*ਨਸ਼ਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ-ਭੁਪਿੰਦਰਜੀਤ ਸਿੰਘ*

0
133

ਮਾਨਸਾ 14 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) ਥਾਣਾ ਸਿਟੀ-1ਦੇ ਮੁਖੀ ਵਜੋਂ ਭੁਪਿੰਦਰਜੀਤ ਸਿੰਘ ਨੇ ਚਾਰਜ ਸੰਭਾਲਦਿਆਂ ਕਿਹਾ ਹੈ ਕਿ ਸ਼ਹਿਰੀਆਂ ਨੂੰ ਪੁਲਸ ਵਲੋਂ ਹਰ ਤਰਾਂ ਦੀ ਸੁਰੱਖਿਆ, ਵਧੀਆ, ਸੋਹਣਾ ਮਾਹੌਲ ਦੇਣਾ ਸਭ ਤੋਂ ਪਹਿਲਾਂ ਹੋਵੇਗਾ। ਨਸ਼ਾ ਕਿਸੇ ਵੀ ਤਰਾਂ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਨਸ਼ਾ ਤਸਕਰਾ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਭੁਪਿੰਦਰਜੀਤ ਸਿੰਘ ਥਾਣਾ ਮੁਖੀ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਨਸ਼ੇ ਤੇ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਠੱਲ੍ਹਣ ਚ ਲੋਕ ਪੁਲਸ ਦਾ ਸਹਿਯੋਗ ਕਰਨ।ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਨਸ਼ਾ ਤਸਕਰ ਆਦਿ ਬਾਰੇ ਕੋਈ ਜਾਣਕਾਰੀ ਜਾਂ ਸੂਚਨਾ ਮਿਲਦੀ ਹੈ,ਉਹ ਪੁਲਸ ਨੂੰ ਦੱਸੇ। ਉਨਾਂ ਕਿਹਾ ਕਿ ਪੁਤਰ ਵਲੋਂ ਸ਼ਹਿਰੀਆਂ ਨਾਲ ਮੀਟਿੰਗ ਕਰਕੇ ਉਨਾਂ ਦੀਆਂ।ਸਮੱਸਿਆਵਾਂ, ਮੁਸਕਲਾਂ ਵੀ ਸੁਣੀਆਂ ਜਾਣਗੀਆਂ ਤੇ ਪੁਲਸ ਤੇ ਆਮ ਲੋਕਾਂ ਚ ਨੇੜਤਾ ਹੋਰ ਵਧਾਈ ਜਾਵੇਗੀ

LEAVE A REPLY

Please enter your comment!
Please enter your name here