ਨਵਜੋਤ ਸਿੱਧੂ ਦਾ ਇੱਕ ਹੋਰ ਧਮਾਕਾ, ਹੁਣ ਕੈਪਟਨ ਨੂੰ ਭੇਜੀ ਚਿੱਠੀ

0
151

ਚੰਡੀਗੜ੍ਹ: ਪੰਜਾਬ ਵਜ਼ਾਰਤ ਵਿੱਚੋਂ ਅਸਤੀਫ਼ੇ ਦੇ ਐਲਾਨ ਮਗਰੋਂ ਨਵਜੋਤ ਸਿੱਧੂ ਨੇ ਆਪਣਾ ਅਸਤੀਫ਼ਾ ਅਧਿਕਾਰਤ ਤੌਰ ‘ਤੇ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ। ਬੀਤੇ ਕੱਲ੍ਹ ਉਨ੍ਹਾਂ ਰਾਹੁਲ ਗਾਂਧੀ ਨੂੰ ਸੰਬੋਧਨ ਕਰ 10 ਜੂਨ ਨੂੰ ਲਿਖਿਆ ਅਸਤੀਫ਼ਾ ਜਨਤਕ ਕੀਤਾ ਸੀ।

Navjot Singh Sidhu@sherryontopp

Today I have sent my resignation to the Chief Minister Punjab, has been delivered at his official residence…6,43111:31 AM – Jul 15, 2019Twitter Ads info and privacy1,728 people are talking about this

ਸਿੱਧੂ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ‘ਤੇ ਇਸ ਦੀ ਸੂਚਨਾ ਵੀ ਦੇ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਅੱਜ ਮੈਂ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਅਸਤੀਫ਼ਾ ਭਜਵਾ ਦਿੱਤਾ ਹੈ, ਜੋ ਉਨ੍ਹਾਂ ਦੇ ਦਫ਼ਤਰੀ ਪਤੇ ‘ਤੇ ਪਹੁੰਚ ਵੀ ਗਿਆ ਹੈ।
View image on Twitter

View image on Twitter

Navjot Singh Sidhu@sherryontopp

My letter to the Congress President Shri. Rahul Gandhi Ji, submitted on 10 June 2019.16.1K12:00 PM – Jul 14, 20198,427 people are talking about thisTwitter Ads info and privacy

ਜ਼ਿਕਰਯੋਗ ਹੈ ਕਿ ਸਿੱਧੂ ਨੇ ਐਤਵਾਰ ਨੂੰ ਪੰਜਾਬ ਵਜ਼ਾਰਤ ਤੋਂ ਆਪਣੇ ਅਸਤੀਫ਼ੇ ਦਾ ਖੁਲਾਸਾ ਕੀਤਾ ਸੀ। ਅਸਤੀਫ਼ਾ ਰਾਹੁਲ ਗਾਂਧੀ ਨੂੰ ਸੰਬੋਧਨ ਕੀਤਾ ਹੋਣ ਕਰਕੇ ਸਿੱਧੂ ਦੇ ਕਈ ਸਾਥੀ ਕਾਂਗਰਸੀ ਲੀਡਰਾਂ ਨੇ ਉਨ੍ਹਾਂ ਦੀ ਅਲੋਚਨਾ ਕੀਤੀ ਸੀ। ਉਨ੍ਹਾਂ ਕੱਲ੍ਹ ਹੀ ਕਹਿ ਦਿੱਤਾ ਸੀ ਉਹ ਕੈਪਟਨ ਨੂੰ ਵੀ ਆਪਣਾ ਅਸਤੀਫ਼ਾ ਭੇਜ ਦੇਣਗੇ।

LEAVE A REPLY

Please enter your comment!
Please enter your name here