ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ

0
4
ਮਾਨਸਾ,10 ਜੂਨ (ਸਾਰਾ ਯਹਾ )ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਮਾਨਸਾ ਨਿਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ, ਜਿਸ ਦੇ ਤਹਿਤ ਸ਼ਹਿਰ ਦੇ ਸੀਵਰੇਜਾਂ ਦੀ ਸਫਾਈ ਲਈ ਲੱਖਾਂ ਰੁਪਏ ਦੀ ਲਾਗਤ ਵਾਲੀ ਆਧੁਨਿਕ ਮਸ਼ੀਨ ਨੂੰ ਲਗਾਇਆ ਗਿਆ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਸੀਵਰੇਜਾਂ ਦੀ ਸਫਾਈ ਲਈ ਵੱਡੇ ਪੱਧਰ ਤੇ ਕਰੇਗੀ ।
ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਮਾਨਸਾ ਐਸ.ਡੀ.ਐਮ. ਸ਼੍ਰੀ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਇਹ ਉਪਰਾਲਾ ਮਾਨਸਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਦੇ ਨਿੱਜੀ ਯਤਨਾ ਕਾਰਨ ਸੰਭਵ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਮਸ਼ੀਨ ਕੋਟ ਦਾ ਟਿੱਬਾ ਸ਼ੜਕ ਦੇ ਨਜਦੀਕ ਇਲਾਕਿਆਂ ਵਿੱਚ ਸੀਵਰੇਜ ਦੇ ਪਾਣੀ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਲਗਾਈ ਗਈ ਹੈ। ਇਸ ਇਲਾਕੇ ਵਿੱਚ ਤਕਰੀਬਨ 900 ਮੀਟਰ ਸੀਵਰੇਜ ਪਾਈਪ ਸਫਾਈ ਦਾ ਕੰਮ ਚੱਲ ਰਿਹਾ ਹੈ। ਜਿਸ ਉਪਰੰਤ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਵੀ ਸੀਵਰੇਜ ਦੀ ਸਫਾਈ ਲਈ ਇਸ ਮਸ਼ੀਨ ਦਾ ਇਸਤੇਮਾਲ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਇਲਾਕਾ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਹੇਠ ਸੀ ।
ਇਸ ਸਮੱਸਿਆ ਤੋਂ ਨਜਿੱਠਣ ਲਈ ਜਿਲ੍ਹਾ ਪ੍ਰਸ਼ਾਸਨ ਤਕਰੀਬਨ ਇੱਕ ਮਹੀਨੇ ਤੋਂ ਲਗਾਤਾਰ ਯਤਨ ਕਰ ਰਿਹਾ ਸੀ ਅਤੇ ਪ੍ਰਸ਼ਾਸਨ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਸਫਾਈ ਵਾਲੀ ਮਹਿੰਗੀ ਮਸ਼ੀਨ ਨੂੰ ਮਾਨਸਾ ਲਿਆਉਣ ਵਿੱਚ ਕਾਮਯਾਬ ਹੋ ਗਏ ।ਇਸ ਤੋਂ ਪਹਿਲਾ ਸੀਵਰੇਜ ਪਾਈਪਾਂ ਦੀ ਸਫਾਈ ਦਾ ਕੰਮ ਹੱਥੀਂ ਕੀਤਾ ਜਾਂਦਾ ਸੀ । ਜਿਸ ਨਾਲ ਨਾ ਕੇਵਲ ਦੇਰੀ ਹੁੰਦੀ ਸੀ ਬਲਕਿ ਸਫਾਈ ਵੀ ਸਹੀ ਢੰਗ ਨਾਲ ਨਹੀ ਹੁੰਦੀ ਸੀ ।
ਸ਼੍ਰੀ ਕਪਲਿਸ਼ ਨੇ ਸਫਾਈ ਸਬੰਧੀ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਚਾਨਣਾ ਪਾਉਦਿਆਂ ਦੱਸਿਆ ਕਿ ਕੁੱਝ ਸ਼ਹਿਰ ਵਾਸੀਆਂ ਵੱਲੋਂ ਪਲਾਸਟਿਕ ਦੇ ਲਿਫਾਫੇ, ਬੱਚਿਆਂ ਦੇ ਡਾਈਪਰ ਆਦਿ ਸੀਵਰੇਜ ਵਿੱਚ ਸੁੱਟਣ ਕਾਰਨ ਬੜੀ ਭਾਰੀ ਸਮੱਸਿਆ ਆਉਂਦੀ ਹੈ ।ਕੂੜੇ ਦੇ ਰੂਪ ਵਿੱਚ ਸੁੱਟੀਆਂ ਜਾਣ ਵਾਲੀਆਂ ਅਜਿਹੀਆਂ ਵਸਤੂਆਂ ਨਾਲ ਸੀਵਰੇਜ ਬੁਰੀ ਤਰ੍ਹਾਂ ਬੰਦ ਹੋ ਜਾਂਦਾ ਹੈ, ਜਿਸ ਨੂੰ ਹੱਥੀ ਕੱਢਣਾ ਬੜਾ ਮੁਸ਼ਕਿਲ ਸੀ । ਉਨ੍ਹਾਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਜ਼ੋਰ ਦੇ ਕੇ ਆਖਿਆ ਕਿ ਪਲਾਸਟਿਕ ਦੇ ਲਿਫਾਫਿਆਂ ਆਦਿ ਨੂੰ ਸੀਵਰੇਜ ਵਿੱਚ ਸੁੱਟਣ ਤੋਂ ਪੂਰਨ ਰੂਪ ਨਾਲ ਗੁਰੇਜ਼ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਹਰ ਸਹੂਲਤ ਦੇਣ ਲਈ ਅਸੀਂ ਵਚਨਬੱਧ ਹਾਂ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਹਰ ਤਰੀਕੇ ਨਾਲ ਸਾਫ ਪਾਣੀ, ਪ੍ਰਦੂਸ਼ਣ ਮੁਕਤ ਵਾਤਾਵਰਣ ਅਤੇ ਬਿਨਾ ਮਿਲਾਵਟ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਦੇਣ ਦਾ ਹਰ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਆਵਾਜ ਪ੍ਰਦੂਸ਼ਨ ਤੋਂ ਨਿਜਾਤ ਦਿਵਾਉਣ ਲਈ ਚਲਾਨ ਕੱਟੇ ਜਾ ਰਹੇ ਹਨ ਅਤੇ ਜਲਦੀ ਹੀ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਧੂੰਆਂ ਛੱਡ ਕੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਦੇ ਵੀ ਚਲਾਨ ਕੀਤੇ ਜਾਣਗੇ ।
1. ਫੋਟੋ ਸਮੇਤ ਬਾਕਸ
ਭੱਠਾ ਬਸਤੀ ਮਾਨਸਾ ਨਿਵਾਸੀ ਮਲਕੀਤ ਸਿੰਘ ” ਸਾਡੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਪਿਛਲੇ ਕੁੱਝ ਮਹੀਨਿਆਂ ਤੋਂ ਸੀਵਰੇਜ ਦੇ ਓਵਰ ਫਲੋ ਕਾਰਨ ਪ੍ਰੇਸ਼ਾਨ ਸਨ, ਪਰ ਹੁਣ ਲਗਦਾ ਹੈ ਜਿਲ੍ਹਾ ਪ੍ਰਸ਼ਾਸਨ ਦੇ ਇਸ ਯਤਨ ਕਾਰਨ ਸਾਨੂੰ ਜਲਦੀ ਹੀ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ ।
2. ਵਾਰਡ  ਨੰ. 6 ਮਾਨਸਾ ਨਿਵਾਸੀ ਅਮ੍ਰਿਤਪਾਲ ਸਿੰਘ “ਜਿਲ੍ਹਾ ਪ੍ਰਸ਼ਾਸਨ ਦੁਆਰਾ ਚਲਾਇਆ ਗਿਆ ਸੀਵਰੇਜ ਦੀ ਸਫਾਈ ਦਾ ਉਦਮ ਸੱਚਮੁੱਚ ਇੱਕ ਵੱਡਾ ਕਦਮ ਹੈ, ਕਿਉਂ ਕਿ ਪਹਿਲਾ ਸਾਨੂੰ ਅਜਿਹੇ ਉਪਰਾਲਿਆਂ ਵਾਸਤੇ ਧਰਨੇ ਅਤੇ ਰੋਸ਼ ਮੁਜਹਾਰੇ ਕਰਨੇ ਪੈਂਦੇ ਸਨ ।
3. ਸ਼ਹਿਰ ਦੇ ਲੱਲੂਆਣਾ ਰੋਡ ਨਿਵਾਸੀ ਹਰਵਿੰਦਰ ਸਿੰਘ “ਸੀਵਰੇਜ ਓਵਰਫਲੋ ਦੀ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਸਾਡੇ ਲਈ ਗੰਭੀਰ ਚੁਣੋਤੀ ਬਣੀ ਹੋਈ ਸੀ, ਪਰ ਹੁਣ ਲੱਗਦਾ ਹੈ ਕਿ ਇਸ ਆਧੁਨਿਕ ਮਸ਼ੀਨ ਦੀ ਸਫਾਈ ਸਦਕਾ ਕਾਫੀ ਲੰਬੇ ਸਮੇਂ ਤੱਕ ਸੀਵਰੇਜ ਸਾਫ ਰਹਿਣਗੇ।
4. ਦਸ਼ਮੇਸ਼ ਨਗਰ ਵਾਸੀ ਕੇਵਲ ਕ੍ਰਿਸ਼ਨ “ਅਸੀਂ ਜਿਲ੍ਹਾ ਪ੍ਰਸ਼ਾਸਨ ਦੇ ਧੰਨਵਾਦੀ ਹਾਂ, ਜਿੰਨ੍ਹਾਂ ਨੇ ਸੀਵਰੇਜ ਸਫਾਈ ਦਾ ਕੰਮ ਆਰੰਭਿਆ ਹੈ, ਅਤੇ ਉਮੀਦ ਕਰਦੇ ਹਾਂ ਕਿ ਜਲਦੀ ਹੀ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ। 

LEAVE A REPLY

Please enter your comment!
Please enter your name here