ਨਗਰ ਕੌਂਸਲ ਮਾਨਸਾ ਵਿਖੇ ਕਾਰਜ ਸਾਧਕ ਅਫਸਰ ਦੀ ਪੱਕੀ ਨਿਯੁਕਤੀ ਕਰਨ ਦੀ ਮੰਗ

0
82

ਮਾਨਸਾ 21 ਫਰਵਰੀ (           ) ਅੱਜ ਮਾਨਸਾ ਸ਼ਹਿਰ ਦੀਆਂ ਵੱਖ ਵੱਖ ਵਪਾਰਕ ਅਤੇ ਸਮਾਜਿਕ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਇਸ ਗੱਲ ’ਤੇ ਰੋਸ ਪ੍ਰਗਟਾਇਆ ਗਿਆ ਕਿ ਮਾਨਸਾ ਨਗਰ ਕੌਂਸਲ ਵਿਖੇ ਨਿਯੁਕਤ ਕਾਰਜ ਸਾਧਕ ਅਫਸਰ ਪਿਛਲੇ 15 ਦਿਨਾਂ ਤੋਂ ਆਪਣੇ ਦਫਤਰ ਵਿੱਚ ਨਹੀਂ ਆ ਰਿਹਾ ਅਤੇ ਮਾਨਸਾ ਵਿੱਚ ਕਿਸੇ ਕਾਰਜ ਸਾਧਕ ਅਫਸਰ ਦੀ ਪੱਕੀ ਨਿਯੁਕਤੀ ਵੀ ਨਹੀਂ  ਹੈ ਜਿਸ ਕਾਰਣ ਸ਼ਹਿਰ ਦੇ ਲੋਕਾਂ ਨੂੰ ਨਗਰ ਕੌਂਸਲ ਦਫਤਰ ਦੇ ਧੱਕੇ ਖਾਣੇ ਪੈੇਂਦੇ ਹਨ. ਮਾਨਸਾ ਸ਼ਹਿਰ ਵਿੱਚ ਨਗਰ ਕੌਂਸਲ ਤੋਂ ਐਨਓਸੀ ਲੈਣ ਵਾਲੇ ਵਿਅਕਤੀ ਭਾਰੀ ਰਕਮਾਂ ਜਮ੍ਹਾ ਕਰਵਾਉਂਦੇ ਹਨ ਪਰ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਸਹੂਲਤ ਦੇ ਨਾਮ ’ਤੇ ਕੋਈ ਸੁਵਿਧਾ ਨਹੀਂ ਉਪਲਬਧ ਕਰਵਾਈ ਜਾ ਰਹੀ. ਨਗਰ ਕੌਂਸਲ ਮਾਨਸਾ ਦਾ ਦਫਤਰ ਸੁਵਿਧਾ ਨਹੀਂ ਬਲਕਿ ਖੱਜਲ ਖੁਆਰੀ ਦਾ ਅੱਡਾ ਬਣ ਚੁੱਕਿਆ ਹੈ ਜਿਸ ਕਾਰਣ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ. ਇਸ ਸਮੇਂ ਮਾਨਸਾ ਸ਼ਹਿਰ ਦੀਆਂ ਸੰਸਥਾਵਾਂ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਨਗਰ ਕੌਂਸਲ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਪੱਕੇ ਤੌਰ ’ਤੇ ਭਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਲਦ ਮਿਲਿਆ ਜਾਵੇਗਾ . ਇਸਤੋਂ ਇਲਾਵਾ ਮਾਨਸਾ ਦੀਆਂ ਇੰਨ੍ਹਾਂ ਸੰਸਥਾਵਾਂ ਨੇ ਮੰਗ ਕੀਤੀ ਕਿ ਮਾਨਸਾ ਨਗਰ ਕੌਂਸਲ ਦਾ ਕਾਰਜਕਾਲ ਤਕਰੀਬਨ ਪੂਰਾ ਹੋ ਚੁੱਕਾ ਹੈ. ਇਥੇ ਪ੍ਰਸ਼ਾਸਕ ਦੀ ਨਿਯੁਕਤੀ ਕਰਕੇ ਐਸਡੀਐਮ ਮਾਨਸਾ ਨੂੰ ਚਾਰਜ ਦਿੱਤਾ ਜਾਵੇ ਤਾਂ ਜੋ ਨਗਰ ਕੌਂਸਲ ਦੀਆਂ ਬੇਨਿਯਮੀਆਂ ਤੇ ਲਗਾਮ ਲੱਗ ਸਕੇ.ਇਸ ਸਮੇਂ ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਅਤੇ ਆੜ੍ਹਤੀਆ ਐਸੋਸੀਏਸ਼ਨ ਮਾਨਸਾ, ਗੁਰਲਾਭ ਸਿੰਘ ਮਾਹਲ ਐਡਵੋਕੇਟ ਪ੍ਰਧਾਨ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ, ਮੈਂਬਰ ਅਵਾਰਾ ਪਸ਼ੂ ਸੰਘਰਸ਼ ਕਮੇਟੀ ਤੇ ਸੰਵਿਧਾਨ ਬਚਾਓ ਮੰਚ, ਮਨਜੀਤ ਸਿੰਘ ਸਦਿਓੜਾ ਸੈਕਟਰੀ ਵਪਾਰ ਮੰਡਲ ਅਤੇ ਮੈਂਬਰ ਸਵਰਨਕਾਰ ਸੰਘ, ਬਿੱਟੂ ਭੰਮੇ ਪ੍ਰਧਾਨ ਆਰਾ ਐਸੋਸੀਏਸ਼ਨ, ਬਿਕਰਮਜੀਤ ਸਿੰਘ ਟੈਕਸਲਾ, ਬਲਦੇਵ ਸਿੰਘ ਸਰਪੰਚ ਰੜ, ਚੰਦਰ ਕੁਮਾਰ, ਅਰਮ ਜਿੰਦਲ, ਬਲਵਿੰਦਰ ਬਾਂਸਲ, ਦੀਨਾ ਨਾਥ ਚੁੱਘ ਆਦਿ ਹਾਜ਼ਰ ਸਨ.

ਜਾਰੀ ਕਰਤਾ:

LEAVE A REPLY

Please enter your comment!
Please enter your name here