*ਨਿਊ ਦੁਸ਼ਿਹਰਾ ਕਮੇਟੀ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਧੂਮ ਧਾਮ ਨਾਲ ਨਵੀ ਅਨਾਜ ਮੰਡੀ ਵਿਖੇ ਮਨਾਇਆ ਜਾਵੇਗਾ ਦੁਸ਼ਿਹਰਾ :ਪ੍ਰਵੀਨ ਕੁਮਾਰ ਗੋਇਲ *

0
77

ਪ੍ਰਵੀਨ ਕੁਮਾਰ ਗੋਇਲ ਬਣੇ 8ਵੀ ਵਾਰ ਨਿਊ ਦੁਸ਼ਿਹਰਾ ਕਮੇਟੀ ਦੇ ਪ੍ਰਧਾਨ

01 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ) ਨਿਊ ਦੁਸ਼ਿਹਰਾ ਕਮੇਟੀ ਮਾਨਸਾ ਵੱਲੋ ਸ੍ਰੀ ਪ੍ਰਵੀਨ ਕੁਮਾਰ ਗੋਇਲ ਦੀ ਨਿਗਰਾਣੀ ਹੇਠ ਨਵੀ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਸਰਵਸਮਤੀ ਨਾਲ ਸ੍ਰੀ ਪ੍ਰਵੀਨ ਕੁਮਾਰ ਗੋਇਲ ਜੀ ਨੂੰ ਪ੍ਰਧਾਨ,ਸੁਭਾਸ਼ ਕੁਮਾਰ ਬਾਂਸਲ,ਸੁਨੀਲ ਕੁਮਾਰ ਸ਼ੀਲਾ,ਅਨੀਲ ਕੁਮਾਰ ਮੀਤ ਪ੍ਰਧਾਨ,ਐਡਵੋਕੇਟ ਰਾਕੇਸ਼ ਕੁਮਾਰ ਰਾਜਾ ਜਰਨਲ ਸੈਕਟਰੀ,ਰਾਮੇਸ਼ ਕੁਮਾਰ(ਮੇਸ਼ੀ),ਦੀਪਕ ਕੁਮਾਰ ਦੀਪੂ ਜੁਆਂਇਟ ਸੈਕਟਰੀ,ਹਰੀ ਕ੍ਰਿਸ਼ਨ,ਵਿਕਾਸ ਸ਼ਰਮਾ,ਬਲਜੀਤ ਕੜਵਲ ਪ੍ਰੈਸ ਸਕੱਤਰ,ਪ੍ਰਦੀਪ ਕੁਮਾਰ ਟੋਨੀ ਖਜਾਨਚੀ,ਦੀਪਕ ਗਰਗ(ਲੰਬੂ),ਪ੍ਰੀਆਵਰਤ ਚੰਦਨ,ਵਰੁਣ ਵਿਨੂ ਬਾਂਸਲ,ਸ਼ੀਵੇਕ ਜਿੰਦਲ ਚੇਅਰਮੈਨ,ਬਲਜੀਤ ਸ਼ਰਮਾ,ਅਸ਼ੋਕ ਗਰਗ ਸਟੇਜ ਸਕੱਤਰ,ਹਰੀ ਮੋਹਣ,ਸੁਰਿੰਦਰ ਕੁਮਾਰ ਗੋਇਲ,ਅਵਤਾਰ ਗੁਪਤਾ,ਵਿਜੈ(ਟਰਾਂਸਪੋਰਟ)ਸਰਪਰਸਤ,ਰਵੀ ਕੁਮਾਰ,ਰਾਮਪਾਲ,ਕ੍ਰਿਸ਼ਨ ਗਰਗ,ਵਿਜੇ ਡਾਬਲਾ,ਤਰਸੇਮ ਡੇਲੂਆਣਾ ਮੈਬਰ ਚੁਣੇ ਗਏ। ਇਸ ਮੋਕੇ.ਨਵ ਨਿਯੁਕਤ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਇਹ ਤਿਉਹਾਰ ਪਿਛਲੇ ਸਾਲਾਂ ਦੀ ਤਰਾ ਇਸ ਸਾਲ ਵੀ ਨਿਊ ਦੁਸ਼ਿਹਰਾ ਕਮੇਟੀ ਵੱਲੋ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ।ਇਸ ਬਾਰ ਮਾਨਸਾ ਸ਼ਹਿਰ ਵਾਸੀਆਂ ਲਈ ਰਾਵਣ ਕੁੰਬਕਰਨ ਦੇ 50-50 ਫੁੱਟ ਦੇ 2ਵੱਡੇ ਬੁੱਤ ਵੀ ਆਕਰਸ਼ਨ ਦਾ ਕੇਦਰ ਹੋਣਗੇ ਅਤੇ ਉੱਚ ਕੋਟੀ ਦੇ ਪੰਜਾਬੀ ਕਲਾਕਾਰ ਵਲੋ ਧਾਰਮਿਕ ਸੰਗਕੀਰਤਨ,ਸੱਭਿਆਚਾਰ ਪ੍ਰੋਗਰਾਮ,ਮੋਟੁ ਪਤਲੂ ਲੰਬੂ ਜੋਕਰ, ਬੱਚਿਆਂ ਲਈ ਝੂਲੇ,ਖਾਣ ਪੀਣ ਦੀਆਂ ਸਟਾਲਾ ਲੋਕਾਂ ਦੇ ਮਨੋਰੰਜਨ ਲਈ ਹੋਣਗੇ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਓਹਨਾ ਨੂੰ ਬੇਨਤੀ ਕਰਕੇ ਮਾਨਸਾ ਵਾਸੀਆਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਿਤੇ ਜਾਣਗੇ। ਦੁਸ਼ਿਹਰਾ ਮਨਾਉਣ ਲਈ ਉਹ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here