ਹੁਣ ਮਾਨਸਾ ਸ਼ਹਿਰ ਦੇ ਸਦੀਆਂ ਪੁਰਾਣੇ ਟੋਬੇ ਦੀ ਖੁਦਾਈ ਦਾ ਕੰਮ ਚੜਿਆ ਸਿਆਸਤ ਦੀ ਭੇਂਟ 

0
3

ਮਾਨਸਾ, 8 ਜੂਨ (ਸਾਰਾ ਯਹਾ) -ਮਾਨਸਾ ਸ਼ਹਿਰ ਅੰਦਰ ਮੀਂਹਾਂ ਦੇ ਮੌਸਮ ਤੋ ਪਹਿਲਾ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ 25 ਏਕੜ ‘ਚ ਬਣੇ ਸਦੀਆਂ ਪੁਰਾਣੇ ਟੋਬੇ ਦੀ ਖੁਦਾਈ ਦਾ ਕੰਮ ਹੁਣ ਸਿਆਸਤ ਦੀ ਭੇਂਟ ਚੜ ਗਿਆ ਹੈ ਕਿਉਂਕਿ ਹਰ ਪਾਰਟੀ ਦਾ ਲੀਡਰ ਆਪਣੀ ਸਿਆਸਤ ਚਮਕਾਉਣ ਲਈ ਇਸ ਟੋਬੇ ਤੇ ਟੇਕ ਲਾਈ ਬੈਠਾ ਹੈ ਪਰ ਵਿਧਾਇਕ ਮਾਨਸ਼ਾਹੀਆਂ ਵੱਲੋਂ ਨਜਾਇਜ਼ ਮਾਈਨਿੰਗ ਦਾ ਮਾਮਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਧਿਆਨ ਹੁਣ ਇਸ ਟੋਬੇ ਦੀ ਖੋਦਾਈ ਦਾ ਕੰਮ ਰੁੱਕ ਗਿਆ ਹੈ। ਹੁਣ ਸ਼ਹਿਰ ਵਾਸੀਆਂ ਇਸ ਟੋਬੇ ਦਾ ਚਿੱਕੜ ਸਿਆਸੀ ਲੋਕਾਂ ਅਤੇ ਸਿਆਸਤੀ ਲੋਕ ਇਕ ਦੂਜੇ ਤੇ ਚਿੱਕੜ ਉਛਾਲ ਰਹੇ ਹਨ। ਫਿਲਹਾਲ! ਇਸ ਟੋਬੇ ਦੀ ਖੋਦਾਈ ਦਾ ਕੰਮ ਰੁੱਕ ਗਿਆ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਟੋਬੇ ਨੂੰ ਸੈਰਗਾਹ ਬਣਾਉਣ ਦਾ ਲਿਆ ਸੁਪਨਾ ਹੁਣ ਚਕਨਾਚੂਰ ਹੋ ਗਿਆ। ਸਦੀਆਂ ਪੁਰਾਣੇ 25 ਏਕੜ ‘ਚ ਫੈਲੇ ਇਸ ਟੋਬੇ ਦੀ ਖੋਦਾਈ ਦਾ ਕੰਮ 21 ਮਈ ਨੂੰ ਸ਼ੁਰੂ ਹੋਇਆ ਸੀ।ਇਸ ਦੇ ਕਾਰਜ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਸ ਕਾਰਜ ਨੂੰ ਪੂਰਾ ਕਰਨ ਲਈ 55 ਲੱਖ ਰੂਪੈ ਦਾ ਅਸਟੀਮੇਟ ਬਣਾਇਆ ਸੀ ਪਰ ਕੌਸਲ ਦੇ ਸਾਬਕਾ ਮੀਤ ਪ੍ਰਧਾਨ ਦੇ ਯਤਨਾਂ ਸਦਕਾ ਠੇਕੇਦਾਰ ਵੱਲੋਂ ਇਸ ਕਾਰਜ ਨੂੰ ਪੂਰਾ ਕਰਨ ਲਈ 10 ਲੱਖ ਰੂਪੈ ਦਾ ਠੇਕਾ ਲਿਆ। ਜਦੋ ਇਹ ਕਾਰਜ ਚੱਲ ਰਿਹਾ ਸੀ ਤਾਂ ਸ਼ੋਸਲ ਮੀਡੀਆ ਤੇ ਇਸ ਟੋਬੇ ਨੂੰ ਪੁੱਟਣ ਦੀ ਨਜਾਇਜ਼ ਮਾਈਨਿੰਗ ਹੋਣ ਬਾਰੇ ਅਚਾਨਕ ਗੱਲ ਚੱਲ ਪਈ। ਭਾਵੇ ਇਸ ਦੇ ਘਟਨਾਕ੍ਰਮ ਦੇ ਚੱਲਦਿਆ ਵੱਖ ਵੱਖ ਸਿਆਸੀ ਪਾਰਟੀਆਂ ਇਸ ਕਾਰਜ ਦਾ ਸਿਹਰਾ ਲੈਣ ਲਈ ਜੋਰ ਅਜਮਾਈ ਕਰਨ ਲੱਗ ਪਈਆਂ। ਇਸ ਬਾਰੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਇਹ ਮੁੱਦਾ ਜ਼ਿਲਾ ਪ੍ਰਸ਼ਾਸਨ ਕੋਲ ਉਠਾਇਆ ਤਾਂ ਜਿਲਾ ਪ੍ਰਸ਼ਾਸਨ ਨੇ ਇਸ ਟੋਬੇ ਦੀ ਖੋਦਾਈ ਦੀ ਕਾਰਵਾਈ ਨੂੰ ਧਿਆਨ ‘ਚ ਰੱਖਣ ਲਈ ਇਸ ਟੋਬੇ ਦੇ ਨਜ਼ਦੀਕ ਸੀ ਸੀ ਟੀ ਵੀ ਲਾ ਦਿੱਤੇ । ਇਸ ਮਾਮਲੇ ‘ਚ ਅਸਤੁੰਸ਼ਟ ਆਪ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਧਿਆਨ ‘ਚ ਲਿਆਂਦਾ। ਜਿਸ ਤੇ ਅਗਲੀ ਕਾਰਵਾਈ ਕਰਦਿਆ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਨੇ ਇਸ ਟੋਬੇ ਦੀ ਖੋਦਾਈ ਤੇ ਰੋਕ ਲਾ ਦਿੱਤੀ ਹੈ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਵੱਲੋਂ ਇਸ ਟੋਬੇ ਦੀ ਸਾਫ-ਸਫਾਈ ਸੰਬੰਧੀ ਪਿੰ੍ਰਸੀਪਲ ਸਕੱਤਰ , ਪ੍ਰਦੂਸ਼ਣ ਕੰਟਰੋਲ ਅਤੇ ਡਿਪਟੀ ਕਮਿਸ਼ਨਰ ਕੋਲ ਕਈ ਵਾਰ ਉਠਾਇਆ ਸੀ ਪਰ ਜਦੋ ਇਹ ਕਾਰਜ ਸ਼ੁਰੂ ਹੋਣ ਤੇ ਵਿਧਾਇਕ ਮਾਨਸ਼ਾਹੀਆਂ ਨੂੰ ਅਧਿਕਾਰੀਆਂ ਨੇ ਸਹੀ ਕੰਮ ਹੋਣ ਦੀ ਤਸੱਲੀ ਨਹੀ ਦਿਵਾਈ। ਜਦੋ ਇਸ ਗੱਲ ਦੀ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੇ ਮੁੜ ਮਾਮਲਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਕੋਲ ਪਹੁੰਚਦਾ ਕਰ ਦਿੱਤਾ। ਉਨ੍ਹਾਂ ਨੇ ਵਿਧਾਇਕ ਦੀ ਤਸੱਲੀ ਹੋਣ ਤੱਕ ਕੰਮ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਵਿਧਾਇਕ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਦਸੰਬਰ 2017 ‘ਚ ਆਪ ਵੱਲੋਂ ਦਿੱਤੇ 4 ਦਿਨਾਂ ਧਰਨੇ ਮੋਕੇ ਟੋਬੇ ਦਾ ਸਹੀ ਕੰਮ ਕਰਵਾਉਣ ਪ੍ਰਤੀ ਲਿਖਤੀ ਇਕਰਾਰਨਾਮਾ ਹੋਇਆ ਸੀ


EDITED BY : SARA YAHA | | Last Updated :10 June 2018

LEAVE A REPLY

Please enter your comment!
Please enter your name here