਰ ਕੱਢ ਦਿੱਤਾ ਤਾਂ ਇਸ ਨਾਲ ਸਰਕਾਰ ਤੇ ਪਾਰਟੀ ਮੂਹਰੇ ਕਈ ਸਵਾਲ ਆ ਖੜੇ ਹੋਏ ਹਨ ਤੇ ਲੋਕਾਂ ਵਲੋਂ ਇਹ ਸਵਾਲ ਵੱਡੇ ਵੀ ਬਣਾ ਲਏ ਜਾ ਸਕਦੇ ਨੇ। ਕਿ ਆਖਿਰ ਸਰਕਾਰ ਜਾਂ ਆਪ ਇਹ ਦੱਸੇ ਕਿ ਉਸਨੇ ਹੀ ਅੱਜ ਤੱਕ ਆਪਣੇ ਹੀ ਵਿਧਾਇਕ ਕੁੰਵਰ ਦੀ ਬੇਅਦਬੀਆਂ ਤੇ ਨਸ਼ਿਆਂ ਸੰਬੰਧੀ ਇਤਰਾਜ, ਸਰਕਾਰ ਦੀ ਕਾਰਵਾਈ ਜਾਂ ਸਵਾਲਾਂ ਨੂੰ ਕੋਈ ਬਹੁਤੀ ਬਹੁਤਾਂ ਤਾਂ ਕੀ ਥੋੜਾ ਵਿਚਾਰਿਆ ਜਾਂ ਸੋਚਿਆ ਕਿਉਂ ਨਹੀਂ ਗਿਆ?ਕੁੰਵਰ ਇਕ ਇਮਾਨਦਾਰ, ਨੇਕ ਤੇ ਲਾਲਚਰਹਿਤ ਜ਼ਿੰਦਗੀ ਜਿਉਣ ਵਾਲੇ ਇਨਸਾਨ ਵਜੋਂ ਜਾਣੇ ਜਾਂਦੇ ਹਨ ਤੇ ਇਹ ਵੀ ਸ਼ਪੱਸ਼ਟ ਹੈ ਕਿ ਉਹ ਰਾਜਨੀਤੀ ਚ ਕੁਝ ਖੱਟਣ ਨਹੀਂ, ਸੇਵਾ ਭਾਵਨਾ ਤੇ ਲੋਕਾਂ ਧੀ ਮੁੱਦਿਆਂ ਨੂੰ ਲੈ ਕੇ ਆਏ ਸਨ। ਉਨਾਂ ਨੇ ਇਕ ਵੱਡੇ ਅਫਸਰ ਦੀ ਨੌਕਰੀ ਛੱਡੀ ਤੇ ਸਿਸਟਮ ਦੇ ਖਿਲਾਫ ਖੁਦ ਨੂੰ ਰਾਜਨੀਤੀ ਦੇ ਪਿੜ ਚ ਉਤਾਰਿਆ। ਉਨਾਂ ਨੇ ਬੇਅਦਬੀਆਂ, ਨਸ਼ਿਆਂ ਆਦਿ ਤੇ ਆਪਣੀ ਹੀ ਸਰਕਾਰ ਨੂੰ ਸਵਾਲ ਦਾਗੇ।ਪਰ ਸਰਕਾਰ ਨੇ ਕਦੇਂ ਵੀ ਉਨਾਂ ਦੇ ਸਵਾਲਾਂ ਦਾ ਪੁਖਤਾ ਜਵਾਬ ਕਦੇਂ ਨਹੀਂ ਦਿੱਤਾ। ਬੇਸ਼ੱਕ ਆਪ ਨੇ ਉਨਾਂ ਨੂੰ ਅੱਜ ਪਾਰਟੀ ਵਿਰੋਧੀ ਗਤੀਵਿਧੀਆਂ ਤਹਿਤ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ,ਪਰ ਕੁੰਵਰ ਦੇ ਸਰਕਾਰ ਨੂੰ ਕੀਤੇ ਸਵਾਲ ਸੁਣ ਲੋਕਾਂ ਦੇ ਸਵਾਲ ਵੀ ਬਣ ਸਕਦੇ ਹਨ। ਇਸ ਤੇ ਸਰਕਾਰ ਚੁੱਪ ਵੀ ਧਾਰ ਸਕਦੀ ਹੈ ਤੇ ਕਰੀਬ ਕਰੀਬ ਹੋਵੇਗਾ ਵੀ ਇੰਝ ਹੀ, ਪਰ ਚੁੱਪ ਜਾਂ ਅਣਦੇਖਿਆ ਕੀਤੇ ਇੰਨਾਂ ਸਵਾਲਾਂ ਤੇ ਕੁੰਵਰ ਦੀਆਂ ਮੰਗਾਂ (ਜਿਸਨੂੰ ਆਪ ਪਾਰਟੀ ਵਿਰੋਧੀ ਕਹਿੰਦੀ ਹੈ) , ਚੁੱਪ ਕਰਨੀਆਂ, ਇਹ ਜਾਪਦਾ ਨਹੀਂ। ਸ਼ੋਸ਼ਲ ਮੀਡੀਆ ਤੇ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਖਬਰ ਨਸ਼ਰ ਹੋਈ ਤਾਂ ਉਸ ਵਿਚ ਵਧੇਰੇ ਪ੍ਰਤੀਕਰਮ ਸਰਕਾਰ, ਆਪ ਨੂੰ ਸਵਾਲਾਂ ਵਾਲੇ ਹਨ ਤੇ ਬਹੁਤੀ ਆਮ ਜਨਤਾ ਨੇ ਇਸਨੂੰ ਇਕ ਧੱਕਾ ਕਰਾਰ ਦਿੱਤਾ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਆਪ ਇੱਥੇ ਪੂਰੀ ਤਰਾਂ ਗਲਤ ਹੈ, ਪਰ ਉਸਦੀ ਇਹ ਕਾਰਵਾਈ ਇਸ ਕਰਕੇ ਬਹੁਤੀ ਚੰਗੀ ਨਹੀਂ ਕਹੀ ਜਾ ਸਕਦੀ, ਕਿਉਂਕਿ ਇਸ ਵਿਚ ਕੁੰਵਰ ਦਾ ਕਿਤੇ ਬਹੁਤਾ ਕਸੂਰ ਨਸ਼ਰ ਨਹੀਂ ਆਉਂਦਾ। ਵਧੇਰੇ ਲੋਕ, ਜਨਤਾ ਤੇ ਆਵਾਮ ਇਸਨੂੰ ਇਸੇ ਨਜ਼ਰੀਏ ਤੋਂ ਦੇਖਦਾ ਹੈ।ਇਹ ਵੀ ਇਕ ਸਵਾਲ ਹੀ ਹੈ ਤੇ ਸਵਾਲ ਅਕਸਰ ਕਈ ਸਵਾਲ ਪੈਦਾ ਕਰ ਦਿੰਦੇ ਹਨ।























