ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆ ਨੂੰ ਟੋਬੇ ਦੇ ਮਸਲੇ ਸਬੰਧੀ ਹੋਣ ਵਾਲੀ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ

0
3

ਮਾਨਸਾ 10 ਜੂਨ (ਸਾਰਾ ਯਹਾ) -ਨਗਰ ਕੌਂਸਲ, ਮਾਨਸਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿਛਲੇ ਦਿਨੀ ਬਰਸਾਤਾ ਦੇ ਮੌਸਮ ਦੌਰਾਨ ਸ਼ਹਿਰ ਅੰਦਰ ਭਰਦੇ ਪਾਣੀ ਦੀ ਨਿਕਾਸੀ ਲਈ ਟੋਬੇ ਨੂੰ ਡੂੰਘਾ ਕਰਵਾਉਣ ਦਾ ਕੰਮ ਚਾਲੂ ਕਰਵਾਇਆ ਸੀ ਜਿਸ ਨੂੰ ਕਿ ਕੁੱਝ ਵਿਅਕਤੀਆ ਵੱਲੋਂ ਸਿਆਸੀ ਰੰਗਤ ਦੇ ਕੇ ਬੰਦ ਕਰਵਾ ਦਿੱਤਾ ਹੈ ਅਤੇ ਇਸ ਬੰਦ ਕਰਵਾਏ ਕੰਮ ਨੂੰ ਚਾਲੂ ਕਰਵਾਉਣ ਸਬੰਧੀ ਫ਼ੈਸਲਾ ਲੈਣ ਲਈ ਅੱਜ ਇੱਕ ਮੀਟਿੰਗ ਦਫ਼ਤਰ ਨਗਰ ਕੌਂਸਲ, ਮਾਨਸਾ ਵਿਖੇ ਕੌਂਸਲ ਪ੍ਰਧਾਨ ਸ੍ਰੀ ਮਨਦੀਪ ਸਿੰਘ ਗੋਰਾ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੌਂਸਲਰ ਸਹਿਬਾਨ ਹਾਜ਼ਰ ਆਏ। ਕੌਂਸਲਰ ਸਹਿਬਾਨਾ ਵੱਲੋਂ ਵਿਚਾਰ ਵਟਾਂਦਰਾਂ ਕੀਤਾ ਗਿਆ ਕਿ ਇਸ ਬੰਦ ਕਰਵਾਏ ਕੰਮ ਨੂੰ ਚਾਲੂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਜਾਵੇ ਅਤੇ ਇਸ ਸਬੰਧ ਵਿੱਚ ਕੌਂਸਲਰਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਸਮੂਹ ਸ਼ਹਿਰ ਵਾਸੀਆ/ਕਲੱਬਾ/ ਧਾਰਮਿਕ/ਸਮਾਜਿਕ ਸੰਸਥਾਵਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਇਸ ਸਬੰਧ ਵਿੱਚ ਮੀਟਿੰਗ ਬੁਲਾਈ ਜਾਵੇ ਅਤੇ ਇਸ ਮੀਟਿੰਗ ਲਈ ਕੱਲ ਮਿਤੀ 11-06-2018 ਦਿਨ ਸੋਮਵਾਰ ਨੂੰ ਸਮਾਂ ਸਵੇਰੇ 10:00 ਵਜੇ ਮੇਨ ਬਜਾਰ ਵਿੱਚ ਲਕਸ਼ਮੀ ਨਰਾਇਣ ਮੰਦਰ ਸਥਾਨ ਮੁਕਰੱਰ ਕੀਤਾ ਗਿਆ ਅਤੇ ਸਮੂਹ ਸ਼ਹਿਰ ਵਾਸੀਆ/ਕਲੱਬਾ/ ਧਾਰਮਿਕ/ਸਮਾਜਿਕ ਸੰਸਥਾਵਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਗਈ ਕਿ ਕੱਲ ਮਿਤੀ 11-06-2018 ਦਿਨ ਸੋਮਵਾਰ ਨੂੰ ਸਮਾਂ ਸਵੇਰੇ 10:00 ਵਜੇ ਮੇਨ ਬਜਾਰ ਵਿੱਚ ਲਕਸ਼ਮੀ ਨਰਾਇਣ ਮੰਦਰ ਤੇ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਮੀਟਿੰਗ ਦੌਰਾਨ ਵਿਚਾਰ ਹੋਇਆ ਕਿ ਸ਼ਹਿਰ ਦਾ ਅਕਾਰ ਬਹੁਤ ਵੱਧ ਗਿਆ ਹੈ ਅਤੇ ਸ਼ਹਿਰ ਦੇ ਏਰੀਏ ਵਿੱਚ ਭਰਦੇ ਪਾਣੀ ਦੀ ਮਾਤਰਾ ਮੌਜੂਦਾ ਟੋਬੇ ਦੀ ਮਾਤਰਾ ਤੋਂ ਵੱਧ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਵੱਲੋਂ ਪਿਛਲੇ ਦਿਨੀ ਟੋਬੇ ਦੀ ਪੁੱਟਾਈ ਦਾ ਕੰਮ ਕਰਵਾਉਣ ਲਈ ਪੰਜਾਬ ਭੋ ਅਤੇ ਉਸਾਰੀ ਵਿਭਾਗ, ਮੰਡੀ ਬੌਰਡ ਅਤੇ ਹੋਰ ਸਾਰੇ ਇੰਜੀਨੀਅਰ ਵਿਭਾਗਾਂ ਦੇ ਇੰਜੀਨੀਅਰ ਦੀ ਹਾਜ਼ਰੀ ਵਿੱਚ ਤਕਰੀਬਨ 55.00 ਲੱਖ ਰੁਪੈ ਦੀ ਤਜਵੀਜ ਤਿਆਰ ਕੀਤੀ ਗਈ ਸੀ ਅਤੇ ਇਸ ਤਜਵੀਜ ਵਿਰੁੱਧ ਇੱਕ ਠੇਕੇਦਾਰ ਵੱਲੋਂ ਇਸ ਕੰਮ ਨੂੰ ਸਿਰਫ਼ 10.00 ਲੱਖ ਰੁਪੈ ਵਿੱਚ ਬਤੌਰ ਸੇਵਾ ਕਰਨ ਦੀ ਪੇਸ਼ਕਸ਼ ਕੀਤੀ ਸੀ ਅਤੇ ਸ਼ਰਤ ਰੱਖੀ ਸੀ ਕਿ ਮਿੱਟੀ ਠੇਕੇਦਾਰ ਦੀ ਹੋਵੇਗੀ ਜਿਸ ਤੇ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਵੱਲੋਂ ਵਿੱਤੀ ਫਾਇਦੇ ਦੇ ਨਾਲ-ਨਾਲ ਪਬਲਿਕ ਹਿੱਤਾਂ ਦੀ ਰਾਖੀ ਵਿੱਚ ਇਹ ਠੇਕਾ ਉਸ ਠੇਕੇਦਾਰ ਨੂੰ ਦੇ ਦਿੱਤਾ ਸੀ ਜਿਸ ਦਾ ਕਿ ਉਸ ਠੇਕੇਦਾਰ ਵੱਲੋਂ ਕੰਮ ਸੁਰੂ ਕੀਤਾ ਗਿਆ ਅਤੇ ਮਹਿਕਮੇ ਦੀ ਹਦਾਇਤਾਂ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਸੀ ਕਿ ਕੁੱਝ ਵਿਅਕਤੀਆ ਵੱਲੋਂ ਪਬਲਿਕ ਹਿੱਤਾਂ ਨੂੰ ਅਣਗੋਲਿਆ ਕਰਦਿਆ ਇਸ ਕੰਮ ਨੂੰ ਰੌਲਾ ਪਾ ਕੇ ਬੰਦ ਕਰਵਾ ਦਿੱਤਾ ਜਿਸ ਕਾਰਨ ਭਵਿੱਖ ਵਿੱਚ ਹੋਣ ਵਾਲੀਆ ਬਰਸਾਤਾ ਸਮੇਂ ਸ਼ਹਿਰ ਅੰਦਰ ਭਾਰੀ ਜਾਨੀ ਮਾਲੀ ਨੁਕਸਾਨ ਦਾ ਡਰ ਹੈ।
ਇਸ ਮੌਕੇ ਬੋਲਦਿਆ ਪ੍ਰਧਾਨ ਸ੍ਰੀ ਮਨਦੀਪ ਸਿੰਘ ਗੋਰਾ ਨੇ ਕਿਹਾ ਕਿ ਪਬਲਿਕ ਹਿੱਤਾਂ ਦੀ ਰਾਖੀ ਲਈ ਜੋ ਮੀਟਿੰਗ ਮਿਤੀ 10-06-2018 ਨੂੰ ਬੁਲਾਈ ਗਈ ਹੈ ਉਸ ਵਿੱਚ ਸਮੂਹ ਕੌਂਸਲਰਾਂ, ਸ਼ਹਿਰ ਵਾਸੀਆ/ਕਲੱਬਾਂ ਅਤੇ ਸੰਸਥਾਵਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਬਹੁਮਤ ਨਾਲ ਲੋਕ ਹਿੱਤਾਂ ਵਿੱਚ ਫ਼ੈਸਲਾ ਲਿਆ ਜਾ ਸਕੇ। ਉਨਾ ਅੱਗੇ ਬੇਨਤੀ ਕੀਤੀ ਹੈ ਕਿ ਸਿਆਸਦਾਨ ਇਸ ਕੱਲ ਹੋਣ ਵਾਲੀ ਮੀਟਿੰਗ ਕ੍ਰਿਪਾ ਕਰਕੇ ਕੋਈ ਵੀ ਸਿਆਸੀ ਰੰਗਤ ਨਾ ਦੇਣ ਕਿਉਕਿ ਇਹ ਮਾਨਸਾ ਸ਼ਹਿਰ ਵਾਸੀਆ ਦੀ ਜਾਨ ਅਤੇ ਮਾਲ ਦੀ ਸੁੱਰਖਿਆ ਸਬੰਧੀ ਫ਼ੈਸਲਾ ਕਰਨ ਲਈ ਹੋਣ ਵਾਲੀ ਅਤੀ ਜਰੂਰੀ ਮੀਟਿੰਗ ਹੈ। ਅਖੀਰ ਵਿੱਚ ਉਨਾ ਫਿਰ ਅਪੀਲ ਕੀਤੀ ਕਿ ਸਮੂਹ ਕੌਂਸਲਰਾਂ, ਸ਼ਹਿਰ ਵਾਸੀਆ/ਕਲੱਬਾਂ ਅਤੇ ਸੰਸਥਾਵਾਂ ਸਮੇਂ ਸਿਰ ਪਹੁੰਚਣ ਤਾਂ ਜ਼ੋ ਜਾਇਜ ਫ਼ੈਸਲਾ ਲਿਆ ਜਾ ਸਕੇ

LEAVE A REPLY

Please enter your comment!
Please enter your name here